3 IPS ਤੇ 26 PPS ਸਮੇਤ ਕੁੱਲ 58 ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਪੂਰੀ ਸੂਚੀ
KRISHAN KUMAR SHARMA
January 31st 2024 07:19 PM

ਪੀਟੀਸੀ ਨਿਊਜ਼ ਡੈਸਕ: ਪੰਜਾਬ 'ਚ ਪੁਲਿਸ ਅਧਿਕਾਰੀਆਂ ਦੇ ਤਬਾਦਲਿਆਂ ਦਾ ਦੌਰ ਲਗਾਤਾਰ ਜਾਰੀ ਹੈ।
ਪੁਲਿਸ ਵਿਭਾਗ ਵਿੱਚ ਲਗਾਤਾਰ ਬੁੱਧਵਾਰ ਸ਼ਾਮ ਨੂੰ ਆਈਪੀਐਸ ਅਤੇ ਪੀਪੀਐਸ ਅਧਿਕਾਰੀਆਂ ਸਮੇਤ ਕੁੱਲ 58 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ।
ਤਬਾਦਲਿਆਂ ਦੀ ਇਸ ਲੜੀ ਵਿੱਚ ਕੁੱਲ 3 ਆਈਪੀਐਸ, 23 ਪੀਪੀਐਸ ਅਤੇ 32 ਡੀਐਸਪੀ ਰੈਂਕ ਦੇ ਅਧਿਕਾਰੀ ਹਨ, ਜਿਨ੍ਹਾਂ ਨੂੰ ਇਧਰੋਂ-ਉਧਰ ਕੀਤਾ ਗਿਆ।
ਦੱਸ ਦਈਏ ਕਿ ਸਵੇਰੇ 5 ਆਈਏਐਸ ਅਤੇ 45 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਸਨ।
ਇਸਤੋਂ ਇਲਾਵਾ ਬੀਤੇ ਦਿਨ ਵੀ ਸਰਕਾਰ ਵੱਲੋਂ ਕਈ ਅਧਿਕਾਰੀ ਬਦਲੇ ਗਏ ਸਨ, ਜੋ ਕਿ ਤਬਾਦਲਿਆਂ ਦਾ ਦੌਰ ਲਗਾਤਾਰ ਜਾਰੀ ਹੈ।