Brain Boosting Juices: ਢਹਿੰਦੀ ਉਮਰ 'ਚ ਵੀ ਦਿਮਾਗ ਨੂੰ ਰੱਖਣਾ ਹੈ ਤੇਜ਼...ਤਾਂ ਇਹ 5 ਤਰ੍ਹਾਂ ਦੇ ਜੂਸ ਕਰੋ ਖੁਰਾਕ 'ਚ ਸ਼ਾਮਲ

Brain Boosting Juices: ਮਾਹਿਰਾਂ ਮੁਤਾਬਕ ਹਰੀਆਂ ਸਬਜ਼ੀਆਂ ਦਾ ਜੂਸ ਸਿਹਤ ਲਈ ਅਤੇ ਦਿਮਾਗ਼ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਪਾਲਕ, ਕਾਲੇ, ਬਰੋਕਲੀ ਸਮੇਤ ਹੋਰ ਕਈ ਸਬਜ਼ੀਆਂ ਦਾ ਜੂਸ ਦਿਮਾਗ ਦੀ ਸਿਹਤ ਨੂੰ ਠੀਕ ਰੱਖਦਾ ਹੈ।

By  KRISHAN KUMAR SHARMA May 8th 2024 11:26 AM

Brain Boosting Juices: ਵਧਦੀ ਉਮਰ ਦੇ ਨਾਲ ਸਰੀਰ ਅਤੇ ਦਿਮਾਗ ਦੋਵੇਂ ਕਮਜ਼ੋਰ ਹੋਣ ਲੱਗਦੇ ਹਨ। ਬੁਢਾਪੇ ਦੇ ਨਾਲ ਦਿਮਾਗ ਦੀ ਕੰਮ ਕਰਨ ਦੀ ਸ਼ਕਤੀ ਘੱਟ ਹੋ ਜਾਂਦੀ ਹੈ, ਜਿਸ ਨੂੰ ਰੋਕਣਾ ਮੁਸ਼ਕਲ ਹੈ ਪਰ ਤੁਸੀਂ ਇਸ ਪ੍ਰਕਿਰਿਆ ਨੂੰ ਹੌਲੀ ਕਰ ਸਕਦੇ ਹੋ। ਕੁਝ ਅਜਿਹੇ ਜੂਸਾਂ ਤੁਸੀਂ ਆਪਣੀ ਰੋਜ਼ਾਨਾ ਦੀ ਰੁਟੀਨ 'ਚ ਸ਼ਾਮਲ ਕਰਕੇ ਬੁਢਾਪੇ 'ਚ ਵੀ ਆਪਣੇ ਦਿਮਾਗ ਨੂੰ ਤੇਜ਼ ਰੱਖ ਸਕਦੇ ਹੋ। ਤਾਂ ਆਉ ਜਾਣਦੇ ਹਾਂ ਉਨ੍ਹਾਂ ਜੂਸਾਂ ਬਾਰੇ...

ਬੇਰੀਜ਼ ਦਾ ਜੂਸ: ਬੇਰੀਆਂ 'ਚ ਭਰਪੂਰ ਮਾਤਰਾ 'ਚ ਐਂਟੀ-ਇੰਫਲੇਮੇਟਰੀ ਅਤੇ ਐਂਟੀ-ਆਕਸੀਡੈਂਟ ਗੁਣ ਪਾਏ ਜਾਣਦੇ ਹਨ, ਜੋ ਨਾ ਸਿਰਫ ਸਿਹਤ ਲਈ ਚੰਗੇ ਹੁੰਦੇ ਹਨ ਸਗੋਂ ਦਿਮਾਗ ਲਈ ਵੀ ਚੰਗਾ ਹੁੰਦਾ ਹੈ। ਤੁਸੀਂ ਇਸ ਦਾ ਸੇਵਨ ਬੇਰੀ ਦਾ ਜੂਸ ਪੀਣ ਦੇ ਨਾਲ ਕਰ ਸਕਦੇ ਹੋ।

ਚੁਕੰਦਰ ਦਾ ਜੂਸ: ਸਿਹਤਮੰਦ ਰਹਿਣ ਲਈ ਚੁਕੰਦਰ ਦਾ ਜੂਸ ਫਾਇਦੇਮੰਦ ਮੰਨਿਆ ਜਾਂਦਾ ਹੈ। ਦਸ ਦਈਏ ਕਿ ਇਹ ਬਲੱਡ ਸਰਕੁਲੇਸ਼ਨ ਨੂੰ ਬਿਹਤਰ ਬਣਾਉਂਦਾ ਹੈ ਅਤੇ ਸੈੱਲਾਂ ਦੇ ਆਕਸੀਜਨ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਦਿਮਾਗ 'ਚ ਖੂਨ ਦਾ ਪ੍ਰਵਾਹ ਵਧਾਉਂਦਾ ਹੈ ਅਤੇ ਦਿਮਾਗ ਨੂੰ ਤੇਜ਼ ਕਰਦਾ ਹੈ।

ਹਰਾ ਸਬਜ਼ੀਆਂ ਦਾ ਜੂਸ: ਮਾਹਿਰਾਂ ਮੁਤਾਬਕ ਹਰੀਆਂ ਸਬਜ਼ੀਆਂ ਦਾ ਜੂਸ ਸਿਹਤ ਲਈ ਅਤੇ ਦਿਮਾਗ਼ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਪਾਲਕ, ਕਾਲੇ, ਬਰੋਕਲੀ ਸਮੇਤ ਹੋਰ ਕਈ ਸਬਜ਼ੀਆਂ ਦਾ ਜੂਸ ਦਿਮਾਗ ਦੀ ਸਿਹਤ ਨੂੰ ਠੀਕ ਰੱਖਦਾ ਹੈ।

ਅਨਾਰ ਦਾ ਜੂਸ: ਅਨਾਰ ਦਾ ਜੂਸ ਖੂਨ ਵਧਾਉਣ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਹ ਜੂਸ ਦਿਮਾਗ ਨੂੰ ਤੇਜ਼ ਕਰਦਾ ਹੈ ਅਤੇ ਯਾਦਦਾਸ਼ਤ ਵੀ ਵਧਾਉਂਦਾ ਹੈ। ਇਸ ਲਈ ਤੁਹਾਨੂੰ ਰੋਜ਼ਾਨਾ ਇੱਕ ਗਲਾਸ ਅਨਾਰ ਦਾ ਜੂਸ ਪੀਣਾ ਚਾਹੀਦਾ ਹੈ।

ਗਾਜਰ ਦਾ ਜੂਸ: ਗਾਜਰ ਦੇ ਜੂਸ 'ਚ ਭਰਪੂਰ ਮਾਤਰਾ 'ਚ ਕੈਰੋਟੀਨ ਪਾਇਆ ਜਾਂਦਾ ਹੈ, ਜੋ ਅੱਖਾਂ ਦੀ ਰੋਸ਼ਨੀ ਨੂੰ ਬਿਹਤਰ ਬਣਾਉਣ ਲਈ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਇਹ ਯਾਦ ਸ਼ਕਤੀ ਵੀ ਵਧਾਉਂਦਾ ਹੈ। ਇਨ੍ਹਾਂ ਜੂਸ ਦਾ ਸੇਵਨ ਤੁਸੀਂ ਰੋਜ਼ਾਨਾ ਜਾਂ ਹਫ਼ਤੇ 'ਚ ਇਕ ਜਾਂ ਦੋ ਵਾਰ ਕਰ ਸਕਦੇ ਹੋ।

(ਡਿਸਕਲੇਮਰ: ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

Related Post