ਈਰਾਨ 'ਚ ਜਨਰਲ ਸੁਲੇਮਾਨੀ ਦੀ ਬਰਸੀ ਮੌਕੇ ਜ਼ਬਰਦਸਤ ਧਮਾਕਾ, 73 ਲੋਕਾਂ ਦੀ ਮੌਤ
ਪੀਟੀਸੀ ਨਿਊਜ਼ ਡੈਸਕ: ਈਰਾਨ ਜ਼ਬਰਦਸਤ ਧਮਾਕਾ ਹੋਣ ਦੀ ਖ਼ਬਰ ਹੈ, ਜਿਸ ਵਿੱਚ ਲਗਭਗ 101 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ। ਧਮਾਕੇ ਵਿੱਚ 140 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਸਰਕਾਰ ਟੀਵੀ ਅਲ ਅਰਬੀਆ ਮੁਤਾਬਕ ਧਮਾਕਾ ਕਰਮਾਨ ਸ਼ਹਿਰ ਦੇ ਕਬਰਿਸਤਾਨ ਨੇੜੇ ਵਾਪਰਿਆ, ਜਿਥੇ ਜਨਰਲ ਕਾਸਿਮ ਸੁਲੇਮਾਨੀ ਨੂੰ ਦਫਨਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸੁਲੇਮਾਨੀ ਦੀ ਚੌਥੀ ਬਰਸੀ ਸੀ, ਜਿਸ ਦੌਰਾਨ ਲਗਾਤਾਰ ਦੋ ਧਮਾਕੇ ਹੋਏ।
ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ IRNA ਨੇ ਦੱਸਿਆ ਕਿ ਧਮਾਕਿਆਂ ਕਾਰਨ 140 ਲੋਕ ਜ਼ਖਮੀ ਹੋਏ ਹਨ, ਜਿਸ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਘਟਨਾ ਵਾਲੀ ਥਾਂ 'ਤੇ ਵੱਡੀ ਗਿਣਤੀ 'ਚ ਐਂਬੂਲੈਂਸਾਂ ਪਹੁੰਚ ਗਈਆਂ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭੀੜ 'ਚ ਭਗਦੜ ਕਾਰਨ ਕਈ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
ਦੱਸ ਦਈਏ ਕਿ ਸੁਲੇਮਾਨੀ ਦੀ ਮੌਤ ਦੀ ਬਰਸੀ ਮਨਾਉਣ ਲਈ ਇੱਕ ਸਮਾਰੋਹ ਲਈ ਇਲਾਕੇ ਵਿੱਚ ਭੀੜ ਇਕੱਠੀ ਹੋਈ ਸੀ। ਸੁਲੇਮਾਨੀ ਦੀ ਜਨਵਰੀ 2020 ਵਿੱਚ ਇਰਾਕ ਵਿੱਚ ਇੱਕ ਅਮਰੀਕੀ ਡਰੋਨ ਹਮਲੇ ਵਿੱਚ ਉਸਦੀ ਮੌਤ ਹੋ ਗਈ ਸੀ।
ਇਹ ਸੀ ਧਮਾਕੇ ਦਾ ਕਾਰਨ
ਗੈਰ-ਸਰਕਾਰੀ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਕਬਰਸਤਾਨ ਵੱਲ ਜਾਣ ਵਾਲੀ ਸੜਕ 'ਤੇ ਕਈ ਗੈਸ ਕੰਟੇਨਰ ਫਟ ਗਏ। ਇਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਧਮਾਕਾ ਗੈਸ ਸਿਲੰਡਰ ਨਾਲ ਹੋਇਆ ਜਾਂ ਅੱਤਵਾਦੀ ਹਮਲਾ?