ਨਾਇਬ ਤਹਿਸੀਲਦਾਰਾਂ ਦੀ ਭਰਤੀ ਘਪਲੇ ਮਾਮਲੇ 'ਚ 7 ਵਿਅਕਤੀ ਨਾਮਜ਼ਦ

By  Ravinder Singh November 15th 2022 01:05 PM -- Updated: November 15th 2022 01:09 PM

ਪਟਿਆਲਾ :  ਨਾਇਬ ਤਹਿਸੀਲਦਾਰਾਂ (Naib Tehsildars) ਦੀ ਭਰਤੀ (Recruitment) ਦਾ ਮਾਮਲਾ ਭਖਦਾ ਨਜ਼ਰ ਆ ਰਿਹਾ ਹੈ। ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦੇ ਤਹਿਸੀਲਦਾਰ ਪ੍ਰੀਖਿਆ ਦੌਰਾਨ ਹੋਏ ਘੁਟਾਲੇ (scam) ਦੇ ਮਾਮਲੇ 'ਚ ਪਟਿਆਲਾ ਪੁਲਿਸ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਨੌਕਰੀ ਘਪਲੇ ਵਿਚ 6 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ। ਪਟਿਆਲਾ ਦੇ ਕੋਤਵਾਲੀ ਥਾਣੇ ਵਿਚ ਪਰਚਾ ਦਰਜ ਹੋਇਆ। ਸੂਤਰਾਂ ਅਨੁਸਾਰ ਪੁਲਿਸ ਅਫ਼ਸਰ ਦੇ ਭਰੇ ਦੀ ਵੀ ਭਰਤੀ ਘਪਲੇ 'ਚ ਸ਼ਮੂਲੀਅਤ ਸਾਹਮਣੇ ਆਈ ਹੈ। ਪਟਿਆਲਾ ਜ਼ੋਨ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਤੇ ਨਵੇਂ ਐੱਸਐੱਸਪੀ ਵਰੁਣ ਸ਼ਰਮਾ ਅੱਜ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰ ਸਕਦੇ ਹਨ। ਕਾਬਿਲੇਗੌਰ ਹੈ ਕਿ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਮਾਮਲੇ ਨੂੰ ਉਜਾਗਰ ਕੀਤਾ ਸੀ। ਪੰਜਾਬ ਦੇ ਮੂਨਕ ਤੇ ਪਾਤੜਾਂ ਵਿਧਾਨ ਸਭਾ ਹਲਕਿਆਂ ਤੋਂ ਜਨਰਲ ਵਰਗ ਦੇ 19 ਵਿੱਚੋਂ 11 ਵਿਦਿਆਰਥੀ ਚੁਣੇ ਗਏ ਹਨ। ਜਿਨ੍ਹਾਂ ਵਿੱਚੋਂ ਤਿੰਨ ਉਮੀਦਵਾਰ ਰਿਸ਼ਤੇਦਾਰ ਹਨ।

ਕਾਬਿਲੇਗੌਰ ਹੈ ਕਿ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਵਾਲ ਉਠਾਇਆ ਸੀ ਕਿ ਜੋ ਉਮੀਦਵਾਰ ਕਲਰਕ ਦੀ ਪ੍ਰੀਖਿਆ ਵਿਚ ਫੇਲ੍ਹ ਹੋ ਗਏ ਹੋਣ, ਉਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦੀ ਪ੍ਰੀਖਿਆ ਵਿਚ ਟਾਪਰ (Topper) ਕਿਵੇਂ ਹੋ ਸਕਦੇ ਹਨ?

ਇਹ ਵੀ ਪੜ੍ਹੋ : ਸਤੇਂਦਰ ਜੈਨ ਨੂੰ VVIP ਸਹੂਲਤ ਦੇਣ ਦੇ ਮਾਮਲੇ 'ਚ ਤਿਹਾੜ ਜੇਲ ਦੇ ਸੁਪਰਡੈਂਟ ਮੁਅੱਤਲ

ਉਨ੍ਹਾਂ ਮੈਰਿਟ ਵਿਚ ਆਏ ਉਮੀਦਵਾਰਾਂ ਦੀ ਲਿਸਟ ਵਿਖਾਉਂਦਿਆ ਕਿਹਾ ਕਿ ਜਸਵੀਰ ਸਿੰਘ ਨੇ 29-8-2021 ਨੂੰ ਕੋ-ਆਪ੍ਰੇਟਿਵ ਬੈਂਕ ਦੇ ਕਲਰਕ-ਕਮ-ਡਾਟਾ ਐਂਟਰੀ ਓਪਰੇਟਰ ਦਾ ਪੇਪਰ ਦਿੱਤਾ ਸੀ। ਇਸ ਪ੍ਰੀਖਿਆ ਵਿਚ ਉਸਨੇ 21.75 ਫ਼ੀਸਦ ਅੰਕ ਹਾਸਲ ਕੀਤੇ। ਉਸੇ ਦਿਨ ਉਹੀ ਉਮੀਦਵਾਰ ਕੋ-ਆਪ੍ਰੇਟਿਵ ਮੈਨੇਜਰ ਦਾ ਪੇਪਰ ਦਿੰਦਾ ਹੈ ਤੇ ਤੀਜਾ ਰੈਂਕ ਹਾਸਲ ਕਰਦਾ ਹੈ। ਇਹ ਕਿਵੇਂ ਸੰਭਵ ਹੈ ਜਦਕਿ ਮੈਨੇਜਰ ਲੈਵਲ ਦਾ ਪੇਪਰ ਕਲਰਕ ਦੇ ਲੈਵਲ ਤੋਂ ਔਖਾ ਹੁੰਦਾ ਹੈ।  ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਸੀ ਕਿ ਇਸ ਪ੍ਰੀਖਿਆ ਦੌਰਾਨ ਭਾਸ਼ਾ ਵਿਭਾਗ ਦੀਆਂ ਹਦਾਇਤਾਂ ਦੀ ਵੀ ਉਲੰਘਣਾ ਕੀਤੀ ਗਈ ਸੀ। ਇਹ ਪ੍ਰੀਖਿਆ ਸਿਰਫ਼ ਅੰਗਰੇਜ਼ੀ ਭਾਸ਼ਾ ਵਿਚ ਹੀ ਲਈ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਉਮੀਦਵਾਰਾਂ ਨੇ ਹਾਈ ਕੋਰਟ ਵਿਚ ਰਿੱਟ ਪਾਈ ਸੀ।

ਰਿਪੋਰਟ-ਗਗਨਦੀਪ ਆਹੂਜਾ


Related Post