Woman Attacked her Boyfriend : 26 ਸਾਲਾਂ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਦੇ ਪ੍ਰਾਈਵੇਟ ਪਾਰਟ ’ਤੇ ਕੀਤਾ ਹਮਲਾ, ਸ਼ਖਸ ਨੇ ਵਿਆਹ ਕਰਨ ਤੋਂ ਕੀਤਾ ਸੀ ਇਨਕਾਰ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਠਾਣੇ ਪੁਲਿਸ ਦੇ ਇਕ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਮਹਾਰਾਸ਼ਟਰ ਦੇ ਠਾਣੇ ਜ਼ਿਲੇ 'ਚ ਇਕ 26 ਸਾਲਾ ਔਰਤ ਨੇ ਆਪਣੇ ਪ੍ਰੇਮੀ 'ਤੇ ਚਾਕੂ ਨਾਲ ਹਮਲਾ ਕਰਕੇ ਉਸ ਦੇ ਗੁਪਤ ਅੰਗ ਨੂੰ ਜ਼ਖਮੀ ਕਰ ਦਿੱਤਾ।

By  Aarti August 21st 2024 11:34 AM

Woman Attacked her Boyfriend :  ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਨੂੰ ਵਿਆਹ ਤੋਂ ਇਨਕਾਰ ਕਰਨਾ ਮਹਿੰਗਾ ਸਾਬਤ ਹੋਇਆ। ਇਸ ਤੋਂ ਗੁੱਸੇ 'ਚ ਆ ਕੇ ਵਿਅਕਤੀ ਦੀ ਪ੍ਰੇਮਿਕਾ ਨੇ ਰਸੋਈ ਦੇ ਚਾਕੂ ਨਾਲ ਉਸ ਦੇ ਗੁਪਤ ਅੰਗ 'ਤੇ ਹਮਲਾ ਕਰ ਦਿੱਤਾ। ਬੜੀ ਮੁਸ਼ਕਲ ਨਾਲ ਖੂਨ ਨਾਲ ਲੱਥਪੱਥ ਪ੍ਰੇਮੀ ਖੁਦ ਹਸਪਤਾਲ ਪਹੁੰਚਿਆ ਫਿਰ ਉਸਦੀ ਜਾਨ ਬਚ ਪਾਈ। ਠਾਣੇ ਪੁਲਿਸ ਨੇ ਇਸ ਸਬੰਧੀ ਐਫਆਈਆਰ ਦਰਜ ਕਰ ਲਈ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਠਾਣੇ ਪੁਲਿਸ ਦੇ ਇਕ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਮਹਾਰਾਸ਼ਟਰ ਦੇ ਠਾਣੇ ਜ਼ਿਲੇ 'ਚ ਇਕ 26 ਸਾਲਾ ਔਰਤ ਨੇ ਆਪਣੇ ਪ੍ਰੇਮੀ 'ਤੇ ਚਾਕੂ ਨਾਲ ਹਮਲਾ ਕਰਕੇ ਉਸ ਦੇ ਗੁਪਤ ਅੰਗ ਨੂੰ ਜ਼ਖਮੀ ਕਰ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ 16 ਅਗਸਤ ਨੂੰ ਭਿਵੰਡੀ ਵਿੱਚ ਵਾਪਰੀ ਸੀ।

ਪੁਲਿਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਮੁਲਜ਼ਮ ਔਰਤ ਨੇ ਪਦਮਾ ਨਗਰ ਇਲਾਕੇ 'ਚ ਆਪਣੇ ਘਰ 'ਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਜਿੱਥੇ ਉਸ ਨੇ ਆਪਣੇ 31 ਸਾਲਾ ਪ੍ਰੇਮੀ 'ਤੇ ਰਸੋਈ ਦੇ ਚਾਕੂ ਨਾਲ ਹਮਲਾ ਕਰ ਦਿੱਤਾ। ਉਸ ਨੇ ਆਪਣੇ ਪ੍ਰੇਮੀ ਦੇ ਗੁਪਤ ਅੰਗ 'ਤੇ ਚਾਕੂ ਨਾਲ ਵਾਰ ਕੀਤਾ। ਕਿਉਂਕਿ ਉਸ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਘਟਨਾ ਤੋਂ ਬਾਅਦ ਪੀੜਤਾ ਦਾ ਪ੍ਰੇਮੀ ਕਿਸੇ ਤਰ੍ਹਾਂ ਆਪਣੀ ਪ੍ਰੇਮਿਕਾ ਦੇ ਘਰੋਂ ਭੱਜ ਗਿਆ ਅਤੇ ਖੂਨ ਨਾਲ ਲੱਥਪੱਥ ਹਾਲਤ 'ਚ ਹਸਪਤਾਲ ਪਹੁੰਚਿਆ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।

ਸੂਚਨਾ ਮਿਲਣ 'ਤੇ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਔਰਤ ਦੇ ਖਿਲਾਫ ਭਾਰਤੀ ਨਿਆਂ ਸੰਹਿਤਾ ਦੀ ਧਾਰਾ 118 (1) ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ 'ਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Badlapur School Assault Case : ਮਾਸੂਮ ਬੱਚੀ ਨੇ ਦੋਸ਼ੀ ਨੂੰ ਆਖਦੀ ਸੀ 'ਦਾਦਾ'; ਦੱਸਿਆ ਸਕੂਲ 'ਚ ਉਸ ਨਾਲ ਕੀ ਕੁਝ ਹੋਇਆ, ਬਦਲਾਪੁਰ 'ਤੇ ਵੱਡਾ ਅਪਡੇਟ

Related Post