ਹੱਜ ਯਾਤਰੀਆਂ ’ਤੇ ਗਰਮੀ ਦਾ ਕਹਿਰ, ਹੁਣ ਤੱਕ 900 ਤੋਂ ਵੱਧ ਮੌਤਾਂ; 90 ਭਾਰਤੀਆਂ ਨੇ ਵੀ ਆਪਣੀ ਜਾਨ ਗਵਾਈ

ਅਰਬ ਅਧਿਕਾਰੀਆਂ ਮੁਤਾਬਕ ਮਰਨ ਵਾਲਿਆਂ 'ਚੋਂ 600 ਇਕੱਲੇ ਮਿਸਰ ਦੇ ਸਨ, ਜਦਕਿ 68 ਭਾਰਤੀ ਹੱਜ ਯਾਤਰੀਆਂ ਦੀ ਮੌਤ ਹੋ ਗਈ ਹੈ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਭਾਰਤੀ ਸ਼ਰਧਾਲੂਆਂ ਦੀ ਮੌਤ ਦੀ ਗਿਣਤੀ 90 ਤੱਕ ਜਾ ਸਕਦੀ ਹੈ।

By  Aarti June 20th 2024 09:40 AM

Hajj pilgrimage: ਸਾਊਦੀ ਅਰਬ 'ਚ ਭਿਆਨਕ ਗਰਮੀ ਦਾ ਕਹਿਰ ਖਤਮ ਨਹੀਂ ਹੋ ਰਿਹਾ ਹੈ। ਮੱਕਾ-ਮਦੀਨਾ ਪਹੁੰਚਣ ਵਾਲੇ ਹੱਜ ਯਾਤਰੀਆਂ ਦੀ ਮੌਤ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਏਐਫਪੀ ਦੀ ਰਿਪੋਰਟ ਅਨੁਸਾਰ ਹੀਟਵੇਵ ਅਤੇ ਹੀਟ ਸਟ੍ਰੋਕ ਕਾਰਨ ਮਰਨ ਵਾਲਿਆਂ ਦੀ ਗਿਣਤੀ 900 ਨੂੰ ਪਾਰ ਕਰ ਗਈ ਹੈ ਅਤੇ 1,400 ਹੱਜ ਯਾਤਰੀ ਲਾਪਤਾ ਹਨ।

ਅਰਬ ਅਧਿਕਾਰੀਆਂ ਮੁਤਾਬਕ ਮਰਨ ਵਾਲਿਆਂ 'ਚੋਂ 600 ਇਕੱਲੇ ਮਿਸਰ ਦੇ ਸਨ, ਜਦਕਿ 68 ਭਾਰਤੀ ਹੱਜ ਯਾਤਰੀਆਂ ਦੀ ਮੌਤ ਹੋ ਗਈ ਹੈ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਭਾਰਤੀ ਸ਼ਰਧਾਲੂਆਂ ਦੀ ਮੌਤ ਦੀ ਗਿਣਤੀ 90 ਤੱਕ ਜਾ ਸਕਦੀ ਹੈ।

ਸਾਊਦੀ ਅਰਬ 'ਚ ਕੜਾਕੇ ਦੀ ਗਰਮੀ ਦੇ ਵਿਚਕਾਰ ਹੱਜ ਯਾਤਰੀ ਮੱਕਾ-ਮਦੀਨਾ ਦੀ ਯਾਤਰਾ ਕਰ ਰਹੇ ਹਨ। ਰਿਪੋਰਟਾਂ ਮੁਤਾਬਕ ਇਸਲਾਮ ਦੇ ਸਭ ਤੋਂ ਪਵਿੱਤਰ ਸ਼ਹਿਰ ਮੱਕਾ ਜਾਣ ਵਾਲੇ ਲੋਕਾਂ ਦੀ ਗਿਣਤੀ ਹੁਣ ਤੱਕ 18 ਲੱਖ ਨੂੰ ਪਾਰ ਕਰ ਚੁੱਕੀ ਹੈ। ਉਂਜ ਇੱਥੇ ਵੀ ਗਰਮੀ ਦਾ ਕਹਿਰ ਜਾਰੀ ਹੈ। ਸੋਮਵਾਰ ਨੂੰ ਇੱਥੇ ਤਾਪਮਾਨ 51.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਬੁੱਧਵਾਰ ਨੂੰ, ਏਐਫਪੀ ਨੇ ਆਪਣੀ ਰਿਪੋਰਟ ਵਿੱਚ ਖੁਲਾਸਾ ਕੀਤਾ ਕਿ ਭਿਆਨਕ ਗਰਮੀ ਅਤੇ ਹੀਟਵੇਵ ਕਾਰਨ ਮਰਨ ਵਾਲਿਆਂ ਦੀ ਗਿਣਤੀ 900 ਨੂੰ ਪਾਰ ਕਰ ਗਈ ਹੈ। ਅਰਬ ਅਧਿਕਾਰੀਆਂ ਮੁਤਾਬਕ ਇਕੱਲੇ ਮਿਸਰ ਵਿਚ 600 ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: TamilNadu Illicit Liquor: ਤਾਮਿਲਨਾਡੂ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 25 ਲੋਕਾਂ ਦੀ ਮੌਤ, 60 ਤੋਂ ਵੱਧ ਹਸਪਤਾਲ 'ਚ ਭਰਤੀ ਦੱ

Related Post