Patiala Accident : ਧੁੰਦ ਕਾਰਨ ਨਾਭਾ 'ਚ 5 ਦੋਸਤਾਂ ਨਾਲ ਵਾਪਰਿਆ ਹਾਦਸਾ, ਟੋਭੇ 'ਚ ਡਿੱਗੀ ਕਾਰ, 3 ਦੀ ਮੌਤ

Car Fell in Canal : ਨੌਜਵਾਨ ਜੈਨ ਕਾਰ 'ਤੇ ਸਵਾਰ ਹੋ ਕੇ ਘਰ ਵੱਲ ਜਾ ਰਹੇ ਸੀ ਤਾਂ ਰਸਤੇ ਵਿੱਚ ਇੱਕ ਨੌਜਵਾਨ ਉਤਰ ਕੇ ਮੋਬਾਇਲ ਦੀ ਟੋਰਚ ਨਾਲ ਰਸਤਾ ਵਿਖਾਉਣ ਲੱਗ ਪਿਆ। ਪਰ ਧੁੰਦ ਇਨੀ ਜਿਆਦਾ ਸੀ ਕਿ ਕਾਰ ਪਿੰਡ ਦੇ ਟੋਬੇ ਵਿੱਚ ਹੀ ਡਿੱਗ ਪਈ।

By  KRISHAN KUMAR SHARMA January 10th 2025 05:25 PM -- Updated: January 10th 2025 05:34 PM

Nabha Accident : ਨਾਭਾ ਬਲਾਕ ਦੇ ਪਿੰਡ ਦਿੱਤੂਪੁਰ ਵਿਖੇ ਧੁੰਦ ਦੇ ਕਹਿਰ ਨੇ ਪਰਿਵਾਰ ਦੇ ਤਿੰਨ ਚਿਰਾਗ ਬੁਝਾ ਦਿੱਤੇ। ਬੀਤੀ ਰਾਤ ਜਦੋਂ 8:30 ਵਜੇ 5 ਨੌਜਵਾਨ ਜੈਨ ਕਾਰ 'ਤੇ ਸਵਾਰ ਹੋ ਕੇ ਘਰ ਵੱਲ ਜਾ ਰਹੇ ਸੀ ਤਾਂ ਰਸਤੇ ਵਿੱਚ ਇੱਕ ਨੌਜਵਾਨ ਉਤਰ ਕੇ ਮੋਬਾਇਲ ਦੀ ਟੋਰਚ ਨਾਲ ਰਸਤਾ ਵਿਖਾਉਣ ਲੱਗ ਪਿਆ। ਪਰ ਧੁੰਦ ਇਨੀ ਜਿਆਦਾ ਸੀ ਕਿ ਕਾਰ ਪਿੰਡ ਦੇ ਟੋਬੇ ਵਿੱਚ ਹੀ ਡਿੱਗ ਪਈ।

ਜਾਣਕਾਰੀ ਅਨੁਸਾਰ ਕਾਰ 'ਚ ਚਾਰ ਨੌਜਵਾਨ ਸਵਾਰ ਸਨ। ਇੱਕ ਨੌਜਵਾਨ ਨੂੰ ਮੌਕੇ 'ਤੇ ਕੱਢ ਲਿਆ ਗਿਆ, ਪਰੰਤੂ ਤਿੰਨ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਕਮਲਪ੍ਰੀਤ (ਉਮਰ 1 ਸਾਲ) ਜੋ 2 ਦਾ ਵਿਦਿਆਰਥੀ ਸੀ, ਦੂਜਾ ਨੌਜਵਾਨ ਹਰਦੀਪ ਸਿੰਘ (30 ਸਾਲਾਂ) ਦਾ ਨੌਜਵਾਨ ਜੋ ਨੇਵੀ ਵਿੱਚ ਸੀ ਅਤੇ ਤੀਸਰਾ ਨੌਜਵਾਨ ਇੰਦਰਜੋਤ ਸਿੰਘ, ਜਿਸ ਦੀ ਉਮਰ 23 ਸਾਲਾਂ ਦੀ ਸੀ, ਜੋ ਵੇਰਕਾ ਮਿਲਕ ਪਲਾਂਟ ਵਿਖੇ ਕੰਮ ਕਰਦਾ ਸੀ। ਇਸ ਮੰਦਭਾਗੀ ਘਟਨਾ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ।

ਪਿੰਡ ਦੇ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਬੀਤੀ ਰਾਤ ਧੁੰਦ ਦੇ ਕਾਰਨ ਵਾਪਰਿਆ ਕਿਉਂਕਿ ਦਾ ਕਹਿਰ ਪਹੁੰਚ ਜਿਆਦਾ ਸੀ ਅਤੇ ਨੌਜਵਾਨਾਂ ਨੂੰ ਅੰਦਾਜ਼ਾ ਨਹੀਂ ਹੋਇਆ ਕਿ ਕਾਰ ਟੋਬੇ ਵਿੱਚ ਜਾ ਡੁਬੇਗੀ ਅਤੇ ਇਸ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਹੋ ਗਈ, ਜੋ ਕਿ ਪਰਿਵਾਰ ਦੇ ਇਕਲੌਤੇ ਇਕਲੌਤੇ ਹੀ ਪੁੱਤਰ ਸਨ।

Related Post