Jivitputrika Festival Accident : ਬਿਹਾਰ ਚ ਜੀਵਿਤਪੁਤ੍ਰਿਕਾ ਤਿਉਹਾਰ ਤੇ ਇਸ਼ਨਾਨ ਕਰਦੇ ਸਮੇਂ ਡੁੱਬਣ ਕਾਰਨ 43 ਲੋਕਾਂ ਦੀ ਮੌਤ
ਬਿਹਾਰ ਵਿੱਚ ਜੀਵਿਤਪੁਤ੍ਰਿਕਾ (ਜੀਤਿਆ) ਵਰਤ ਤਿਉਹਾਰ ਦੌਰਾਨ ਨਦੀਆਂ ਅਤੇ ਤਾਲਾਬਾਂ ਵਿੱਚ ਪਵਿੱਤਰ ਇਸ਼ਨਾਨ ਕਰਦੇ ਸਮੇਂ 37 ਬੱਚਿਆਂ ਸਮੇਤ 43 ਲੋਕ ਡੁੱਬ ਗਏ ਅਤੇ ਤਿੰਨ ਹੋਰ ਲਾਪਤਾ ਹੋ ਗਏ। ਇਹ ਘਟਨਾਵਾਂ ਬੁੱਧਵਾਰ ਨੂੰ ਤਿਉਹਾਰ ਦੌਰਾਨ ਸੂਬੇ ਦੇ 15 ਜ਼ਿਲਿਆਂ 'ਚ ਵਾਪਰੀਆਂ।
Dhalwinder Sandhu
September 26th 2024 05:11 PM
Jivitputrika Festival Accident : ਬਿਹਾਰ ਵਿੱਚ ਜੀਵਿਤਪੁਤ੍ਰਿਕਾ ਵ੍ਰਤ ਤਿਉਹਾਰ ਦੌਰਾਨ ਵੱਖ-ਵੱਖ ਘਟਨਾਵਾਂ ਵਿੱਚ 37 ਬੱਚਿਆਂ ਸਮੇਤ 43 ਲੋਕ ਨਦੀਆਂ ਅਤੇ ਤਾਲਾਬਾਂ ਵਿੱਚ ਪਵਿੱਤਰ ਇਸ਼ਨਾਨ ਕਰਦੇ ਸਮੇਂ ਡੁੱਬ ਗਏ ਅਤੇ ਤਿੰਨ ਹੋਰ ਲਾਪਤਾ ਹੋ ਗਏ।
ਸੂਬਾ ਸਰਕਾਰ ਨੇ ਵੀਰਵਾਰ ਨੂੰ ਇੱਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਇਹ ਘਟਨਾਵਾਂ ਬੁੱਧਵਾਰ ਨੂੰ ਤਿਉਹਾਰ ਦੌਰਾਨ ਸੂਬੇ ਦੇ 15 ਜ਼ਿਲ੍ਹਿਆ 'ਚ ਵਾਪਰੀਆਂ। ਜੀਵਿਤਪੁਤ੍ਰਿਕਾ ਤਿਉਹਾਰ ਦੌਰਾਨ, ਔਰਤਾਂ ਆਪਣੇ ਬੱਚਿਆਂ ਦੀ ਤੰਦਰੁਸਤੀ ਲਈ ਵਰਤ ਰੱਖਦੀਆਂ ਹਨ।