Diljit Dosanjh Ludhiana Concert Cancel ? ਪੰਜਾਬ ’ਚ ਵੀ 7 ਦਿਨ ਦਾ ਸਰਕਾਰੀ ਸੋਗ, ਕੀ ਰੱਦ ਹੋ ਜਾਵੇਗਾ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਕੰਸਰਟ ?
ਦਰਅਸਲ ਪੰਜਾਬ ਸਰਕਾਰ ਸਰਕਾਰ ਦੇ ਹੁਕਮਾਂ ਦੇ ਚੱਲਦਿਆਂ ਹੁਣ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਦਿਲਜੀਤ ਦੋਸਾਂਝ ਦਾ ਕੰਸਰਟ ਰੱਦ ਹੋਵੇਗਾ ਜਾਂ ਫਿਰ ਮੁਲਤਵੀ ਹੋ ਸਕਦਾ ਹੈ।
Diljit Dosanjh Ludhiana Concert Cancel ? ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ 'ਤੇ ਪੰਜਾਬ 'ਚ 7 ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਸਰਕਾਰ ਵੱਲੋਂ ਹੁਕਮ ਵੀ ਜਾਰੀ ਕੀਤੇ ਗਏ ਹਨ। ਜਿਸ ’ਚ ਤਕਰੀਬਨ 7 ਦਿਨਾਂ ਦੇ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਮਨੋਰੰਜਨ ਪ੍ਰੋਗਰਾਮ ਨੂੰ ਨਾ ਕਰਨ ਦੇ ਹਿਦਾਇਤ ਜਾਰੀ ਹੋਏ ਹਨ। ਉਸੇ ਦੇ ਚੱਲਦੇ ਹੁਣ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਪ੍ਰੋਗਰਾਮ ਨੂੰ ਲੈ ਕੇ ਵੀ ਫੈਨਜ਼ ਪਰੇਸ਼ਾਨ ਹੋ ਰਹੇ ਹਨ।
ਦਰਅਸਲ ਪੰਜਾਬ ਸਰਕਾਰ ਸਰਕਾਰ ਦੇ ਹੁਕਮਾਂ ਦੇ ਚੱਲਦਿਆਂ ਹੁਣ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਦਿਲਜੀਤ ਦੋਸਾਂਝ ਦਾ ਕੰਸਰਟ ਰੱਦ ਹੋਵੇਗਾ ਜਾਂ ਫਿਰ ਮੁਲਤਵੀ ਹੋ ਸਕਦਾ ਹੈ। ਹਾਲਾਂਕਿ ਇਸ ਬਾਰੇ ਅਜੇ ਤੱਕ ਹੋਈ ਅਧਿਕਾਰਿਕ ਜਾਣਕਾਰੀ ਹਾਸਿਲ ਨਹੀਂ ਹੋਈ ਹੈ। ਪਰ ਪੰਜਾਬ ਸਰਕਾਰ ਦੇ ਹੁਕਮਾਂ ਮਗਰੋਂ ਦਿਲਜੀਤ ਦੋਸਾਂਝ ਦੇ ਪ੍ਰੋਗਰਾਮ ਨੂੰ ਲੈ ਕੇ ਚਰਚਾਵਾਂ ਬਣੀਆਂ ਹੋਈਆਂ ਹਨ।
ਦੱਸ ਦਈਏ ਕਿ ਇਹ ਕੰਸਰਟ 31 ਦਸੰਬਰ ਨੂੰ ਹੋਣਾ ਹੈ। ਇਸ ਸਬੰਧੀ ਗਾਇਕ ਨੇ ਖੁਦ ਸੋਸ਼ਲ ਮੀਡੀਆ ’ਤੇ ਜਾਣਕਾਰੀ ਵੀ ਦਿੱਤੀ ਸੀ। ਲੁਧਿਆਣਾ ਦੇ ਪਿੰਡ ਦੋਸਾਂਝ ਕਲਾਂ ਦੇ ਰਹਿਣ ਵਾਲੇ ਵੀ ਹਨ। ਇਸ ਕੰਸਰਟ ਰਾਹੀ ਉਹ ਇੱਕ ਤਰ੍ਹਾਂ ਨਾਲ ਆਪਣੇ ਘਰ ਆ ਰਹੇ ਹਨ। ਪਰ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਹੁਕਮ ਜਾਰੀ ਹੋਏ ਹਨ ਜਿਸ ਮੁਤਾਬਿਕ 26 ਦਸੰਬਰ ਤੋਂ ਲੈ ਕੇ 1 ਜਨਵਰੀ ਤੱਕ ਕੋਈ ਮਨੋਰੰਜਕ ਪ੍ਰੋਗਰਾਮ ਨਹੀਂ ਹੋਵੇਗਾ। ਹੁਕਮਾਂ ਅਨੁਸਾਰ ਸੂਬੇ ਵਿਚ ਤਿਰੰਗਾ ਵੀ ਅੱਧਾ ਝੁਕਿਆ ਰਹੇਗਾ।