'ਅਜੇ ਤਾਂ ਵਿਆਹ ਦੇ ਚਾਅ ਵੀ ਪੂਰੇ ਨਹੀਂ ਹੋਏ ਸੀ...' ਵੈਸ਼ਨੋ ਦੇਵੀ ਹਾਦਸੇ 'ਚ ਮ੍ਰਿਤਕ ਸਪਨਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Batala News : ਜਾਣਕਾਰੀ ਅਨੁਸਾਰ ਸਪਨਾ ਬਟਾਲਾ ਨੇੜਲੇ ਕਸਬਾ ਧਿਆਨਪੁਰ ਦੇ ਅੰਮ੍ਰਿਤ ਕੁਮਾਰ ਨਾਲ ਮਹੀਨਾ ਪਹਿਲਾਂ ਵਿਆਹੀ ਸੀ ਅਤੇ ਹੁਣ ਆਪਣੇ ਪਤੀ ਅੰਮ੍ਰਿਤ ਕੁਮਾਰ ਨਾਲ ਮਾਤਾ ਦੇ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਗਈ ਸੀ।
Batala News : ਬੀਤੇ ਦਿਨ ਜੰਮੂ-ਕਸ਼ਮੀਰ ਦੇ ਕਟਰਾ 'ਚ ਪਹਾੜ ਖਿਸਕਣ ਕਾਰਨ ਮਾਤਾ ਵੈਸ਼ਨੋ ਦੇਵੀ ਮੰਦਿਰ ਦੇ ਰਸਤੇ 'ਤੇ ਪਹਾੜ ਖਿਸਕਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਵਿੱਚ ਬਟਾਲਾ ਦੀ ਇੱਕ 25 ਸਾਲਾ ਨਵ-ਵਿਆਹੁਤਾ ਕੁੜੀ ਵੀ ਸੀ। ਜਦੋਂ ਇਸ ਸਬੰਧੀ ਮ੍ਰਿਤਕਾ ਸਪਨਾ ਦੇ ਪਰਿਵਾਰ ਨੂੰ ਖਬਰ ਮਿਲੀ ਤਾਂ ਉਨ੍ਹਾਂ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਦੱਸਿਆ ਜਾ ਰਿਹਾ ਹੈ ਕਿ ਸਪਨਾ ਦਾ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ।
ਜਾਣਕਾਰੀ ਅਨੁਸਾਰ ਸਪਨਾ ਬਟਾਲਾ ਨੇੜਲੇ ਕਸਬਾ ਧਿਆਨਪੁਰ ਦੇ ਅੰਮ੍ਰਿਤ ਕੁਮਾਰ ਨਾਲ ਮਹੀਨਾ ਪਹਿਲਾਂ ਵਿਆਹੀ ਸੀ ਅਤੇ ਹੁਣ ਆਪਣੇ ਪਤੀ ਅੰਮ੍ਰਿਤ ਕੁਮਾਰ ਨਾਲ ਮਾਤਾ ਦੇ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਗਈ ਸੀ। ਇਸ ਦੌਰਾਨ ਵੈਸ਼ਨੋ ਦੇਵੀ ਦੇ ਰਸਤੇ 'ਤੇ ਪਹਾੜ ਖਿਸਕਣ ਕਾਰਨ ਸਪਨਾ ਦੀ ਮਲਬੇ ਹੇਠ ਦੱਬ ਜਾਣ ਕਾਰਨ ਮੌਤ ਹੋ ਗਈ।
ਸਪਨਾ ਦੇ ਦਿਓਰ ਦੀਪੂ ਨੇ ਰੋਂਦਿਆਂ ਹੋਇਆਂ ਦੱਸਿਆ ਕਿ ਉਸ ਦਾ ਭਰਾ ਅਮਿਤ ਕੁਮਾਰ ਜੋ ਵਿਦੇਸ਼ ਤੋਂ ਪਰਤਣ ਉਪਰੰਤ 28 ਜੁਲਾਈ ਨੂੰ ਸਪਨਾ ਵਾਸੀ ਅੰਮ੍ਰਿਤਸਰ ਨਾਲ ਵਿਆਹ ਬੰਧਨ ਵਿੱਚ ਬੰਨ੍ਹੇ ਸਨ। ਦੋਵੇਂ ਐਤਵਾਰ ਨੂੰ ਮਾਤਾ ਵੈਸ਼ਨੂੰ ਦੇਵੀ ਜੀ ਦੇ ਦਰਸ਼ਨ ਕਰਨ ਲਈ ਗਏ ਹੋਏ ਸਨ, ਜਦਕਿ ਅੱਜ ਪਰਿਵਾਰਿਕ ਜੀਆਂ ਨੂੰ ਪਤਾ ਲੱਗਾ ਕਿ ਉਹਨਾਂ ਦੀ ਨੂੰ ਸਪਨਾ ਦੀ ਮੌਤ ਹੋ ਗਈ ਹੈ।
ਪਰਿਵਾਰਕ ਜੀਆਂ ਨੇ ਦੱਸਿਆ ਕਿ ਸਪਨਾ ਆਪਣੇ ਮਾਤਾ-ਪਿਤਾ ਦੀ ਇਕਲੌਤੀ ਔਲਾਦ ਸੀ। ਪਰਿਵਾਰਕ ਜੀਆਂ ਨੇ ਦੱਸਿਆ ਕਿ ਅਮਿਤ ਕੁਮਾਰ ਵਿਦੇਸ਼ ਤੋਂ ਪਰਤਣ ਉਪਰੰਤ ਸ਼ਾਦੀ ਕਰਕੇ ਇਸ ਵੇਲੇ ਕੋਟਲੀ ਸੂਰਤ ਮੱਲੀ ਵਿੱਚ ਜੂਸ ਬਾਰ ਦੀ ਦੁਕਾਨ ਕਰ ਰਿਹਾ ਹੈ ਅਤੇ ਇਕ ਮਹੀਨਾ ਪਹਿਲਾ ਹੋਏ ਵਿਆਹ ਦੇ ਅਜੇ ਚਾਅ ਵੀ ਪੂਰੇ ਨਹੀਂ ਹੋਏ ਸਨ ਕਿ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।