Moose Wala murder case: ਗੈਂਗਸਟਰ ਲਾਰੈਂਸ ਤੇ ਭਗਵਾਨਪੁਰੀਆ ਸਣੇ 25 ਮੁਲਜ਼ਮਾਂ ਦੀ ਅੱਜ ਮਾਨਸਾ ਅਦਾਲਤ ’ਚ ਪੇਸ਼ੀ
ਅੱਜ ਮਾਨਸਾ ਦੀ ਅਦਾਲਤ ’ਚ ਮੂਸੇਵਾਲਾ ਕਤਲ ਮਾਮਲੇ ਦੇ 25 ਮੁਲਜ਼ਮਾਂ ਦਾ ਟ੍ਰਾਇਲ ਸ਼ੁਰੂ ਹੋਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮਾਂ ਦੀ ਅਦਾਲਤ ’ਚ ਵੀਡੀਓ ਕਾਨਫਰੰਸਿੰਗ ਦੇ ਜਰੀਏ ਪੇਸ਼ੀ ਹੋ ਸਕਦੀ ਹੈ। ਆਈਟੀ ਨੇ 31 ਮੁਲਜ਼ਮਾਂ ਖਿਲਾਫ ਚਾਰਜ਼ਸ਼ੀਟ ਦਾਇਰ ਕੀਤੀ ਸੀ।
Sidhu Moosewala Murder Case Update: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਹੁਣ ਕਤਲ ਮਾਮਲੇ ਦੇ ਮੁਲਜ਼ਮਾਂ ਦੀ ਸ਼ਾਮਤ ਆਉਣ ਵਾਲੀ ਹੈ। ਮਿਲੀ ਜਾਣਕਾਰੀ ਮੁਤਾਬਿਕ ਅੱਜ ਮਾਨਸਾ ਦੀ ਅਦਾਲਤ ’ਚ ਮੂਸੇਵਾਲਾ ਕਤਲ ਮਾਮਲੇ ਦੇ 25 ਮੁਲਜ਼ਮਾਂ ਦਾ ਟ੍ਰਾਇਲ ਸ਼ੁਰੂ ਹੋਵੇਗਾ।
ਮਾਨਸਾ ਅਦਾਲਤ ’ਚ ਸ਼ੁਰੂ ਹੋਵੇਗਾ ਟ੍ਰਾਇਲ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮਾਂ ਦੀ ਅਦਾਲਤ ’ਚ ਵੀਡੀਓ ਕਾਨਫਰੰਸਿੰਗ ਦੇ ਜਰੀਏ ਪੇਸ਼ੀ ਹੋ ਸਕਦੀ ਹੈ। ਆਈਟੀ ਨੇ 31 ਮੁਲਜ਼ਮਾਂ ਖਿਲਾਫ ਚਾਰਜ਼ਸ਼ੀਟ ਦਾਇਰ ਕੀਤੀ ਸੀ। ਜਿਸ ਤੋਂ ਬਾਅਦ ਟ੍ਰਾਇਲ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆਂ ਸਣੇ 25 ਮੁਲਜ਼ਮਾਂ ’ਤੇ ਇਲਜ਼ਾਮ ਤੈਅ ਹੋਣਗੇ। ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਮਾਪਿਆਂ ਵੱਲੋਂ ਇਨਸਾਫ ਦੀ ਕੀਤੀ ਜਾ ਰਹੀ ਮੰਗ
ਦੂਜੇ ਪਾਸੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਕੋਰਟ ’ਚ ਪਹੁੰਚ ਚੁੱਕੇ ਹਨ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਗਾਤਾਰ ਉਨ੍ਹਾਂ ਦੇ ਮਾਪਿਆਂ ਵੱਲੋਂ ਇਨਸਾਫ ਦੀ ਗੁਹਾਰ ਅਤੇ ਮੁਲਜ਼ਮਾਂ ਨੂੰ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ।
28 ਮੁਲਜ਼ਮ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ
ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ 28 ਮੁਲਜ਼ਮ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ ਹਨ। 2 ਮੁਲਜ਼ਮਾਂ ਮਨਦੀਪ ਅਤੇ ਮਨਮੋਹਣ ਦਾ ਪੰਜਾਬ ਦੀ ਗੋਇੰਦਵਾਲ ਜੇਲ੍ਹ ’ਚ ਕਤਲ ਹੋ ਚੁੱਕਿਆ ਹੈ। ਜਦਕਿ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾੜ ਸਣੇ 3 ਮੁਲਜ਼ਮ ਹੁਣ ਵੀ ਪੁਲਿਸ ਦੀ ਪਕੜ ਤੋਂ ਬਾਹਰ ਹਨ।
ਮੂਸੇਵਾਲਾ ਦਾ ਬੇਰਹਿਮੀ ਨਾਲ ਕੀਤਾ ਗਿਆ ਸੀ ਕਤਲ
ਕਾਬਿਲੇਗੌਰ ਹੈ ਕਿ 29 ਮਈ 2022 ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸ਼ਰੇਆਮ ਹੱਤਿਆ ਕਰ ਦਿੱਤੀ ਗਈ ਸੀ। ਸ਼ੂਟਰਾਂ ਨੇ ਉਸ ਦੀ ਕਾਰ ਨੂੰ ਘੇਰ ਲਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਹ ਕਤਲੇਆਮ ਕਿੰਨਾ ਭਿਆਨਕ ਸੀ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੋਸਟਮਾਰਟਮ ਦੌਰਾਨ ਸਿੱਧੂ ਦੇ ਸਰੀਰ 'ਤੇ 24 ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਯਾਨੀ ਕਾਤਲ ਮੂਸੇਵਾਲਾ ਨੂੰ ਕਿਸੇ ਵੀ ਕੀਮਤ 'ਤੇ ਜਿਉਂਦਾ ਨਹੀਂ ਛੱਡਣਾ ਚਾਹੁੰਦੇ ਸੀ।
ਇਹ ਵੀ ਪੜ੍ਹੋ: Chandigarh Administration Travelling: ਦਿੱਲੀ ਜਾਣ ਵਾਲੇ ਅਧਿਕਾਰੀਆਂ ਦੀ ਹਵਾਈ ਯਾਤਰਾ 'ਤੇ ਲੱਗੀ ਪਾਬੰਦੀ, ਇੱਥੇ ਪੜ੍ਹੋ ਪੂਰੀ ਜਾਣਕਾਰੀ