Students Died In Canada : ਕੈਨੇਡਾ 'ਚ ਸੜਕ ਹਾਦਸੇ ਦੌਰਾਨ ਭੈਣ-ਭਰਾ ਸਮੇਤ 3 ਪੰਜਾਬੀ ਵਿਦਿਆਰਥੀਆਂ ਦੀ ਮੌਤ

ਕੈਨੇਡਾ ‘ਚ ਸੜਕ ਹਾਦਸੇ ਦੌਰਾਨ ਤਿੰਨ ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਗਈ। ਇਹ ਹਾਦਸਾ ਚੱਲਦੀ ਕਾਰ ਦਾ ਟਾਇਰ ਫਟਣ ਨਾਲ ਵਾਪਰਿਆ। ਮ੍ਰਿਤਕਾਂ ਵਿੱਚ ਰੇਸ਼ਮ, ਨਵਜੋਤ ਤੇ ਹਰਮਨ ਸਗੇ ਭੈਣ-ਭਰਾ ਸ਼ਾਮਲ ਹਨ।

By  Dhalwinder Sandhu July 29th 2024 01:16 PM -- Updated: July 29th 2024 01:30 PM

Three Punjabi Students Died In Canada : ਕੈਨੇਡਾ ‘ਚ ਸੜਕ ਹਾਦਸੇ ‘ਚ ਤਿੰਨ ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਚੱਲਦੀ ਕਾਰ ਦਾ ਟਾਇਰ ਫਟਣ ਕਾਰਨ ਵਾਪਰਿਆ। ਮ੍ਰਿਤਕਾਂ ਵਿੱਚ ਸਮਾਣਾ ਦੀ ਰਹਿਣ ਵਾਲੀ ਰੇਸ਼ਮਦੀਪ ਕੌਰ, ਅਮਲੋਹ ਨੇੜਲੇ ਪਿੰਡ ਬੁਰਕਾਦਾ ਦੇ ਵਾਸੀ ਨਵਜੋਤ ਸੋਮਲ ਅਤੇ ਹਰਮਨ ਸੋਮਲ ਸ਼ਾਮਲ ਹਨ।

ਭੈਣ-ਭਰਾ ਸਮੇਤ 3 ਦੀ ਮੌਤ

ਹਾਦਸੇ ਵਿੱਚ ਮਾਰੇ ਗਏ ਨਵਜੋਤ ਸੋਮਲ ਅਤੇ ਹਰਮਨ ਸੋਮਲ ਦੋਵੇਂ ਸਕੇ ਭੈਣ ਭਰਾ ਹਨ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਮ੍ਰਿਤਕਾਂ ਦੀਆਂ ਲਾਸ਼ਾਂ ਪੰਜਾਬ ਲਿਆਉਣ ਲਈ ਪਹਿਲਕਦਮੀ ਕਰੇ। ਇਹ ਵਿਦਿਆਰਥੀ ਕੁਝ ਸਮੇਂ ਲਈ ਉੱਥੇ ਪੜ੍ਹਨ ਗਏ ਸਨ।


ਇਸ ਤਰ੍ਹਾਂ ਵਾਪਰਿਆ ਹਾਦਸਾ 

ਪਤਾ ਲੱਗਾ ਹੈ ਕਿ ਇਹ ਹਾਦਸਾ ਕੈਨੇਡਾ ਦੇ ਮਿਲ ਕੋਵ ਸ਼ਹਿਰ ਨੇੜੇ ਵਾਪਰਿਆ ਹੈ। ਤਿੰਨੋਂ ਨਿਊ ਬਰੰਸਵਿਕ ਸੂਬੇ ਦੇ ਮੋਨਕਟਨ ਸ਼ਹਿਰ ਤੋਂ ਉੱਥੇ ਜਾ ਰਹੇ ਸਨ। ਇਸ ਦੌਰਾਨ ਉਹਨਾਂ ਦੀ ਕਾਰ ਦਾ ਟਾਇਰ ਫਟ ਗਿਆ ਤੇ ਕਾਰ ਪਲਟ ਗਈ। ਹਾਲਾਂਕਿ ਤਿੰਨੋਂ ਕਾਰ 'ਚੋਂ ਡਿੱਗ ਗਏ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ। ਇਸ ਤੋਂ ਬਾਅਦ ਉੱਥੋਂ ਦੀ ਪੁਲਿਸ ਤਿੰਨਾਂ ਨੂੰ ਹਸਪਤਾਲ ਲੈ ਗਈ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

ਇਹ ਵੀ ਪੜ੍ਹੋ: Jalandhar News : ਬਿਨਾਂ ਬੁਲਾਏ ਮਹਿਮਾਨ ਬਣੇ ਪੁਲਿਸ ਮੁਲਾਜ਼ਮ, ਰਿਜ਼ੋਰਟ ’ਚ ਪੀਂਦੇ ਰਹੇ ਸ਼ਰਾਬ, ਲੋਕਾਂ ਨੇ ਕੀਤਾ ਕਾਬੂ

Related Post