Lucknow Accident : ਲਖਨਊ 'ਚ ਖੌਫ਼ਨਾਕ ਹਾਦਸਾ, ਟਰੱਕਾਂ ਵਿਚਾਲੇ ਆਈ ਵੈਨ, 4 ਮੌਤਾਂ, ਵੈਨ ਕੱਟ ਕੇ ਕੱਢੀਆਂ ਮਾਂ-ਪੁੱਤ ਦੀਆਂ ਲਾਸ਼ਾਂ
Accident in Lucknow : ਹਾਦਸੇ 'ਚ ਓਮਨੀ ਗੱਡੀ 'ਚ ਸਵਾਰ 11 ਲੋਕਾਂ 'ਚੋਂ ਹੁਣ ਤੱਕ 4 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਬਾਕੀ ਗੰਭੀਰ ਜ਼ਖਮੀ ਹਨ। ਸਾਰੇ ਜ਼ਖਮੀਆਂ ਨੂੰ ਲੋਹੀਆ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
Accident in Lucknow : ਲਖਨਊ ਦੇ ਮਲੀਹਾਬਾਦ ਥਾਣਾ ਖੇਤਰ 'ਚ ਅਮਰਪਾਲੀ ਵਾਟਰ ਪਾਰਕ ਨੇੜੇ ਹੋਏ ਭਿਆਨਕ ਸੜਕ ਹਾਦਸੇ 'ਚ ਓਮਨੀ ਵੈਨ ਦੋ ਵੱਡੇ ਵਾਹਨਾਂ ਵਿਚਾਲੇ ਫਸ ਜਾਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਓਮਨੀ ਗੱਡੀ 'ਚ ਸਵਾਰ 11 ਲੋਕਾਂ 'ਚੋਂ ਹੁਣ ਤੱਕ 4 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਬਾਕੀ ਗੰਭੀਰ ਜ਼ਖਮੀ ਹਨ। ਸਾਰੇ ਜ਼ਖਮੀਆਂ ਨੂੰ ਲੋਹੀਆ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਏਡੀਸੀਪੀ ਈਸਟ ਪੰਕਜ ਕੁਮਾਰ ਸਿੰਘ ਨੇ ਦੱਸਿਆ ਕਿ ਰਾਤ ਅੱਠ ਵਜੇ ਦੇ ਕਰੀਬ ਕੱਵਾਲੀ ਟੀਮ ਇੱਕ ਇਨੋਵਾ ਵਿੱਚ ਬਿਹਾਰ ਤੋਂ ਬਦਾਯੂੰ ਜਾ ਰਹੀ ਸੀ। ਇਸ ਵਿੱਚ ਅੱਠ ਲੋਕ ਸਨ। ਕਿਸਾਨ ਮਾਰਗ 'ਤੇ ਬੀ.ਬੀ.ਡੀ. ਇਲਾਕੇ 'ਚ ਇਨੋਵਾ ਗੱਡੀ ਪਿੱਛੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ। ਅਜਿਹੇ 'ਚ ਇਨੋਵਾ ਚਾਲਕ ਨੇ ਰਫਤਾਰ ਹੌਲੀ ਕਰ ਦਿੱਤੀ। ਸਪੀਡ ਘੱਟ ਹੋਣ 'ਤੇ ਟਰੱਕ ਤੇਜ਼ੀ ਨਾਲ ਇਨੋਵਾ 'ਚ ਜਾ ਵੱਜਿਆ। ਇਨ੍ਹਾਂ ਦੋਵਾਂ ਦੀ ਟੱਕਰ ਤੋਂ ਬਾਅਦ ਟਰੱਕ ਦੇ ਪਿੱਛੇ ਆ ਰਹੀ ਵੈਨ ਉਸ ਨਾਲ ਟਕਰਾ ਗਈ। ਵੈਨ ਦੇ ਪਿੱਛੇ ਆ ਰਹੇ ਕੰਟੇਨਰ ਦੀ ਇਸ ਨਾਲ ਟੱਕਰ ਹੋ ਗਈ।
ਵੈਨ 'ਚ ਸਵਾਰ ਕਿਰਨ ਯਾਦਵ (40) ਵਾਸੀ ਚਿਨਹਾਟ ਦੇ ਪਿੰਡ ਖੰਦਕ, ਉਸ ਦੇ ਪੁੱਤਰ ਸ਼ੁਭਮ ਉਰਫ਼ ਕੁੰਦਨ ਯਾਦਵ (22), ਹਿਮਾਂਸ਼ੂ (27) ਅਤੇ ਇਨੋਵਾ ਸਵਾਰ ਮੁਜ਼ੱਫਰਨਗਰ ਵਾਸੀ ਸ਼ਹਿਜ਼ਾਦ (40) ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਨੋਵਾ ਸਵਾਰ ਸ਼ਾਹਜਹਾਂਪੁਰ ਦੇ ਰਾਜਨ, ਬਰੇਲੀ ਦੇ ਤਸਲੀਮ ਅਤੇ ਸ਼ਕੀਲ, ਰਾਮਪੁਰ ਦੇ ਇੰਤਜ਼ਾਰ, ਚਿਨਹਟ ਦੇ ਲਾਲੇ ਯਾਦਵ, ਅਮਰੋਹਾ ਦੇ ਸ਼ਾਹਰੁਖ ਅਤੇ ਟਰੱਕ ਡਰਾਈਵਰ ਸੁਸ਼ੀਲ ਜ਼ਖਮੀ ਹੋ ਗਏ।
ਵੈਨ ਦੇ ਉਡੇ ਪਰਖਚੇ, ਗੈਸ ਕਟਰ ਨਾਲ ਕੱਢੀਆਂ ਗਈਆਂ ਲਾਸ਼ਾਂ
ਤੇਜ਼ ਰਫਤਾਰ ਨਾਲ ਵੈਨ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਕੰਟੇਨਰ ਪਿੱਛੇ ਤੋਂ ਇਸ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਵੈਨ ਪਲਟ ਗਈ। ਹਾਦਸੇ ਦੀ ਸੂਚਨਾ ਮਿਲਣ ’ਤੇ ਜਦੋਂ ਪੁਲੀਸ ਮੁਲਾਜ਼ਮ ਮੌਕੇ ’ਤੇ ਪੁੱਜੇ ਤਾਂ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਫਾਇਰ ਬ੍ਰਿਗੇਡ ਦੇ ਪਹੁੰਚਣ 'ਤੇ ਪਹਿਲਾਂ ਕਰੇਨ ਨਾਲ ਕੰਟੇਨਰ ਅਤੇ ਟਰੱਕ ਨੂੰ ਬਾਹਰ ਕੱਢਿਆ ਗਿਆ। ਫਿਰ ਵੈਨ ਦੇ ਕੁਝ ਹਿੱਸੇ ਨੂੰ ਗੈਸ ਕਟਰ ਨਾਲ ਕੱਟ ਕੇ ਚਾਰਾਂ ਨੂੰ ਬਾਹਰ ਕੱਢਿਆ ਗਿਆ। ਜਿਨ੍ਹਾਂ 'ਚੋਂ ਤਿੰਨ ਦੀ ਮੌਤ ਹੋ ਗਈ ਸੀ, ਜਦਕਿ ਲਾਲੇ ਯਾਦਵ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।