ਇੱਕ ਨਹੀਂ, 5 ਤਰ੍ਹਾਂ ਦੀ ਹੁੰਦੀ ਹੈ ਪਿਆਰ ਦੀ ਭਾਸ਼ਾ, ਸਿਰਫ਼ 1 ਮਿੰਟ 'ਚ ਜਾਣੋ ਆਪਣੀ Love Language

By  KRISHAN KUMAR SHARMA April 4th 2024 05:12 PM -- Updated: April 4th 2024 05:13 PM

Type Of Love Language In Relationship: ਹਰ ਇੱਕ ਵਿਅਕਤੀ ਦਾ ਆਪਣੇ ਪਿਆਰ ਨੂੰ ਇਜ਼ਹਾਰ ਕਰਨ ਦਾ ਆਪਣਾ-ਆਪਣਾ ਢੰਗ ਹੁੰਦਾ ਹੈ। ਇਸ ਲਈ ਉਹ ਆਪਣੇ ਸਾਥੀ ਨੂੰ ਖੁਸ਼ ਕਰਨ ਲਈ ਹਮੇਸ਼ਾ ਕੋਸ਼ਿਸ਼ ਕਰਦਾ ਰਹਿੰਦਾ ਹੈ। ਪਰ ਜੇਕਰ ਪਿਆਰ ਦੀ ਭਾਸ਼ਾ ਦੀ ਗੱਲ ਕੀਤੀ ਜਾਵੇ ਤਾਂ ਇਹ ਇੱਕ ਤਰ੍ਹਾਂ ਦੀ ਨਹੀਂ ਹੁੰਦੀ, ਸਗੋਂ 5 ਤਰ੍ਹਾਂ ਦੀ ਹੁੰਦੀ ਹੈ। ਜਿਨ੍ਹਾਂ ਨਾਲ ਤੁਹਾਡੀ ਸਾਥੀ ਬਿਨਾਂ ਕੁੱਝ ਕਹੇ ਵੀ ਤੁਹਾਡੇ ਪਿਆਰ ਨੂੰ ਸਮਝ ਸਕਦਾ ਹੈ ਤਾਂ ਆਓ ਜਾਣਦੇ ਹਾਂ ਉਹ 5 ਪਿਆਰ (relation tips) ਦੀਆਂ ਭਾਸ਼ਾਵਾਂ (5 Language of Love) ਬਾਰੇ...

ਤੋਹਫ਼ੇ ਦੇਣਾ: EverydayHealth ਅਨੁਸਾਰ, ਜੇਕਰ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਉਸਨੂੰ ਤੋਹਫ਼ੇ ਦੇਣਾ ਪਸੰਦ ਕਰਦੇ ਹੋ। ਤੋਹਫ਼ਾ ਭਾਵੇਂ ਛੋਟਾ ਹੋਵੇ ਜਾਂ ਫਿਰ ਵੱਡਾ, ਪਿਆਰ ਦਾ ਪ੍ਰਗਟਾਵਾ ਕਰਨ ਲਈ ਇਹ ਵਧੀਆ ਤਰੀਕਾ ਮੰਨਿਆ ਜਾਂਦਾ ਹੈ।

Lok Sabha session: BJP MP’s remarks on live-in relationship sparks row, labels it ‘dangerous disease’

ਸਾਥੀ ਲਈ ਕੰਮ ਕਰੋ: ਰਿਸ਼ਤੇ 'ਚ ਸ਼ਬਦਾਂ ਤੋਂ ਜ਼ਿਆਦਾ ਹਮੇਸ਼ਾ ਤੁਹਾਡਾ ਕੰਮ ਬੋਲਦਾ ਹੈ। ਤੁਸੀ ਆਪਣੇ ਸਾਥੀ ਲਈ ਖਾਣਾ ਪਕਾ ਕੇ ਉਸ ਨੂੰ ਆਪਣੇ ਹੱਥਾਂ ਨਾਲ ਖੁਆਓ, ਉਸ ਦੇ ਕਮਰੇ ਦੀ ਸਫਾਈ ਅਤੇ ਉਸ ਦੀਆਂ ਚੀਜ਼ਾਂ ਨੂੰ ਸੁਰੱਖਿਅਤ ਰੱਖੋ। ਇਹ ਕੰਮ ਤੁਹਾਡੇ ਸਾਥੀ ਲਈ ਇੱਕ ਪਿਆਰ ਦੀ ਭਾਸ਼ਾ ਹੈ।

ਇੱਕ-ਦੂਜੇ ਬਾਰੇ ਚੰਗੀ ਗੱਲਬਾਤ ਕਰੋ: ਪਿਆਰ 'ਚ ਇੱਕ-ਦੂਜੇ ਦੀ ਤਾਰੀਫ਼ ਕਰਨਾ, ਵਾਰ-ਵਾਰ ਪਿਆਰ ਦਾ ਇਜ਼ਹਾਰ ਕਰਨਾ, ਧੰਨਵਾਦ ਕਹਿਣਾ, ਇੱਕ-ਦੂਜੇ ਦੀ ਕੇਅਰ ਕਰਨਾ, ਵਾਰ-ਵਾਰ ਮਦਦ ਮੰਗਣਾ ਇੱਕ ਕਿਸਮ ਦੀ ਪਿਆਰ ਭਾਸ਼ਾ ਹਨ। ਇਹ ਤੁਹਾਡੇ ਪਿਆਰ ਨੂੰ ਵਧਾਉਣ ਦਾ ਕੰਮ ਕਰਦੀਆਂ ਹਨ।

Lok Sabha session: BJP MP’s remarks on live-in relationship sparks row, labels it ‘dangerous disease’

ਇੱਕ-ਦੂਜੇ ਨਾਲ ਗੁਜਾਰੋ ਸਮਾਂ: ਆਪਣੇ ਸਾਥੀ ਨਾਲ ਸਮਾਂ ਬਿਤਾਉਣਾ ਵੀ ਇੱਕ ਪਿਆਰ ਦੀ ਭਾਸ਼ਾ ਹੈ। ਸਮਾਂ ਬਿਤਾਉਣ ਨਾਲ ਤੁਹਾਡੇ ਸਾਥੀ ਨੂੰ ਪਤਾ ਲੱਗਦਾ ਹੈ ਕਿ ਤੁਸੀ ਉਸ ਨਾਲ ਕਿੰਨਾ ਪਿਆਰ ਕਰਦੇ ਹੋ। ਉਹ ਉਸ ਸਮੇਂ ਸਭ ਤੋਂ ਵਧੀਆ ਮਹਿਸੂਸ ਕਰਦਾ ਹੈ। ਇਕੱਠੇ ਕੁਝ ਸਿੱਖਣਾ, ਡਿਨਰ 'ਤੇ ਜਾਣਾ, ਫਿਲਮ ਦੇਖਣਾ ਆਦਿ ਵੀ ਪਿਆਰ ਨੂੰ ਵਧਾਉਂਦੇ ਹਨ।

ਸਰੀਰਕ ਛੋਹ: ਪਿਆਰ ਜ਼ਾਹਰ ਕਰਨ ਦੇ ਸਭ ਤੋਂ ਪ੍ਰਭਾਵਸ਼ਾਲੀ ਤਰੀਕਿਆਂ ਵਿੱਚੋਂ ਇੱਕ ਸਰੀਰਕ ਛੋਹ ਹੈ। ਆਪਣੇ ਸਾਥੀ ਦਾ ਹੱਥ ਫੜਨਾ, ਹੱਥ ਫੜ ਕੇ ਤੁਰਨਾ, ਜੱਫੀ ਪਾਉਣਾ, ਇੱਕ ਦੂਜੇ ਦੀ ਪਿੱਠ ਥਪਥਪਾਉਣਾ, ਨੇੜੇ ਰਹਿਣਾ ਆਦਿ ਪਿਆਰ ਭਾਸ਼ਾ ਦਾ ਇੱਕ ਤਰੀਕਾ ਹੈ।

ਇਹ ਵੀ ਪੜ੍ਹੋ:

- ਜਾਪਾਨ ਨੇ ਭਾਰਤ ਸਮੇਤ ਇਨ੍ਹਾਂ ਦੇਸ਼ਾਂ ਲਈ ਸ਼ੁਰੂ ਕੀਤੀ ਈ-ਵੀਜ਼ਾ ਸੇਵਾ, ਇੰਝ ਕਰੋ ਅਪਲਾਈ?

- ਸ੍ਰੀ ਦਰਬਾਰ ਸਾਹਿਬ 'ਚ 500 ਸਾਲ ਪੁਰਾਣੀਆਂ ਬੇਰੀਆਂ ਮੁੜ ਹੋਈਆਂ ਹਰੀਆਂ, ਬੇਰ ਰੂਪੀ ਫਲਾਂ ਨਾਲ ਲੱਦੀਆਂ

- ਹਾਈਕੋਰਟ ਨੇ HSGPC ਤੇ ਹਰਿਆਣਾ ਸਰਕਾਰ ਨੂੰ ਜਾਰੀ ਕੀਤਾ ਨੋਟਿਸ, ਪੁੱਛਿਆ-ਕਿਉਂ ਨਾ ਨਵੀਂ ਕਮੇਟੀ 'ਤੇ ਪਾਬੰਦੀ ਲਾਈ ਜਾਵੇ?

- 'ਸ਼ਹੀਦ ਭਗਤ ਸਿੰਘ ਤੇ ਬੀ.ਆਰ. ਅੰਬੇਡਕਰ ਦੇ ਬਰਾਬਰ CM ਕੇਜਰੀਵਾਲ ਦੀ ਫੋਟੋ ਕਿੰਨੀ ਕੁ ਜਾਇਜ਼ ?'

Related Post