Bakrid 2024 : ਬਕਰੀਦ ਨੂੰ ਮਨਾਉਣਾ ਹੈ ਖਾਸ ਤਾਂ ਘਰ 'ਚ ਹੀ ਬਣਾਓ ਇਹ 5 ਮਸ਼ਹੂਰ ਬਿਰਿਆਨੀਆਂ

5 Most Famous Biryani : ਬੱਕਰੇ ਦੀ ਬਲੀ ਦੇਣ ਤੋਂ ਬਾਅਦ ਇਸ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਜਾਂਦਾ ਹੈ। ਲੋਕ ਘਰ 'ਚ ਰੱਖੇ ਹਿੱਸੇ ਤੋਂ ਬਿਰਯਾਨੀ ਬਣਾਉਂਦੇ ਹਨ। ਇਸ ਦਿਨ ਬਿਰਯਾਨੀ ਬਣਾਉਣ (Biryani) ਦੀ ਬਹੁਤ ਪਰੰਪਰਾ ਹੈ।

By  KRISHAN KUMAR SHARMA June 17th 2024 02:37 PM -- Updated: June 17th 2024 02:39 PM

Bakrid 2024 : ਮੁਸਲਿਮ ਧਰਮ ਦੇ ਲੋਕਾਂ ਲਈ ਬਕਰੀਦ ਦਾ ਤਿਉਹਾਰ ਬਹੁਤ ਮਹੱਤਵਪੂਰਨ ਹੁੰਦਾ ਹੈ। ਮੁਸਲਮਾਨ ਲੋਕ ਸਾਰਾ ਸਾਲ ਇਸ ਦੀ ਉਡੀਕ ਕਰਦੇ ਹਨ, ਜਿਸ ਕਾਰਨ ਉਹ ਈਦ ਦੀਆਂ ਤਿਆਰੀਆਂ ਕਈ ਦਿਨ ਪਹਿਲਾਂ ਤੋਂ ਹੋ ਸ਼ੁਰੂ ਕਰ ਦਿੰਦੇ ਹਨ। ਇਸ ਦਿਨ ਬੱਕਰਿਆਂ ਦੀ ਕੁਰਬਾਨੀ ਦਿੱਤੀ ਜਾਂਦੀ ਹੈ, ਜਿਸ ਕਾਰਨ ਇਸ ਤਿਉਹਾਰ ਨੂੰ ਬਕਰੀਦ ਕਿਹਾ ਜਾਂਦਾ ਹੈ। ਬੱਕਰੇ ਦੀ ਬਲੀ ਦੇਣ ਤੋਂ ਬਾਅਦ ਇਸ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਜਾਂਦਾ ਹੈ। ਲੋਕ ਘਰ 'ਚ ਰੱਖੇ ਹਿੱਸੇ ਤੋਂ ਬਿਰਯਾਨੀ ਬਣਾਉਂਦੇ ਹਨ। ਇਸ ਦਿਨ ਬਿਰਯਾਨੀ ਬਣਾਉਣ (Biryani) ਦੀ ਬਹੁਤ ਪਰੰਪਰਾ ਹੈ।

ਜੇਕਰ ਤੁਸੀਂ ਵੀ ਬਕਰੀਦ ਦੇ ਦਿਨ ਬਿਰਯਾਨੀ ਬਣਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਇਹ ਜਾਣ ਲਓ ਕਿ ਬਿਰਯਾਨੀ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਅਤੇ ਸਾਰਿਆਂ ਦਾ ਵੱਖ-ਵੱਖ ਸਵਾਦ ਹੁੰਦਾ ਹੈ। ਪਰ ਅਸੀਂ ਤੁਹਾਨੂੰ ਇਥੇ 5 ਮਸ਼ਹੂਰ ਬਿਰਯਾਨੀ ਦੀਆਂ ਕਿਸਮਾਂ ਬਾਰੇ ਦਸਾਂਗੇ, ਜਿਨ੍ਹਾਂ ਰਾਹੀਂ ਤੁਸੀਂ ਕਿਸੇ ਦਾ ਵੀ ਦਿਲ ਜਿੱਤ ਸਕਦੇ ਹੋ।

ਹੈਦਰਾਬਾਦੀ ਬਿਰਯਾਨੀ : ਰਵਾਇਤੀ ਤਰੀਕੇ ਨਾਲ ਤਿਆਰ ਕੀਤੀ ਜਾਣ ਵਾਲੀ ਹੈਦਰਾਬਾਦੀ ਬਿਰਯਾਨੀ ਨੂੰ ਭਾਫ ਨਾਲ ਪਕਾਇਆ ਜਾਂਦਾ ਹੈ। ਭਾਫ 'ਚ ਪਕਾਈ ਜਾਣ ਕਾਰਨ ਇਸ ਦਾ ਸਵਾਦ ਕਾਫੀ ਵੱਖਰਾ ਹੁੰਦਾ ਹੈ। ਤੁਸੀਂ ਆਪਣੇ ਸੁਆਦ ਮੁਤਾਬਕ ਚਿਕਨ ਜਾਂ ਮਟਨ ਪਾ ਸਕਦੇ ਹੋ।

ਲਖਨਵੀ ਬਿਰਯਾਨੀ : ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜਿਸ ਨੂੰ ਲਖਨਊ ਦਾ ਸਵਾਦ ਪਸੰਦ ਨਾ ਹੋਵੇ। ਦਸ ਦਈਏ ਕਿ ਲਖਨਵੀ ਬਿਰਯਾਨੀ 'ਚ ਭਰਪੂਰ ਮਾਤਰਾ 'ਚ ਇਲਾਇਚੀ, ਜੈਫਲ ਅਤੇ ਕੇਸਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਬਿਰਯਾਨੀ ਦੀ ਖੁਸ਼ਬੂ ਤੁਹਾਨੂੰ ਦੂਰੋਂ ਆਕਰਸ਼ਿਤ ਕਰਦੀ ਹੈ। ਇਸ ਨੂੰ ਬਣਾਉਣ 'ਚ ਲਾਲ ਮਿਰਚ ਦੀ ਜ਼ਿਆਦਾ ਵਰਤੋਂ ਨਹੀਂ ਕੀਤੀ ਜਾਂਦੀ।

ਸਿੰਧੀ ਬਿਰਯਾਨੀ : ਸਿੰਧ ਖੇਤਰ ਹੁਣ ਪਾਕਿਸਤਾਨ 'ਚ ਹੈ। ਇੱਥੋਂ ਦੇ ਖਾਣੇ ਦਾ ਸਵਾਦ ਬਿਲਕੁਲ ਵੱਖਰਾ ਹੈ। ਲੋਕਾਂ ਮੁਤਾਬਕ ਸਿੰਧੀ ਬਿਰਯਾਨੀ ਬਹੁਤ ਸੁਆਦੀ ਹੁੰਦੀ ਹੈ। ਜਿਸ 'ਚ ਸੁੱਕੇ ਆਲੂ ਅਤੇ ਤਲੇ ਹੋਏ ਪਿਆਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਜੋ ਇਸ ਨੂੰ ਬਾਕੀ ਬਿਰਯਾਨੀਆਂ ਤੋਂ ਵੱਖਰਾ ਸਵਾਦ ਬਣਾਉਦੀ ਹੈ।

ਮਾਲਾਬਾਰ ਬਿਰਯਾਨੀ : ਇਹ ਕੇਰਲ ਦੇ ਮਾਲਾਬਾਰ ਖੇਤਰ ਦੀ ਵਿਸ਼ੇਸ਼ਤਾ ਹੈ। ਦਸ ਦਈਏ ਕਿ ਇਹ ਬਿਰਯਾਨੀ ਬਾਸਮਤੀ ਚੌਲਾਂ ਨਾਲ ਨਹੀਂ ਸਗੋਂ ਜੀਰਕਸਾਲਾ ਚੌਲਾਂ ਨਾਲ ਬਣਾਈ ਜਾਂਦੀ ਹੈ। ਇਸ ਬਿਰਯਾਨੀ 'ਚ ਤੁਹਾਨੂੰ ਮਸਾਲਿਆਂ ਦੇ ਨਾਲ-ਨਾਲ ਨਾਰੀਅਲ ਦਾ ਸੁਆਦ ਵੀ ਮਿਲਦਾ ਹੈ।

ਕੋਲਕਾਤਾ ਬਿਰਯਾਨੀ : ਇਹ ਬਿਰਯਾਨੀ ਹੋਰ ਥਾਵਾਂ ਦੀ ਬਿਰਯਾਨੀ ਤੋਂ ਬਿਲਕੁਲ ਵੱਖਰੀ ਹੈ। ਪਰ ਇਸ ਦੀ ਖਾਸ ਗੱਲ ਹੈ ਕਿ ਇਸ 'ਚ ਆਲੂ ਵੀ ਮਿਲਾਏ ਜਾਂਦੇ ਹਨ। ਇਸ ਬਿਰਯਾਨੀ 'ਚ ਤੁਸੀਂ ਅਵਧੀ ਅਤੇ ਮੁਗਲਾਈ ਬਿਰਯਾਨੀ ਦੋਵਾਂ ਦਾ ਸਵਾਦ ਲੈ ਸਕਦੇ ਹੋ। ਇਸ 'ਚ ਤੁਹਾਨੂੰ ਅਖਰੋਟ ਦਾ ਵੀ ਚੰਗਾ ਸਵਾਦ ਮਿਲਦਾ ਹੈ।

Related Post