ਆਸ਼ੀਰਵਾਦ ਸਕੀਮ ਤਹਿਤ 588 ਲੋੜਵੰਦ ਲੜਕੀਆਂ ਨੂੰ 2,99,88,000 ਰੁਪਏ ਦਾ ਦਿੱਤਾ ਲਾਹਾ: DC

By  Pardeep Singh November 3rd 2022 08:31 PM

ਬਠਿੰਡਾ :  ਬਠਿੰਡਾ ਵਿੱਚ ਆਸ਼ੀਰਵਾਦ ਸਕੀਮ ਅਧੀਨ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਅਤੇ ਵਿਧਵਾਵਾਂ ਔਰਤਾਂ ਨੂੰ  51,000 ਰੁਪਏ ਦੀ ਰਾਸ਼ੀ ਮੁਹੱਈਆਂ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।

ਇਸ ਸਬੰਧੀ ਡਿਪਟੀ ਕਮਿਸ਼ਨਰ  ਸ਼ੌਕਤ ਅਹਿਮਦ ਪਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸੰਬਰ 2021, ਜਨਵਰੀ 2022 ਅਤੇ ਫਰਵਰੀ 2022 ਦੌਰਾਨ ਅਨੁਸੂਚਿਤ ਜਾਤੀ ਨਾਲ ਸਬੰਧਤ 354 ਲੜਕੀਆਂ ਨੂੰ 1,80,54,000 ਰੁਪਏ ਦੀ ਰਾਸ਼ੀ ਤੇ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ 234 ਲੜਕੀਆਂ ਨੂੰ 1,19,34,000 ਰੁਪਏ ਦੀ ਰਾਸ਼ੀ ਆਸ਼ੀਰਵਾਦ ਸਕੀਮ ਅਧੀਨ ਮੁਹੱਈਆ ਕਰਵਾਈ ਗਈ।

 ਜ਼ਿਲ੍ਹਾ ਭਲਾਈ ਅਫ਼ਸਰ  ਬਰਿੰਦਰ ਸਿੰਘ ਨੇ ਦੱਸਿਆ ਕਿ ਆਸ਼ੀਰਵਾਦ ਸਕੀਮ ਅਧੀਨ ਦਸੰਬਰ 2021 ਦੌਰਾਨ ਅਨੁਸੂਚਿਤ ਜਾਤੀ ਨਾਲ ਸਬੰਧਤ 202 ਲੜਕੀਆਂ, ਜਨਵਰੀ 2022 ਦੌਰਾਨ 118 ਲੜਕੀਆਂ ਅਤੇ ਫਰਵਰੀ 2022 ਦੌਰਾਨ 34 ਲੜਕੀਆਂ ਨੂੰ ਪ੍ਰਤੀ ਕੇਸ 51-51 ਹਜ਼ਾਰ ਰੁਪਏ ਦੀ ਰਾਸ਼ੀ ਮੁਹੱਇਆ ਕਰਵਾਈ ਗਈ। ਇਸੇ ਤਰ੍ਹਾਂ ਪਛੜ੍ਹੀਆਂ ਸ਼੍ਰੇਣੀਆਂ ਨਾਲ ਸਬੰਧਤ ਦਸੰਬਰ 2021 ਦੌਰਾਨ 128 ਲੜਕੀਆਂ, ਜਨਵਰੀ 2022 ਸਮੇਂ 71 ਲੜਕੀਆਂ ਅਤੇ ਫਰਵਰੀ 2022 ਮੌਕੇ 35 ਲੜਕੀਆਂ ਨੂੰ ਪ੍ਰਤੀ ਕੇਸ 51-51 ਹਜ਼ਾਰ ਰੁਪਏ ਦੀ ਰਾਸ਼ੀ ਆਸ਼ੀਰਵਾਰਦ ਸਕੀਮ ਅਧੀਨ ਮੁਹੱਇਆ ਕਰਵਾਈ ਗਈ।

ਇਹ ਵੀ ਪੜ੍ਹੋ : ਵਿੱਤ ਵਿਭਾਗ ਦਾ ਵਿਭਾਗਾਂ ਨੂੰ ਫ਼ਰਮਾਨ: ਆਮਦਨ ਦਾ ਟੀਚਾ ਪੂਰਾ ਨਾ ਹੋਇਆ ਅਧਿਕਾਰੀਆਂ 'ਤੇ ਗਿਰੇਗੀ ਗਾਜ 

Related Post