Ambedkar Statue Vandalised : ਬਟਾਲਾ ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕਰਨ ਵਾਲੇ 6 ਆਰੋਪੀ ਕਾਬੂ

Ambedkar Statue Vandalised : ਬੀਤੇ ਕੱਲ੍ਹ ਬਟਾਲਾ 'ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਭੰਨਤੋੜ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਨੂੰ ਲੈ ਕੇ ਬਟਾਲਾ ਪੁਲਿਸ ਵੱਲੋਂ ਕੇਸ ਦਰਜ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਸੀ

By  Shanker Badra April 3rd 2025 04:02 PM
Ambedkar Statue Vandalised : ਬਟਾਲਾ ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕਰਨ ਵਾਲੇ 6 ਆਰੋਪੀ ਕਾਬੂ

 Ambedkar Statue Vandalised : ਬੀਤੇ ਦਿਨੀਂ ਬਟਾਲਾ 'ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਭੰਨਤੋੜ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਨੂੰ ਲੈ ਕੇ ਬਟਾਲਾ ਪੁਲਿਸ ਵੱਲੋਂ ਕੇਸ ਦਰਜ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਸੀ। ਉੱਥੇ ਹੀ ਡੀ.ਆਈ.ਜੀ.ਬਾਰਡਰ ਰੇਂਜ ਸਤਿੰਦਰ ਸਿੰਘ ਨੇ ਇਸ ਮਾਮਲੇ 'ਚ ਖੁਲਾਸਾ ਕਰਦੇ ਦਾਅਵਾ ਕੀਤਾ ਕਿ ਬਟਾਲਾ ਪੁਲਿਸ ਵੱਲੋਂ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਵਾਲੇ 6 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

ਉਹਨਾਂ ਵੱਲੋਂ 31 ਮਾਰਚ ਦੀ ਦੇਰ ਰਾਤ ਇਸ ਬੁੱਤ ਨਾਲ ਭੰਨਤੋੜ ਕੀਤੀ ਗਈ ਸੀ। ਉੱਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰਿਫ਼ਤਾਰੀ ਕੀਤੀ ਗਈ ਹੈ ਅਤੇ ਇਸ ਗੱਲ ਦੀ ਪੁੱਛਗਿੱਛ ਇਨ੍ਹਾਂ ਕੋਲ ਕੀਤੀ ਜਾ ਰਹੀ ਹੈ ਕਿ ਇਸ ਵਾਰਦਾਤ ਦੇ ਪਿੱਛੇ ਨੌਜਵਾਨਾਂ ਦਾ ਮਕਸਦ ਕੀ ਸੀ ਜਾਂ ਕਿਸੇ ਦੇ ਇਸ਼ਾਰੇ 'ਤੇ ਇਨ੍ਹਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਬਾਰੇ ਜਾਂਚ ਕਰਕੇ ਜਲਦ ਖੁਲਾਸੇ ਕੀਤੇ ਜਾਣਗੇ। 

ਦੱਸ ਦੇਈਏ ਕਿ ਬਟਾਲਾ ਦੇ ਅੰਬੇਡਕਰ ਚੌਂਕ ਵਿੱਚ ਲੱਗੀ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਭੇਤਭਰੇ ਹਲਾਤਾਂ ਵਿੱਚ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਮੂਰਤੀ ਦੇ ਹੱਥ ਦੀ ਉਂਗਲ ਨੂੰ ਖੰਡਿਤ ਕੀਤਾ ਗਿਆ ਹੈ ਅਤੇ ਮੂਰਤੀ ਦੀ ਪਿੱਠ ਤੇ ਵੀ ਇਟਾਂ ਰੋੜੇ ਵੱਜਣ ਦੇ ਨਿਸ਼ਾਨ ਹਨ। ਇਸ ਘਟਨਾ ਨੂੰ ਲੈ ਕੇ ਅੰਬੇਡਕਰ ਭਾਈਚਾਰੇ ਅੰਦਰ ਰੋਸ ਪਾਇਆ ਜਾ ਰਿਹਾ ਹੈ।  

Related Post