Amritsar News : ਮੇਲਾ ਵੇਖਣ ਗਏ 3 ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਪਿੰਡ ਗੁਮਾਨਪੁਰਾ 'ਚ ਇਕੱਠੀਆਂ ਉੱਠੀਆਂ ਅਰਥੀਆਂ

3 Youth Died in Road Accident : ਪਿੰਡ ਗੁਮਾਨਪੁਰਾ ਤੋਂ ਤਿੰਨ ਨੌਜਵਾਨ ਬਾਬਾ ਬੁੱਢਾ ਸਾਹਿਬ ਦਾ ਮੇਲਾ ਵੇਖਣ ਤਰਨ ਤਾਰਨ ਗਏ। ਮੇਲਾ ਵੇਖਣ ਤੋਂ ਬਾਅਦ ਜਦੋਂ ਉਹ ਅਗਾਹ ਜਾ ਰਹੇ ਸਨ ਤਾਂ ਸੜਕ ਹਾਦਸੇ ਵਿੱਚ ਤਿੰਨਾਂ ਨੌਜਵਾਨਾਂ ਦੀ ਮੌਤ ਹੋ ਗਈ।

By  KRISHAN KUMAR SHARMA October 7th 2024 04:12 PM -- Updated: October 7th 2024 04:14 PM

Amritsar News : ਅੰਮ੍ਰਿਤਸਰ ਦੇ ਪਿੰਡ ਗੁਮਾਨਪੁਰਾ ਵਿੱਚ ਉਸ ਸਮੇਂ ਸੋਗ ਦੀ ਲਹਿਰ ਸ਼ੁਰੂ ਹੋ ਗਈ, ਜਦੋਂ ਪਿੰਡ ਗੁਮਾਨਪੁਰਾ ਤੋਂ ਤਿੰਨ ਨੌਜਵਾਨ ਬਾਬਾ ਬੁੱਢਾ ਸਾਹਿਬ ਦਾ ਮੇਲਾ ਵੇਖਣ ਤਰਨ ਤਾਰਨ ਗਏ। ਮੇਲਾ ਵੇਖਣ ਤੋਂ ਬਾਅਦ ਜਦੋਂ ਉਹ ਅਗਾਹ ਜਾ ਰਹੇ ਸਨ ਤਾਂ ਸੜਕ ਹਾਦਸੇ ਵਿੱਚ ਤਿੰਨਾਂ ਨੌਜਵਾਨਾਂ ਦੀ ਮੌਤ ਹੋ ਗਈ। ਤਿੰਨਾਂ ਨੌਜਵਾਨਾਂ ਦੀ ਪਹਿਚਾਣ ਸੌਰਵ, ਵਿਜੇ ਅਤੇ ਗੁਰਪ੍ਰੀਤ ਸਿੰਘ ਦੇ ਤੌਰ 'ਤੇ ਹੋਈ ਹੈ, ਜਿਸ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਅੱਜ ਤਿੰਨਾਂ ਨੌਜਵਾਨਾਂ ਦੀਆਂ ਮ੍ਰਿਤਿਕ ਦੇਹਾਂ ਪਿੰਡ ਆਈਆਂ ਤੇ ਉਨ੍ਹਾਂ ਦਾ ਸਸਕਾਰ ਪਿੰਡ ਦੇ ਵਿੱਚ ਕੀਤਾ ਗਿਆ।

ਇਸ ਦੌਰਾਨ ਪਿੰਡ ਵਾਸੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਤਿੰਨੇ ਨੌਜਵਾਨ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਸਨ ਅਤੇ ਤਿੰਨੇ ਨੌਜਵਾਨ ਕਵਾਰੇ ਸਨ ਅਤੇ ਇਹ ਪਿੰਡ ਤੋਂ ਬਾਬਾ ਬੁੱਢਾ ਸਾਹਿਬ ਮੇਲਾ ਵੇਖਣ ਗਏ ਸਨ ਅਤੇ ਉਸ ਤੋਂ ਬਾਅਦ ਅਗਾਂਹ ਜਾ ਰਹੇ ਸਨ ਤਾਂ ਇਸ ਦੌਰਾਨ ਉਹਨਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਪਿੰਡ ਵਿਚੋਂ ਤਿੰਨ ਨੌਜਵਾਨਾਂ ਦੀਆਂ ਇੱਕੋ ਸਮੇਂ ਅਰਥੀਆਂ ਉਠਣ ਨਾਲ ਜਿਥੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਵਿਚੋਂ ਹੰਝੂ ਨਹੀਂ ਰੁਕ ਰਹੇ ਹਨ, ਉਥੇ ਪੂਰਾ ਪਿੰਡ ਸਦਮੇ ਦੇ ਵਿੱਚ ਹੈ।

ਪਿੰਡ ਵਾਸੀਆਂ ਨੇ ਕਹਿਣਾ ਕਿ ਤਿੰਨੇ ਨੌਜਵਾਨ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਨੌਜਵਾਨਾਂ ਦੇ ਪਰਿਵਾਰਾਂ ਦੀ ਮਾਲੀ ਸਹਾਇਤਾ ਕੀਤੀ ਜਾਵੇ।

Related Post