ਦੀਨਾਨਗਰ 'ਚ 3 ਲਾਸ਼ਾਂ ਮਿਲਣ ਦੇ ਮਾਮਲੇ 'ਚ ਵੱਡਾ ਖੁਲਾਸਾ, ਪੰਜਾਬ 'ਚ ਨਸ਼ਾ ਲੈਣ ਜੰਮੂ ਤੋਂ ਆਏ ਸੀ ਦੋ ਨੌਜਵਾਨ

Drug in Punjab : ਮ੍ਰਿਤਕ ਨੌਜਵਾਨਾਂ ਦੇ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਇੱਕ ਲੜਕਾ ਪ੍ਰਿੰਸ ਪਠਾਨਕੋਟ ਅਤੇ ਦੋ ਲੜਕੇ ਸਚਿਨ ਤੇ ਰਾਕੇਸ਼ ਜੰਮੂ ਲਖਨਪੁਰ ਦੇ ਰਹਿਣ ਵਾਲੇ ਹਨ। ਜੰਮੂ 'ਚ ਨਸ਼ਾ ਨਾ ਮਿਲਣ ਕਰਕੇ ਉਹ ਪਿੰਡ ਡੀਡਾ 'ਚ ਨਸ਼ਾ ਲੈਣ ਆਉਂਦੇ ਸਨ।

By  KRISHAN KUMAR SHARMA June 16th 2024 03:22 PM

ਦੀਨਾਨਗਰ ਦੇ ਪਿੰਡ ਡੀਡਾ 'ਚ ਬੀਤੇ ਦਿਨ 3 ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੇ ਨੌਜਵਾਨ ਨਸ਼ੇ ਦੇ ਆਦੀ ਸਨ ਅਤੇ ਇਨ੍ਹਾਂ ਵਿਚੋਂ ਦੋ ਨੌਜਵਾਨ ਜੰਮੂ ਨਾਲ ਸਬੰਧਤ ਸਨ ਅਤੇ ਇਹ ਦੋਵੇਂ ਜੰਮੂ ਤੋਂ ਪੰਜਾਬ ਵਿੱਚ ਦੀਨਾਨਗਰ 'ਚ ਨਸ਼ਾ ਲੈਣ ਆਏ ਸਨ।

ਮ੍ਰਿਤਕ ਨੌਜਵਾਨਾਂ ਦੇ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਇੱਕ ਲੜਕਾ ਪ੍ਰਿੰਸ ਪਠਾਨਕੋਟ ਅਤੇ ਦੋ ਲੜਕੇ ਸਚਿਨ ਤੇ ਰਾਕੇਸ਼ ਜੰਮੂ ਲਖਨਪੁਰ ਦੇ ਰਹਿਣ ਵਾਲੇ ਹਨ। ਜੰਮੂ 'ਚ ਨਸ਼ਾ ਨਾ ਮਿਲਣ ਕਰਕੇ ਉਹ ਪਿੰਡ ਡੀਡਾ 'ਚ ਨਸ਼ਾ ਲੈਣ ਆਉਂਦੇ ਸਨ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ 'ਚ ਨਸ਼ੇ 'ਤੇ ਪਾਬੰਦੀ ਲਗਾਈ ਜਾਵੇ ਅਤੇ ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

ਪੁਲਿਸ ਨੇ 8 ਥਾਂਵਾਂ 'ਤੇ ਚਲਾਇਆ ਸਰਚ ਅਪ੍ਰੇਸ਼ਨ

ਨਸ਼ੇ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਜਾਗ ਗਿਆ ਹੈ ਅਤੇ ਸਰਚ ਅਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ। ਹੁਸ਼ਿਆਰਪੁਰ ਜ਼ਿਲ੍ਹੇ 'ਚ 8 ਥਾਂਵਾਂ 'ਤੇ ਸਰਚ ਅਭਿਆਨ ਚਲਾਇਆ ਗਿਆ। ਇਸ ਦੌਰਾਨ ਐਸਐਸਪੀ ਸੁਰਿੰਦਰ ਲਾਂਬਾ ਖੁਦ ਵੀ ਮੌਕੇ 'ਤੇ ਰਹੇ ਅਤੇ 800 ਤੋਂ ਵੱਧ ਪੁਲਿਸ ਮੁਲਾਜਮਾਂ ਵੱਲੋਂ ਜ਼ਿਲ੍ਹੇ 'ਚ ਵੱਖ-ਵੱਖ ਇਲਾਕਿਆਂ 'ਚ ਸਰਚ ਕੀਤੀ ਗਈ।


ਐਸ.ਐਸ.ਪੀ. ਨੇ ਕਿਹਾ ਹੈ ਕਿ ਅਸੀਂ ਬਹਾਦੁਰਪੁਰ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾ ਰਹੇ ਹਾਂ, ਜਿਸ 'ਚ ਸਾਨੂੰ ਸਫਲਤਾ ਮਿਲੀ ਹੈ ਅਤੇ ਇਸ ਦੌਰਾਨ ਕਈ ਫੋਨ ਅਤੇ ਬਾਈਕ ਵੀ ਬਰਾਮਦ ਕੀਤੀ ਗਈ ਹੈ, ਜਿਸ 'ਤੇ ਤਲਾਸ਼ੀ ਮੁਹਿੰਮ ਜਾਰੀ ਹੈ ਜਿੱਥੇ ਕਿਤੇ ਵੀ ਨਸ਼ਾ ਵਿਕਦਾ ਹੈ।

ਐਸ.ਐਸ.ਪੀ ਨੇ ਕਿਹਾ ਹੈ ਕਿ ਮੈਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜੇਕਰ ਤੁਹਾਡੇ ਆਸ-ਪਾਸ ਕਿਤੇ ਵੀ ਨਸ਼ਾ ਵਿਕ ਰਿਹਾ ਹੈ ਤਾਂ ਉਹ ਸਾਨੂੰ ਖੁਦ ਦੱਸ ਸਕਦੇ ਹਨ ਅਤੇ ਇਸ ਨਸ਼ੇ ਨੂੰ ਖਤਮ ਕਰਨ ਲਈ ਸਾਡਾ ਸਾਥ ਦੇ ਸਕਦੇ ਹਨ, ਤਾਂ ਜੋ ਕਿਸੇ ਵੀ ਬੱਚੇ ਦੀ ਨਸ਼ਿਆਂ ਕਾਰਨ ਮੌਤ ਨਾ ਹੋਵੇ।


ਐਸ.ਐਸ.ਪੀ. ਲਾਂਬਾ ਨੇ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਇੱਕ ਨਸ਼ੇੜੀ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ, ਬਾਹਰੋਂ ਤਾਲਾ ਲੱਗਿਆ ਹੋਇਆ ਸੀ, ਜਦੋਂ ਪੁਲਿਸ ਨੇ ਕੰਧ ਟੱਪ ਕੇ ਅੰਦਰ ਜਾ ਕੇ ਦੇਖਿਆ ਤਾਂ ਨਸ਼ਾ ਤਸਕਰ ਖੁਦ ਅੰਦਰ ਦੇਖਿਆ। ਪੁਲਿਸ ਨੇ ਛਾਪਾ ਮਾਰ ਕੇ ਉਨ੍ਹਾਂ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਕੀਤਾ।

Related Post