Bone Health : ਹੱਡੀਆਂ ਨੂੰ ਖੋਰਾ ਲਾਉਂਦੀਆਂ ਹਨ ਤੁਹਾਡੀਆਂ ਇਹ 5 ਗਲਤੀਆਂ, ਅੱਜ ਹੀ ਕਰੋ ਸੁਧਾਰ, ਨਹੀਂ ਤਾਂ ਪੈ ਸਕਦਾ ਹੈ ਮਹਿੰਗਾ!
Health News : ਮਾਹਿਰਾਂ ਮੁਤਾਬਕ ਜਦੋਂ ਅਸੀਂ ਮਿਠਾਈਆਂ ਖਾਂਦੇ ਹਾਂ ਤਾਂ ਸਾਡੇ ਸਰੀਰ 'ਚ ਬਲੱਡ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਵਧਦਾ ਹੈ। ਇਹ ਵਧੀ ਹੋਈ ਬਲੱਡ ਸ਼ੂਗਰ ਕੈਲਸ਼ੀਅਮ ਦੇ ਸੋਖਣ 'ਚ ਰੁਕਾਵਟ ਪਾਉਂਦੀ ਹੈ, ਜਿਸ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ।
Bone Health : ਕੀ ਤੁਸੀਂ ਵੀ ਸੋਚਦੇ ਹੋ ਕਿ ਵਧਦੀ ਉਮਰ ਨਾਲ ਹੱਡੀਆਂ ਕਮਜ਼ੋਰ ਹੋ ਰਹੀਆਂ ਹਨ? ਇਹ ਸੱਚ ਹੈ ਕਿ ਉਮਰ ਦੇ ਨਾਲ ਹੱਡੀਆਂ ਦੀ ਘਣਤਾ ਘਟਦੀ ਹੈ, ਪਰ ਚੰਗੀ ਖ਼ਬਰ ਇਹ ਹੈ ਕਿ ਤੁਸੀਂ ਕੁਝ ਸਧਾਰਨ ਤਬਦੀਲੀਆਂ ਨਾਲ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਬਣਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਤੁਹਾਡੀਆਂ ਰੋਜ਼ਾਨਾ ਦੀਆਂ ਕਿਹੜੀਆਂ ਗ਼ਲਤੀਆਂ ਹੱਡੀਆਂ ਨੂੰ ਕਮਜ਼ੋਰ ਕਰਦੀਆਂ ਹਨ?
ਜ਼ਿਆਦਾ ਮਿੱਠਾ : ਬਹੁਤ ਜ਼ਿਆਦਾ ਮਿੱਠਾ ਖਾਣ ਨਾਲ ਨਾ ਸਿਰਫ ਤੁਹਾਡਾ ਭਾਰ ਵਧਦਾ ਹੈ ਬਲਕਿ ਤੁਹਾਡੀਆਂ ਹੱਡੀਆਂ ਵੀ ਕਮਜ਼ੋਰ ਹੋ ਸਕਦੀਆਂ ਹਨ। ਮਾਹਿਰਾਂ ਮੁਤਾਬਕ ਜਦੋਂ ਅਸੀਂ ਮਿਠਾਈਆਂ ਖਾਂਦੇ ਹਾਂ ਤਾਂ ਸਾਡੇ ਸਰੀਰ 'ਚ ਬਲੱਡ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਵਧਦਾ ਹੈ। ਇਹ ਵਧੀ ਹੋਈ ਬਲੱਡ ਸ਼ੂਗਰ ਕੈਲਸ਼ੀਅਮ ਦੇ ਸੋਖਣ 'ਚ ਰੁਕਾਵਟ ਪਾਉਂਦੀ ਹੈ, ਜਿਸ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਨਾਲ ਹੀ ਜ਼ਿਆਦਾ ਭਾਰ ਹੱਡੀਆਂ 'ਤੇ ਵਾਧੂ ਦਬਾਅ ਪਾਉਂਦਾ ਹੈ, ਜਿਸ ਨਾਲ ਹੱਡੀਆਂ ਦੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ।
ਜ਼ਿਆਦਾ ਨਮਕ : ਅੱਜਕਲ੍ਹ ਸਾਡੀ ਰੁਝੇਵਿਆਂ ਭਰੀ ਜ਼ਿੰਦਗੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਨੇ ਸਾਡੀਆਂ ਹੱਡੀਆਂ ਨੂੰ ਕਮਜ਼ੋਰ ਕਰ ਦਿੱਤਾ ਹੈ। ਖਾਸ ਕਰਕੇ ਨਮਕ ਦਾ ਜ਼ਿਆਦਾ ਸੇਵਨ ਹੱਡੀਆਂ ਲਈ ਬੇਹੱਦ ਨੁਕਸਾਨਦਾਇਕ ਹੁੰਦਾ ਹੈ। ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਨਮਕ 'ਚ ਮੌਜੂਦ ਸੋਡੀਅਮ ਕੈਲਸ਼ੀਅਮ ਨੂੰ ਸਰੀਰ 'ਚੋਂ ਬਾਹਰ ਕੱਢ ਦਿੰਦਾ ਹੈ, ਜਿਸ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਇਸ ਲਈ, ਧਿਆਨ 'ਚ ਰੱਖੋ ਕਿ ਤੁਸੀਂ ਆਪਣੀ ਖੁਰਾਕ 'ਚ ਨਮਕ ਦੀ ਮਾਤਰਾ ਘਟਾ ਕੇ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਕਰ ਸਕਦੇ ਹੋ।
ਆਕਸੀਲੇਟ ਭੋਜਨ : ਹੋ ਸਕਦਾ ਹੈ ਕਿ ਤੁਸੀਂ ਚਾਕਲੇਟ, ਕੇਕ, ਪੇਸਟਰੀ ਅਤੇ ਕੁਕੀਜ਼ ਵਰਗੇ ਸੁਆਦੀ ਭੋਜਨਾਂ ਦਾ ਆਨੰਦ ਲੈਣਾ ਪਸੰਦ ਕਰੋ, ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ 'ਚ ਮੌਜੂਦ ਆਕਸੀਲੇਟ ਤੁਹਾਡੀਆਂ ਹੱਡੀਆਂ ਲਈ ਨੁਕਸਾਨਦੇਹ ਹੋ ਸਕਦੇ ਹਨ? ਮਾਹਿਰਾਂ ਮੁਤਾਬਕ ਆਕਸਲੇਟਸ ਤੁਹਾਡੀਆਂ ਹੱਡੀਆਂ ਨੂੰ ਕੈਲਸ਼ੀਅਮ ਦੇ ਸੋਖਣ ਨੂੰ ਰੋਕ ਕੇ ਕਮਜ਼ੋਰ ਬਣਾ ਸਕਦੇ ਹਨ, ਇਸ ਲਈ ਜੇਕਰ ਤੁਸੀਂ ਮਜ਼ਬੂਤ ਹੱਡੀਆਂ ਚਾਹੁੰਦੇ ਹੋ ਤਾਂ ਇਸ ਗੱਲ ਦਾ ਧਿਆਨ ਰੱਖੋ।
ਧੁੱਪ ਨਾ ਸੇਕਣਾ : ਧੁੱਪ ਸੇਕਣਾ ਸਿਰਫ਼ ਚਮੜੀ ਦੀ ਚਮਕ ਲਈ ਹੀ ਨਹੀਂ, ਸਗੋਂ ਤੁਹਾਡੀਆਂ ਹੱਡੀਆਂ ਦੀ ਸਿਹਤ ਲਈ ਵੀ ਬਹੁਤ ਜ਼ਰੂਰੀ ਹੈ? ਕਿਉਂਕਿ ਸੂਰਜ ਦੀਆਂ ਕਿਰਨਾਂ ਸਾਡੇ ਸਰੀਰ 'ਚ ਵਿਟਾਮਿਨ ਡੀ ਪੈਦਾ ਕਰਦੀਆਂ ਹਨ, ਜੋ ਕੈਲਸ਼ੀਅਮ ਨੂੰ ਸੋਖਣ 'ਚ ਮਦਦ ਕਰਦੀਆਂ ਹਨ। ਮਾਹਿਰਾਂ ਮੁਤਾਬਕ ਵਿਟਾਮਿਨ ਡੀ ਦੀ ਕਮੀ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਓਸਟੀਓਪੋਰੋਸਿਸ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਹਰ ਰੋਜ਼ ਕੁਝ ਸਮਾਂ ਧੁੱਪ 'ਚ ਬੈਠਣਾ ਬਹੁਤ ਜ਼ਰੂਰੀ ਹੈ।
ਤਲੇ ਹੋਏ ਭੋਜਨ : ਤਲਿਆ ਹੋਇਆ ਭੋਜਨ ਖਾਣ ਦਾ ਸ਼ੌਕ ਤੁਹਾਡੀਆਂ ਹੱਡੀਆਂ ਨੂੰ ਵੀ ਕਮਜ਼ੋਰ ਬਣਾਉਂਦਾ ਹੈ। ਹਾਂ, ਤਲੇ ਹੋਏ ਭੋਜਨਾਂ 'ਚ ਟਰਾਂਸ ਫੈਟ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਜੋ ਕੈਲਸ਼ੀਅਮ ਦੇ ਸੋਖਣ 'ਚ ਰੁਕਾਵਟ ਪਾਉਂਦੀ ਹੈ। ਇਸ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਓਸਟੀਓਪੋਰੋਸਿਸ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ, ਸਿਹਤਮੰਦ ਹੱਡੀਆਂ ਲਈ ਤੁਹਾਨੂੰ ਆਪਣੀ ਖੁਰਾਕ ਤੋਂ ਤਲੇ ਹੋਏ ਭੋਜਨ ਨੂੰ ਘੱਟ ਕਰਨਾ ਚਾਹੀਦਾ ਹੈ।
(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)