Rajasthan Accident : ਨਹਿਰ ’ਚ ਡਿੱਗੀ ਕਾਰ, ਇੱਕੋ ਪਰਿਵਾਰ ਦੀਆਂ 3 ਪੀੜ੍ਹੀਆਂ ਖਤਮ ! ਵੀਡੀਓ ਬਣਾਉਂਦੇ ਸਮੇਂ ਵਾਪਰਿਆ ਹਾਦਸਾ

ਹਨੂੰਮਾਨਗੜ੍ਹ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਹੈ। ਜਿੱਥੇ ਕਾਰ ਦੇ ਨਹਿਰ ਵਿੱਚ ਡਿੱਗਣ ਨਾਲ ਪਿਤਾ, ਪੁੱਤਰ ਅਤੇ ਪੋਤੇ ਦੀ ਮੌਤ ਹੋ ਗਈ। ਪੜ੍ਹੋ ਪੂਰੀ ਖਬਰ...

By  Dhalwinder Sandhu August 14th 2024 01:37 PM -- Updated: August 14th 2024 01:49 PM

Rajasthan Accident : ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਹੈ। ਜਿੱਥੇ ਕਾਰ ਦੇ ਨਹਿਰ ਵਿੱਚ ਡਿੱਗਣ ਨਾਲ ਪਿਤਾ, ਪੁੱਤਰ ਅਤੇ ਪੋਤੇ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਰਾਠੀ ਖੇੜਾ ਦਾ ਰਹਿਣ ਵਾਲਾ ਇਮਾਮ ਮਰਗੂਬ ਆਲਮ ਆਪਣੇ ਬੇਟੇ ਨੂੰ ਕਾਰ ਚਲਾਉਣਾ ਸਿਖਾ ਰਿਹਾ ਸੀ। ਉਸ ਦੇ ਨਾਲ 5 ਸਾਲ ਦਾ ਪੋਤਾ ਵੀ ਸੀ। ਇਸ ਦੌਰਾਨ ਅਚਾਨਕ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਖਿੜਕੀ ਦੇ ਸ਼ੀਸ਼ੇ ਨਹੀਂ ਖੁੱਲ੍ਹ ਸਕੇ ਅਤੇ ਦਮ ਘੁਟਣ ਕਾਰਨ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਡਿਜਾਸਟਰ ਮੈਨੇਜਮੈਂਟ ਟੀਮ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਅਤੇ ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲ ਹੈ।

ਕਾਰ ਨਹਿਰ 'ਚ ਡਿੱਗਣ ਕਾਰਨ ਪਿਤਾ, ਪੁੱਤਰ ਤੇ ਪੋਤੇ ਦੀ ਮੌਤ

ਮ੍ਰਿਤਕਾਂ ਦੀ ਪਛਾਣ ਸਾਨੀਬ ਅਲੀ (18), ਇਮਾਮ ਮਰਗੂਬ ਆਲਮ (52) ਅਤੇ ਮੁਹੰਮਦ ਹਸਨੈਨ (5) ਵਜੋਂ ਹੋਈ ਹੈ। ਸਾਰੇ ਰਾਠੀ ਖੇੜਾ ਪਿੰਡ ਦੇ ਰਹਿਣ ਵਾਲੇ ਸਨ। ਸਾਨੀਬ ਅਲੀ ਇਮਾਮ ਮਰਗੌਬ ਆਲਮ ਦੇ ਛੋਟੇ ਪੁੱਤਰ ਸਨ। ਮੁਹੰਮਦ ਹਸਨੈਨ ਗੁਲਾਬ ਮੁਸਤਫਾ ਦਾ ਪੁੱਤਰ ਸੀ। ਗੁਲਾਬ ਮੁਸਤਫਾ ਮਰਗੂਬ ਆਲਮ ਦਾ ਵੱਡਾ ਪੁੱਤਰ ਹੈ। ਮੁਸਤਫਾ ਮਲੋਟ ਵਿੱਚ ਸਥਿਤ ਇੱਕ ਮਸਜਿਦ ਵਿੱਚ ਮੌਲਵੀ ਹੈ।

SDRF ਦੀ ਟੀਮ ਅਤੇ ਸਥਾਨਕ ਗੋਤਾਖੋਰਾਂ ਨੇ ਮਿਲ ਕੇ ਕਰੀਬ ਸਾਢੇ 3 ਘੰਟੇ ਦੀ ਮਿਹਨਤ ਤੋਂ ਬਾਅਦ ਤਿੰਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਸਥਾਨਕ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਡਰਾਈਵਰ ਸੀਟ 'ਤੇ ਬੈਠਾ ਇਮਾਮ ਮਰਗੂਬ ਆਲਮ ਆਪਣੇ ਮੋਬਾਈਲ 'ਤੇ ਵੀਡੀਓ ਬਣਾ ਰਿਹਾ ਸੀ। ਫਿਰ ਕਾਰ ਨਹਿਰ ਵਿੱਚ ਡਿੱਗ ਗਈ।

ਕਾਰ ਚਲਾਉਣਾ ਸਿਖਾ ਰਿਹਾ ਸੀ ਪੁੱਤਰ

ਤਲਵਾੜਾ ਥਾਣੇ ਵਿੱਚ ਤਾਇਨਾਤ ਏਐਸਆਈ ਹੰਸਰਾਜ ਨੇ ਦੱਸਿਆ ਕਿ ਚਸ਼ਮਦੀਦ ਰਵਿੰਦਰ ਤੋਂ ਕੁਝ ਸੂਚਨਾ ਮਿਲੀ ਹੈ। ਰਵਿੰਦਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਨਹਿਰ ਦੇ ਨਾਲ ਸੜਕ ’ਤੇ ਇੱਕ ਚਿੱਟੇ ਰੰਗ ਦੀ ਸਵਿਫ਼ਟ ਕਾਰ ਦੇਖੀ ਸੀ। ਕਾਰ ਚਲਾ ਰਿਹਾ ਸਾਨੀਬ ਅਲੀ ਸ਼ੀਸ਼ੇ ਵਿੱਚੋਂ ਹੱਥ ਕੱਢ ਕੇ ਵੀਡੀਓ ਬਣਾ ਰਿਹਾ ਸੀ। ਇਸ ਤੋਂ ਬਾਅਦ ਕਾਰ ਰੁਕ ਗਈ। ਸਾਨੀਬ ਨੇ ਕਾਰ 'ਚੋਂ ਉਤਰ ਕੇ ਨਹਿਰ ਦੀ ਵੀਡੀਓ ਬਣਾਈ। ਇਸ ਤੋਂ ਬਾਅਦ ਉਸ ਦੇ ਪਿਤਾ ਇਮਾਮ ਮਰਗੂਬ ਆਲਮ ਡਰਾਈਵਿੰਗ ਸੀਟ 'ਤੇ ਬੈਠ ਗਏ ਅਤੇ ਕਾਰ ਚਲਾਉਣ ਲੱਗੇ। ਇਸ ਦੌਰਾਨ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਨੀਬ ਅਲੀ ਆਪਣੇ ਪਿਤਾ ਇਮਾਮ ਮਰਗੂਬ ਆਲਮ ਨੂੰ ਕਾਰ ਚਲਾਉਣਾ ਸਿਖਾ ਰਹੇ ਸਨ, ਜਦੋਂ ਇਹ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ : Punjab Weather : ਪੰਜਾਬ ਭਾਰੀ ਮੀਂਹ ਦੀ ਸੰਭਾਵਨਾ, ਚੰਡੀਗੜ੍ਹ 'ਚ ਮੀਂਹ ਜਾਰੀ

Related Post