ਬਿਆਸ ਦਰਿਆ ਵਿੱਚ ਰੁੜ੍ਹੇ 4 ਨੌਜਵਾਨ, ਜਲੰਧਰ ਤੋਂ ਮੂਰਤੀ ਵਿਸਰਜਨ ਕਰਨ ਲਈ ਆਏ ਸਨ ਬਿਆਸ
ਜਲੰਧਰ ਤੋਂ ਬਿਆਸ ਦਰਿਆ ਵਿੱਚ ਮੂਰਤੀ ਵਿਸਰਜਨ ਕਰਨ ਲਈ ਆਏ ਲੋਕਾਂ ਵਿੱਚੋਂ 4 ਨੌਜਵਾਨ ਦਰਿਆ ਵਿੱਚ ਰੁੜ੍ਹ ਗਏ।
4 young people drowned in Beas river : ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬਿਆਸ ਦਰਿਆ 'ਚ ਨਹਾਉਣ ਆਏ 4 ਨੌਜਵਾਨ ਪਾਣੀ 'ਚ ਰੁੜ੍ਹ ਗਏ ਹਨ, ਜਿਸ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਮੂਰਤੀ ਵਿਸਰਜਨ ਕਰਨ ਲਈ ਬਿਆਸ ਦਰਿਆ 'ਚ ਗਏ ਸਨ, ਜਿੱਥੇ ਇਸ਼ਨਾਨ ਕਰਦੇ ਸਮੇਂ ਚਾਰੇ ਨੌਜਵਾਨ ਡੂੰਘੇ ਪਾਣੀ 'ਚ ਚਲੇ ਗਏ ਅਤੇ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਏ।
ਨੌਜਵਾਨਾਂ ਦੀ ਭਾਲ ਜਾਰੀ
ਦੱਸਿਆ ਜਾ ਰਿਹਾ ਹੈ ਕਿ ਜਲੰਧਰ ਤੋਂ ਕਰੀਬ 50 ਵਿਅਕਤੀ ਬਿਆਸ ਦਰਿਆ 'ਚ ਮੂਰਤੀ ਵਿਸਰਜਨ ਲਈ ਗਏ ਹੋਏ ਸਨ, ਜਿੱਥੇ ਚਾਰ ਨੌਜਵਾਨ ਦਰਿਆ 'ਚ ਨਹਾਉਣ ਲਈ ਉਤਰੇ ਅਤੇ ਇਸ ਦੌਰਾਨ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਏ। ਘਟਨਾ ਤੋਂ ਬਾਅਦ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨ ਦੀ ਭਾਲ ਜਾਰੀ ਹੈ ਪਰ ਅਜੇ ਤੱਕ ਕਿਸੇ ਵੀ ਨੌਜਵਾਨ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : Train Accident : ਜਲੰਧਰ 'ਚ ਵੱਡਾ ਰੇਲ ਹਾਦਸਾ, ਰੇਲਵੇ ਲਾਈਨ 'ਤੇ ਖੜ੍ਹੀ ਟਰਾਲੀ ਨਾਲ ਟਰੇਨ ਦੀ ਟੱਕਰ