ਕੈਨੇਡਾ ਦੇ ਬਰੈਂਪਟਨ ‘ਚ ਚੰਡੀਗੜ੍ਹ ਤੋਂ 2 ਸਕੇ ਭਰਾਵਾਂ ਸਮੇਤ 3 ਭਾਰਤੀਆਂ ਦੀ ਮੌਤ

By  Jasmeet Singh February 10th 2024 07:18 PM

Canada News: ਗ੍ਰੇਟਰ ਟੋਰਾਂਟੋ ਏਰੀਆ ਵਿੱਚ ਵੀਰਵਾਰ ਤੜਕੇ ਇੱਕ ਦਰਦਨਾਕ ਹਾਦਸੇ ਵਿੱਚ ਤਿੰਨ ਭਾਰਤੀ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਵੀਰਵਾਰ ਨੂੰ ਤਕਰੀਬਨ 1.30 ਵਜੇ ਬਰੈਂਪਟਨ ਸ਼ਹਿਰ ਵਿੱਚ ਵਾਪਰਿਆ। ਤਿੰਨਾਂ ਨੌਜਵਾਨਾਂ ਦੀ ਪਛਾਣ ਰੀਤਿਕ ਛਾਬੜਾ (23), ਉਸ ਦੇ ਛੋਟੇ ਭਰਾ ਰੋਹਨ (22) ਅਤੇ ਉਨ੍ਹਾਂ ਦੇ ਦੋਸਤ ਗੌਰਵ ਫਾਸਗੇ (24) ਵਜੋਂ ਹੋਈ ਹੈ। ਦੋਵੇਂ ਛਾਬੜਾ ਭਰਾ ਚੰਡੀਗੜ੍ਹ ਦੇ ਰਹਿਣ ਵਾਲੇ ਸਨ, ਜਦਕਿ ਫਾਸਗੇ ਪੁਣੇ ਦਾ ਰਹਿਣ ਵਾਲਾ ਸੀ। 

ਪੀਲ ਰੀਜਨਲ ਪੁਲਿਸ ਮੁਤਾਬਕ ਤਿੰਨਾਂ ਨੂੰ ਵਾਹਨ ਹਾਦਸੇ ਵਾਲੀ ਥਾਂ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਜਦਕਿ ਦੂਜੀ ਗੱਡੀ ਦੇ ਚਾਲਕ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਛਾਬੜਾ ਭਰਾ ਸੇਨੇਕਾ ਕਾਲਜ ਤੋਂ ਹਾਲ ਹੀ ਵਿੱਚ ਗ੍ਰੈਜੂਏਟ ਹੋਏ ਸਨ, ਜਿੱਥੇ ਉਹ ਗੌਰਵ ਨੂੰ ਮਿਲੇ ਸਨ। ਤਿੰਨੋਂ ਨੌਜਵਾਨ ਬਰੈਂਪਟਨ ਵਿੱਚ ਇੱਕ ਬੇਸਮੈਂਟ ਅਪਾਰਟਮੈਂਟ ਵਿੱਚ ਸਾਂਝੇ ਤੌਰ 'ਤੇ ਰਹਿੰਦੇ ਸਨ।

ਦੋਵੇਂ ਭਰਾ ਕਸਬੇ ਦੇ ਹੀ ਸਾਵਰਗ ਬਿਊਟੀ ਸੈਲੂਨ ਵਿੱਚ ਕੰਮ ਕਰਦੇ ਸਨ। ਇਸ ਦਾ ਮਾਲਕ ਤੀਰਥ ਗਿੱਲ ਇਸ ਨੁਕਸਾਨ 'ਤੇ ਬਹੁਤ ਦੁਖੀ ਹੈ। ਉਸ ਨੇ ਕੌਮੀ ਅਖ਼ਬਾਰ ਹਿੰਦੁਸਤਾਨ ਟਾਈਮਜ਼ ਨੂੰ ਦੱਸਿਆ ਕਿ ਉਹ ਬਹੁਤ ਦੁਖੀ ਹੈ। ਦੋਵੇਂ ਭਰਾ ਉਸਦੇ ਪਰਿਵਾਰ ਵਾਂਗ ਸਨ। ਉਹ ਸਾਰੇ ਹਰ ਹਫ਼ਤੇ ਚਾਲੀ ਘੰਟੇ ਇਕੱਠੇ ਕੰਮ ਕਰਦੇ ਸਨ। ਉਦਾਸੀਨ ਤੱਥ ਇਹ ਹੈ ਕਿ ਰੀਤਿਕ ਛਾਬੜਾ ਆਪਣੇ ਛੋਟੇ ਭਰਾ ਅਤੇ ਗੌਰਵ ਨਾਲ ਦੇਰ ਰਾਤ ਆਪਣਾ ਜਨਮ ਦਿਨ ਮਨਾ ਕਿ ਵਾਪਿਸ ਆ ਰਿਹਾ ਸੀ। 

ਇਹ ਸੜਕ ਹਾਦਸਾ ਤਿੰਨੋਂ ਮੁੰਡਿਆਂ ਦੀ ਰਿਹਾਇਸ਼ ਦੇ ਨੇੜੇ ਵਾਪਰਿਆ। ਤਿੰਨਾਂ ਦੇ ਦੋਸਤਾਂ ਨੇ ਗੌਰਵ ਦੇ ਅਵਸ਼ੇਸ਼ਾਂ ਨੂੰ ਭਾਰਤ ਵਾਪਸ ਭੇਜਣ ਅਤੇ ਛਾਬੜਾ ਦੇ ਅੰਤਿਮ ਸਸਕਾਰ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਇੱਕ ਆਨਲਾਈਨ ਡੋਨੇਸ਼ਨ ਵੀ ਸ਼ੁਰੂ ਕੀਤੀ ਹੈ।

ਇਹ ਵੀ ਪੜ੍ਹੋ: 

Related Post