Army Vehicle Accident: ਲੱਦਾਖ 'ਚ ਵਾਪਰਿਆ ਵੱਡਾ ਹਾਦਸਾ, ਨਦੀ 'ਚ ਡਿੱਗੀ ਫੌਜ ਦੀ ਗੱਡੀ
Army Vehicle Accident: ਲੱਦਾਖ ਤੋਂ ਇੱਕ ਬੁਰੀ ਖਬਰ ਆ ਰਹੀ ਹੈ। ਜਿੱਥੇ ਫੌਜ ਦੀ ਗੱਡੀ ਖਾਈ 'ਚ ਡਿੱਗ ਗਈ ਅਤੇ ਭਿਆਨਕ ਹਾਦਸੇ 'ਚ 9 ਜਵਾਨਾਂ ਦੀ ਮੌਤ ਹੋ ਗਈ ਹੈ।
Amritpal Singh
August 19th 2023 09:23 PM --
Updated:
August 19th 2023 09:38 PM
Army Vehicle Accident: ਲੱਦਾਖ ਤੋਂ ਇੱਕ ਬੁਰੀ ਖਬਰ ਆ ਰਹੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਸ਼ਨੀਵਾਰ ਸ਼ਾਮ ਕਰੀਬ 6.30 ਵਜੇ ਲੇਹ ਦੇ ਕਿਆਰੀ 'ਚ ਨਿਓਮਾ ਵੱਲ ਜਾਂਦੇ ਰਸਤੇ 'ਚ ਇਹ ਵਾਹਨ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ 9 ਜਵਾਨਾਂ ਦੀ ਮੌਤ ਹੋ ਗਈ, ਜਦਕਿ ਇਕ ਜਵਾਨ ਮਾਮੂਲੀ ਜ਼ਖਮੀ ਹੋ ਗਿਆ।
ਲੱਦਾਖ ਵਿੱਚ ਘਟਨਾ ਦੀ ਪੁਸ਼ਟੀ ਕਰਦੇ ਹੋਏ, ਇੱਕ ਰੱਖਿਆ ਅਧਿਕਾਰੀ ਨੇ ਕਿਹਾ, “ਕਿਆਰੀ ਕਸਬੇ ਤੋਂ 7 ਕਿਲੋਮੀਟਰ ਦੂਰ ਇੱਕ ਦੁਰਘਟਨਾ ਵਿੱਚ ਭਾਰਤੀ ਫੌਜ ਦੇ 9 ਜਵਾਨਾਂ ਦੀ ਮੌਤ ਹੋ ਗਈ ਜਦੋਂ ਉਨ੍ਹਾਂ ਦਾ ਵਾਹਨ ਇੱਕ ਖੱਡ ਵਿੱਚ ਡਿੱਗ ਗਿਆ। ਇਸ ਘਟਨਾ 'ਚ ਕਈ ਹੋਰ ਲੋਕ ਵੀ ਜ਼ਖਮੀ ਹੋਏ ਹਨ।ਉਨ੍ਹਾਂ ਦੱਸਿਆ ਕਿ ਇਹ ਫੌਜੀ ਕਰੂ ਗੜ੍ਹੀ ਤੋਂ ਲੇਹ ਨੇੜੇ ਕਿਆਰੀ ਵੱਲ ਜਾ ਰਹੇ ਸਨ। ਇਸ ਹਾਦਸੇ 'ਚ ਕਈ ਜਵਾਨਾਂ ਨੂੰ ਸੱਟਾਂ ਵੀ ਲੱਗੀਆਂ ਹਨ।