ਇੱਕੋ ਪਰਿਵਾਰ ਦੇ 5 ਜਾਣੇ ਹੋਏ ਨਸ਼ੇ ਦੇ ਆਦੀ, 4 ਦੀ ਹੋਈ ਮੌਤ, 5ਵੇਂ ਨੇ ਚੁੱਕਿਆ ਸਮਾਜ ਨੂੰ ਸੁਧਾਰਨ ਦਾ ਬੀੜ੍ਹਾ
Punjab News: ਨਸ਼ੇ ਦਾ ਕੋਹੜ ਪੰਜਾਬ 'ਚ ਕਿਸ ਤਰ੍ਹਾਂ ਦੇ ਨਾਲ ਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਕਰਦਾ ਜਾ ਰਿਹਾ ਹੈ,
Punjab News: ਨਸ਼ੇ ਦਾ ਕੋਹੜ ਪੰਜਾਬ 'ਚ ਕਿਸ ਤਰ੍ਹਾਂ ਦੇ ਨਾਲ ਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਕਰਦਾ ਜਾ ਰਿਹਾ ਹੈ, ਇਹ ਸ਼ਾਇਦ ਦੱਸਣ ਦੀ ਲੋੜ ਨਹੀਂ ਹੈ ਪਰੰਤੂ ਅੱਜ ਤੁਹਾਨੰ ਅਜਿਹੀ ਤਸਵੀਰ ਦਿਖਾਵਾਂਗੇ ਜੋ ਨਸ਼ੇ ਨੂੰ ਛੱਡਣ ਲਈ ਸਾਰਥਿਕ ਸਿੱਧ ਹੋਣ ਵਾਲੀ ਹੈ। ਕੀ ਤੁਸੀਂ ਕਦੇ ਸੋਚਿਆ ਹੋਵੇਗਾ ਕਿ 5 ਭਰਾ ਤੇ ਸਾਰੇ ਹੀ ਅੱਤ ਦੇ ਨਸ਼ੇੜੀ, ਤੇ ਪੰਜਾਂ ਚੋਂ 4 ਭਰਾਵਾਂ ਦੀ ਨਸ਼ੇ ਨਾਲ ਮੌਤ ਹੋ ਚੁੱਕੀ ਹੋਵੇ ਤੇ ਇਕ ਭਰਾ ਨਸ਼ੇ ਨੂੰ ਛੱਡਣ 'ਚ ਕਾਮਯਾਬ ਹੋਣ ਤੋਂ ਬਾਅਦ ਗੁਰੂ ਦਾ ਸਿੰਘ ਸਜਿਆ ਤੇ ਇੰਨਾ ਹੀ ਨਹੀਂ ਸਿੰਘ ਸੱਜ ਕੇ ਗੱਤਕੇ ਦੀ ਟ੍ਰੇਨਿੰਗ ਦੇ ਰਿਹਾ ਹੈ।
ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਛਾਉਣੀ ਬੰਗਲਾ ਦਾ ਰਹਿਣ ਵਾਲਾ ਸਿੰਘ ਗਰਪ੍ਰੀਤ ਸਿੰਘ ਚੀਮਾ ਜੋ ਕਿ ਕਿਸੇ ਵਕਤ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਨਸ਼ੇ ਦੀ ਗ੍ਰਿਫਤ ਚ ਅਜਿਹਾ ਆਇਆ ਕਿ ਹਰ ਵਕਤ ਨਸ਼ੇ 'ਚ ਹੀ ਰਹਿੰਦਾ ਸੀ ਤੇ ਉਸਦਾ ਕਹਿਣਾ ਹੈ ਕਿ ੳਸ ਦੇ 4 ਭਰਾਵਾਂ ਦੀ ਨਸ਼ੇ ਨਾਲ ਮੋਤ ਵੀ ਹੋ ਚੁੱਕੀ ਹੈ ਤੇ ਕਿਸੇ ਤਰ੍ਹਾਂ ਵਾਹਿਗੁਰੂ ਦੀ ਕਿਰਪਾ ਨਾਲ ਉਹ ਨਸ਼ਾ ਛੱਡਣ 'ਚ ਕਾਮਯਾਬ ਹੋ ਗਿਆ ਤੇ ਗੱਤਕੇ ਦੀ ਟ੍ਰੇਨਿੰਗ ਦੇਣ ਲੱਗ ਪਿਆ। ਗੁਰਪ੍ਰੀਤ ਸਿੰਘ ਚੀਮਾ ਅੱਜ 52 ਸਾਲ ਦੀ ਉਮਰ ਚ ਵੀ ਨੌਜਵਾਨੀ ਨੂੰ ਮਾਤ ਦਿੰਦਾ ਹੈ ਤੇ ਉਸ ਦੇ ਸਟੰਟ ਦੇਖ ਕੇ ਕੋਈ ਵੀ ਨਹੀਂ ਕਹਿ ਸਕਦਾ ਕਿ ਉਸ ਦੀ ਇੰਨੀ ਉਮਰ ਹੈ।
2012 'ਚ ਉਸ ਨੇ ਨਸ਼ਾ ਛੱਡਣ ਦਾ ਸੰਕਲਪ ਕੀਤਾ ਅਤੇ ਹਿਮਾਲਿਅਨ ਫਾਊਂਡੇਸ਼ਨ ਦੀ ਕਾਉਂਸਲਰ ਚੰਦਨ, ਮੈਨੇਜਰ ਰੋਹਿਣੀ ਗੌਤਮ ਅਤੇ ਹੋਰ ਮੈਂਬਰਾਂ ਨੇ ਉਸ ਨਾਲ ਸੰਪਰਕ ਕਰ ਕੇ ਉਸ ਦੀ ਕਾਉਂਸਲਿੰਗ ਕੀਤੀ। ਹੁਣ ਉਸ ਨੂੰ ਨਸ਼ਾ ਛੱਡੇ ਹੋਏ 11 ਸਾਲ ਹੋ ਗਏ ਹਨ ਪਰ ਨਸ਼ਿਆਂ ਕਾਰਨ ਉਸ ਦਾ ਪਰਿਵਾਰ ਉੱਜੜ ਗਿਆ। ਉਸ ਦੇ ਚਾਰੇ ਭਰਾਵਾਂ ਦੀ ਵੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ। ਉਸ ਦੀ ਮਾਂ ਅਪਣੇ ਪੁੱਤਾਂ ਦੀ ਮੌਤ ਦਾ ਦੁੱਖ ਨਾ ਸਹਾਰ ਸਕੀ ਅਤੇ ਉਹ ਵੀ ਛੇਤੀ ਹੀ ਅਕਾਲ ਚਲਾਣਾ ਕਰ ਗਈ। ਗੁਰਪ੍ਰੀਤ ਨੇ ਦੱਸਿਆ ਕਿ ਨਸ਼ਾ ਛੱਡਣ 'ਚ ਉਸ ਦੀ ਪਤਨੀ ਨੇ ਵੀ ਉਸ ਦਾ ਬਹੁਤ ਸਾਥ ਦਿੱਤਾ। ਉਹ ਉਸ ਨੂੰ ਗੁਰਦੁਆਰਾ ਸਾਹਿਬ ਲੈ ਕੇ ਜਾਂਦੀ ਅਤੇ ਪਾਠ ਕਰਨਾ ਸਿਖਾਉਂਦੀ ਸੀ। ਹੁਣ ਉਸ ਨੂੰ ਇਕ ਨਿਜੀ ਕੰਪਨੀ 'ਚ ਕੰਮ ਕਰਦੇ ਹੋਏ ਵੀ 8 ਸਾਲ ਹੋ ਚੁੱਕੇ ਹਨ। ਹੁਣ ਗੁਰਪ੍ਰੀਤ ਆਪਣੇ ਵਿਹਲੇ ਸਮੇਂ 'ਚ ਬੱਚਿਆਂ ਨੂੰ ਗਤਕਾ ਅਤੇ ਤਲਵਾਰਬਾਜ਼ੀ ਸਿਖਾਉਂਦਾ ਹੈ। ਉਹ ਚਾਹੁੰਦਾ ਹੈ ਕਿ ਨਸ਼ੇ ਕਾਰਨ ਹੁਣ ਹੋਰ ਕੋਈ ਘਰ ਬਰਬਾਦ ਨਾ ਹੋਵੇ।