Machhiwara News : ਪਿੰਡ ਜੋਧਵਾਲ 'ਚ 25 ਸਾਲਾ ਨੌਜਵਾਨ ਦੀ ਮੌਤ, ਦਾਦੇ ਨੇ ਚਿੱਟੇ ਨੂੰ ਦੱਸਿਆ ਕਾਰਨ

Death Due to Drug Overdose : ਮਾਛੀਵਾੜਾ ਸਾਹਿਬ ਦੇ ਪਿੰਡ ਮੰਡ ਜੋਧਵਾਲ ਦਾ ਗੁਰਸੇਵਕ ਸਿੰਘ ਉਮਰ 25 ਸਾਲ ਨਸ਼ਾ ਕਰਨ ਦਾ ਆਦੀ ਸੀ ਅਤੇ ਕੱਲ ਉਸ ਨੇ ਨਸ਼ੇ ਦਾ ਟੀਕਾ ਲਾ ਲਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਨੌਜਵਾਨ ਨੂੰ ਦੇਰ ਰਾਤੀ ਸਮਰਾਲਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ।

By  KRISHAN KUMAR SHARMA October 13th 2024 04:01 PM -- Updated: October 13th 2024 04:03 PM

Drug death in Punjab : ਦੁਸਹਿਰੇ ਦੇ ਤਿਉਹਾਰ ਨੂੰ ਪੂਰਾ ਦੇਸ਼ ਨੇ ਮਨਾਇਆ ਉੱਥੇ ਇੱਕ ਮਾਛੀਵਾੜਾ ਸਾਹਿਬ ਦੇ ਪਿੰਡ ਮੰਡ ਜੋਧਵਾਲ ਦਾ ਇੱਕ ਪਰਿਵਾਰ ਆਪਣੇ ਨੌਜਵਾਨ ਪੁੱਤ ਦੀ ਮੌਤ ਦਾ ਮਾਤਮ ਮਨਾ ਰਿਹਾ ਸੀ। ਦਾਦਾ ਰੋ-ਰੋ ਕੇ ਨਸ਼ੇ ਦੀ ਸਰਿੰਜ ਦਿਖਾਉਂਦੇ ਹੋਏ ਦੁਹਾਈ ਪਾ ਰਿਹਾ ਕਿ ਮੇਰੇ ਪੋਤੇ ਨੂੰ ਨਸ਼ਾ ਰੂਪੀ ਰਾਵਣ ਨਿਕਲ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਸਾਹਿਬ ਦੇ ਪਿੰਡ ਮੰਡ ਜੋਧਵਾਲ ਦਾ ਗੁਰਸੇਵਕ ਸਿੰਘ ਉਮਰ 25 ਸਾਲ ਨਸ਼ਾ ਕਰਨ ਦਾ ਆਦੀ ਸੀ ਅਤੇ ਕੱਲ ਉਸ ਨੇ ਨਸ਼ੇ ਦਾ ਟੀਕਾ ਲਾ ਲਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਨੌਜਵਾਨ ਨੂੰ ਦੇਰ ਰਾਤੀ ਸਮਰਾਲਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ।

ਮ੍ਰਿਤਕ ਦੇ ਦਾਦੇ ਸ਼ੀਸ਼ਮ ਸਿੰਘ ਨੇ ਹੱਥ ਵਿੱਚ ਨਸ਼ੇ ਦੀ ਸਰਿੰਜ ਫੜ ਕੇ ਦੱਸਿਆ ਕਿ ਮੇਰਾ ਪੋਤਾ ਗੁਰਸੇਵਕ ਸਿੰਘ ਨਸ਼ੇ ਕਰਨ ਦਾ ਆਦੀ ਸੀ। ਗੁਰਸੇਵਕ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਅਤੇ ਉਹ ਮੇਰੇ ਕੋਲ ਹੀ ਰਹਿੰਦਾ ਸੀ। ਸ਼ੀਸ਼ਮ ਸਿੰਘ ਨੇ ਦੱਸਿਆ ਕਿ ਮੇਰਾ ਪੋਤਾ ਵਿਆਹਿਆ ਹੋਇਆ ਸੀ ਪਰ ਨਸ਼ਿਆਂ ਕਰਨ ਦਾ ਆਦੀ ਹੋਣ ਕਾਰਨ ਉਸ ਦੀ ਘਰ ਵਾਲੀ ਉਸ ਨੂੰ ਛੱਡ ਕੇ ਚਲੀ ਗਈ ਸੀ। ਉਨ੍ਹਾਂ ਕਿਹਾ ਕਿ ਮੈਂ ਕਈ ਵਾਰ ਇਸ ਨੂੰ ਨਸ਼ਾ ਨਾ ਕਰਨ ਤੋ ਰੋਕਿਆ ਅਤੇ ਇਹ ਕਈ ਵਾਰ ਨਸ਼ਾ ਛੱਡ ਵੀ ਦਿੰਦਾ ਸੀ ਪਰ ਕੱਲ ਇਸ ਨੇ ਨਸ਼ੇ ਦਾ ਟੀਕਾ ਲਾ ਲਿਆ ਅਤੇ ਮੇਰਾ ਪੋਤਾ ਮੰਜੇ ਉੱਪਰ ਸੌ ਗਿਆ, ਜਦੋਂ ਮੈਂ ਇਸ ਨੂੰ ਉਠਾਇਆ ਤਾਂ ਇਹ ਨਾ ਉੱਠਿਆ। ਨਸ਼ੇ ਵਾਲਾ ਟੀਕਾ ਇਸ ਦੇ ਮੰਜੇ ਕੋਲ ਪਿਆ ਸੀ ਜਿਸ ਤੋਂ ਬਾਅਦ ਤੁਰੰਤ ਇਸ ਨੂੰ ਸਮਰਾਲਾ ਵਿਖੇ ਹਸਪਤਾਲ ਵਿੱਚ ਲਿਆਂਦਾ ਗਿਆ ਤੇ ਡਾਕਟਰਾਂ ਨੇ ਕਿਹਾ ਕਿ ਇਸ ਦੀ ਮੌਤ ਹੋ ਚੁੱਕੀ ਹੈ।

ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਗੁਰਸੇਵਕ ਸਿੰਘ ਦਾ ਪਿਤਾ ਪੰਜਾਬ ਪੁਲਿਸ ਵਿੱਚ ਨੌਕਰੀ ਕਰਦਾ ਸੀ। ਪਿਤਾ ਦੀ ਮ੍ਰਿਤੂ ਤੋਂ ਬਾਅਦ ਪੁਲਿਸ ਦੀ ਨੌਕਰੀ ਮਾਂ ਨੂੰ ਮਿਲ ਗਈ, ਜੋ ਕਿ ਨੌਕਰੀ ਲਈ ਜਲੰਧਰ ਰਹਿੰਦੀ ਸੀ। ਗੁਰਸੇਵਕ ਸਿੰਘ ਸ਼ਰਾਬ ਪੀਣ ਦਾ ਆਦੀ ਸੀ। ਬੀਤੀ ਰਾਤ ਵੀ ਉਸ ਨੇ ਸ਼ਰਾਬ ਅਤੇ ਮੀਟ ਖਾਂਦਾ ਸੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਗੁਰਸੇਵਕ ਸਿੰਘ ਦੇ ਦਾਦੇ ਨੇ ਕਿਹਾ ਕਿ ਮੇਰੇ ਪੋਤੇ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ ਅਤੇ ਮ੍ਰਿਤਕ ਦੀ ਮਾਤਾ ਦਾ ਕਹਿਣਾ ਹੈ ਕਿ ਮੇਰਾ ਬੇਟਾ ਕੋਈ ਵੀ ਨਸ਼ਾ ਨਹੀਂ ਕਰਦਾ ਸੀ ਇਸ ਦੇ ਦਾਦਾ ਦਾਦੀ ਇਸ ਨੂੰ ਪਰੇਸ਼ਾਨ ਕਰਦੇ ਸੀ।

Related Post