Nigeria Blast : ਨਾਈਜੀਰੀਆ 'ਚ ਤੇਲ ਟੈਂਕਰ 'ਚ ਧਮਾਕਾ, 90 ਤੋਂ ਵੱਧ ਲੋਕਾਂ ਦੀ ਮੌਤ, 50 ਜ਼ਖ਼ਮੀ
Oil Tanker Blast In Nigeria : ਧਮਾਕੇ 'ਚ 90 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 50 ਤੋਂ ਜ਼ਿਆਦਾ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਟੈਂਕਰ 'ਚ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਉਲਟੇ ਟੈਂਕਰ 'ਚੋਂ ਤੇਲ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ।
KRISHAN KUMAR SHARMA
October 16th 2024 04:08 PM --
Updated:
October 16th 2024 04:19 PM
Oil Tanker Blast In Africa : ਅਫਰੀਕੀ ਦੇਸ਼ ਨਾਈਜੀਰੀਆ 'ਚ ਪੈਟਰੋਲ ਟੈਂਕਰ 'ਚ ਹੋਏ ਧਮਾਕੇ 'ਚ 90 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 50 ਤੋਂ ਜ਼ਿਆਦਾ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਟੈਂਕਰ 'ਚ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਉਲਟੇ ਟੈਂਕਰ 'ਚੋਂ ਤੇਲ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ।
ਘਟਨਾ ਉਦੋਂ ਵਾਪਰੀ ਜਦੋਂ ਦਰਜਨਾਂ ਲੋਕ ਬਾਲਣ ਲੈਣ ਲਈ ਵਾਹਨ ਵੱਲ ਭੱਜੇ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਬੁਲਾਰੇ ਲਾਵਨ ਐਡਮ ਨੇ ਦੱਸਿਆ ਕਿ ਧਮਾਕਾ ਜਿਗਾਵਾ ਸੂਬੇ 'ਚ ਅੱਧੀ ਰਾਤ ਤੋਂ ਬਾਅਦ ਹੋਇਆ।