Moga Panchayat Hot Seat : ਪੰਚਾਇਤੀ ਚੋਣਾਂ ’ਚ ਵੱਖਰੇ ਰੰਗ, ਪਿੰਡ ਦਾਰਾਪੁਰ ’ਚ 75 ਸਾਲਾ ਬਜ਼ੁਰਗ ਦੀ 30 ਸਾਲ ਦੀ ਮਨਦੀਪ ਸ਼ਰਮਾ ਨਾਲ ਟੱਕਰ

ਮੋਗਾ ਜ਼ਿਲ੍ਹੇ ਦੇ ਪਿੰਡ ਦਾਰਾਪੁਰ ਵਿਖੇ ਸਰਪੰਚੀ ਦਾ ਫਸਵਾਂ ਮੁਕਾਬਲਾ 75 ਸਾਲਾ ਬਜ਼ੁਰਗ ਮਾਤਾ ਇੰਦਰਜੀਤ ਕੌਰ ਸੰਘਾ ਅਤੇ 30 ਸਾਲਾ ਬੀਏ ਪਾਸ ਮਨਦੀਪ ਸ਼ਰਮਾ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਪੜ੍ਹੋ ਪੂਰੀ ਖਬਰ...

By  Dhalwinder Sandhu October 9th 2024 01:11 PM

Panchayat Elections : 15 ਅਕਤੂਬਰ ਨੂੰ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ ਉਥੇ ਇਹਨਾਂ ਚੋਣਾਂ ਨੂੰ ਲੈ ਕੇ ਵੱਖ-ਵੱਖ ਪਿੰਡਾਂ ਵਿੱਚ ਚੋਣ ਅਖਾੜਾ ਪੂਰੀ ਤਰ੍ਹਾਂ ਨਾਲ ਭਖ ਹੋਇਆ ਹੈ ਅਤੇ ਕਈ ਪਿੰਡਾਂ ਵਿੱਚ ਤਾਂ ਸਰਪੰਚੀ ਦੇ ਉਮੀਦਵਾਰਾਂ ਵਿੱਚ ਫਸਵੀ ਟੱਕਰ ਦੇਖਣ ਨੂੰ ਮਿਲ ਰਹੀ ਹੈ। ਪੀਟੀਸੀ ਨਿਊਜ਼ ਦੀ ਟੀਮ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਦਾਰਾਪੁਰ ਵਿਖੇ ਪਹੁੰਚੀ ਜਿਥੇ ਸਰਪੰਚੀ ਲਈ ਚੋਣ ਲੜ ਰਹੇ 2 ਉਮੀਦਵਾਰਾਂ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕੀਤੀ। 

75 ਸਾਲਾ ਬਜ਼ੁਰਗ ਮਾਤਾ ਤੇ 30 ਸਾਲਾ ਬੀਏ ਪਾਸ ਮਨਦੀਪ ਸ਼ਰਮਾ ਵਿਚਾਲੇ ਟੱਕਰ

ਪਿੰਡ ਦਾਰਾਪੁਰ ਜਿੱਥੇ ਸਰਪੰਚੀ ਦਾ ਫਸਵਾਂ ਮੁਕਾਬਲਾ 75 ਸਾਲਾ ਬਜ਼ੁਰਗ ਮਾਤਾ ਇੰਦਰਜੀਤ ਕੌਰ ਸੰਘਾ ਅਤੇ 30 ਸਾਲਾ ਬੀਏ ਪਾਸ ਮਨਦੀਪ ਸ਼ਰਮਾ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਮਾਤਾ ਇੰਦਰਜੀਤ ਕੌਰ ਜਿਸ ਦਾ ਪੁੱਤਰ ਪਹਿਲਾਂ ਵੀ 5 ਸਾਲ ਪਿੰਡ ਦੀ ਸਰਪੰਚ ਬਣਕੇ ਸੇਵਾ ਕਰ ਚੁੱਕਿਆ ਹੈ ਜਿਸ ਨੇ ਪਿੰਡ ਦੇ ਸਰਬਪੱਖੀ ਵਿਕਾਸ ਲਈ ਚੰਗੇ ਕੰਮ ਕੀਤੇ, ਜਿਸਦੀ ਬਦੌਲਤ ਪਿੰਡ ਵਾਸੀਆਂ ਨੇ ਮੁੜ ਤੋਂ ਸਾਬਕਾ ਸਰਪੰਚ ਰਵਦੀਪ ਸਿੰਘ ਸੰਘਾ ਦੀ ਮਾਤਾ ਨੂੰ ਸਰਪੰਚੀ ਲਈ ਉਮੀਦਵਾਰ ਚੁਣਿਆ। ਸਰਪੰਚੀ ਦੀ ਉਮੀਦਵਾਰ 75 ਸਾਲਾ ਬਜ਼ੁਰਗ ਮਾਤਾ  ਇੰਦਰਜੀਤ ਕੌਰ ਦੇ ਹੱਕ ਵਿੱਚ ਪਿੰਡ ਵਾਸੀ ਵੋਟਾਂ ਮੰਗ ਰਹੇ ਹਨ। ਮਾਤਾ ਇੰਦਰਜੀਤ ਕੌਰ ਦਾ ਚੋਣ ਨਿਸ਼ਾਨ ਘੜਾ ਹੈ ਤੇ ਲੋਕ ਘੜਾ ਸਿਰ ਉੱਪਰ ਰੱਖ ਕੇ ਵੋਟਾਂ ਪਾਉਣ ਲਈ ਅਪੀਲ ਕਰ ਰਹੇ ਹਨ। ਸਰਪੰਚੀ ਲਈ ਉਮੀਦਵਾਰ ਇੰਦਰਜੀਤ ਕੌਰ ਨੇ ਪਿੰਡ ਵਾਸੀਆਂ ਨਾਲ ਵਾਅਦਾ ਕੀਤਾ ਹੈ ਕਿ ਉਹ ਉਹਨਾਂ ਨੂੰ ਵੱਡੀ ਲੀਡ ਨਾਲ ਸਰਪੰਚ ਬਣਾਉਣ ਤੇ ਉਹ ਵੀ ਪਿੰਡ ਦੇ ਸਰਬ ਪੱਖੀ ਵਿਕਾਸ ਕਰਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਪਿੰਡ ਦੀ ਹਰੇਕ ਸਮੱਸਿਆ ਨੂੰ ਹੱਲ ਕਰਵਾਉਣ ਲਈ ਯਤਨ ਕਰਨਗੇ।

ਦੂਸਰੇ ਪਾਸੇ ਇਸ ਬਜ਼ੁਰਗ ਮਾਤਾ ਨੂੰ ਟੱਕਰ ਦੇਣ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੀ ਧਰਮ ਪਤਨੀ ਮਨਦੀਪ ਸ਼ਰਮਾ ਚੋਣ ਮੈਦਾਨ ਵਿੱਚ ਹੈ। ਜੋ ਬੀਏ ਪਾਸ ਹਨ ਅਤੇ ਇੱਕ ਟੀਚਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਉਹਨਾਂ ਨੇ ਵੀ ਦਾਅਵਾ ਕੀਤਾ ਹੈ ਕਿ ਉਹ ਪਿੰਡ ਦੇ ਸਰਵ ਪੱਖੀ ਵਿਕਾਸ ਲਈ ਦਿਨ ਰਾਤ ਮਿਹਨਤ ਕਰਨਗੇ ਅਤੇ ਪਿੰਡ ਦਾ ਇੱਕ ਵੀ ਰੁਪਈਆ ਆਪਣੀ ਜੇਬ ਵਿੱਚ ਨਹੀਂ ਪਾਉਣਗੇ। ਦੋਨਾਂ ਉਮੀਦਵਾਰਾਂ ਵੱਲੋਂ ਘਰ-ਘਰ ਜਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ 15 ਅਕਤੂਬਰ ਨੂੰ ਪਿੰਡ ਦੇ ਲੋਕ ਕਿਸ ਦੇ ਹੱਕ ਵਿੱਚ ਫਤਵਾ ਦਿੰਦੇ ਹਨ।

ਇਹ ਵੀ ਪੜ੍ਹੋ : Baltej Pannu : ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਡਾਇਰੈਕਟਰ ਕਮਿਊਨੀਕੇਸ਼ਨ ਬਲਤੇਜ ਪਨੂੰ ਨੇ ਦਿੱਤਾ ਅਸਤੀਫ਼ਾ

Related Post