ਨਵੇਂ ਸਾਲ ਤੇ ਦਿੱਲੀ ਚ ਵਿਕੀਆਂ 24 ਲੱਖ ਸ਼ਰਾਬ ਦੀਆਂ ਬੋਤਲਾਂ; ਟੁੱਟਿਆ ਰਿਕਾਰਡ

PTC News Desk: ਨਵੇਂ ਸਾਲ (New Year) ਦੇ ਜਸ਼ਨ ਮੌਕੇ 'ਤੇ ਦਿੱਲੀ (Delhi) 'ਚ ਰਿਕਾਰਡ ਤੋੜ ਸ਼ਰਾਬ ਦੀ ਵਿਕਰੀ (Liqour Sale) ਹੋਈ। 31 ਦਸੰਬਰ ਦੀ ਰਾਤ ਨੂੰ 24 ਲੱਖ ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਦੀ ਖਪਤ ਦਰਜ ਕੀਤੀ ਗਈ ਹੈ। ਆਬਕਾਰੀ ਵਿਭਾਗ ਮੁਤਾਬਕ ਦੇਰ ਰਾਤ ਤੱਕ ਕੁੱਲ 24 ਲੱਖ 724 ਬੋਤਲਾਂ ਦੀ ਵਿਕਰੀ ਹੋਈ। ਇਹ ਅੰਕੜਾ ਪਿਛਲੇ ਸਾਲ ਨਾਲੋਂ 4 ਲੱਖ ਵੱਧ ਹੈ।
ਇਹ ਵੀ ਪੜ੍ਹੋ: Goldy Brar: ਗੈਂਗਸਟਰ ਗੋਲਡੀ ਬਰਾੜ ਐਲਾਨਿਆ ਅੱਤਵਾਦੀ, UAPA ਤਹਿਤ ਹੋਈ ਕਾਰਵਾਈ
ਵਿਕੀਆਂ 5 ਕਰੋੜ ਤੋਂ ਵੱਧ ਸ਼ਰਾਬ ਦੀਆਂ ਬੋਤਲਾਂ
ਹਾਸਿਲ ਜਾਣਕਾਰੀ ਮੁਤਾਬਕ ਸਾਲ 2023 'ਚ ਦਸੰਬਰ 'ਚ ਸਭ ਤੋਂ ਜ਼ਿਆਦਾ ਸ਼ਰਾਬ ਦੀ ਵਿਕਰੀ ਹੋਈ ਹੈ। 31 ਤਰੀਕ ਨੂੰ ਜੋੜ ਕੇ ਦਸੰਬਰ ਵਿੱਚ ਦਿੱਲੀ ਵਿੱਚ 5 ਕਰੋੜ ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਵਿਕ ਚੁੱਕੀਆਂ ਹਨ। ਦਸੰਬਰ 2022 ਦੀ ਤੁਲਨਾ 'ਚ ਇਸ ਵਾਰ ਦਸੰਬਰ 'ਚ 98 ਲੱਖ ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਦੀ ਖਪਤ ਹੋਈ ਹੈ। ਅੰਕੜਿਆਂ ਮੁਤਾਬਕ 2023 'ਚ ਵੀ ਮਹੀਨਾ-ਦਰ-ਮਹੀਨਾ 14 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Small Savings Schemes 'ਚੋ ਕਿਸ 'ਚ ਮਿਲੇਗਾ ਜ਼ਿਆਦਾ ਵਿਆਜ਼, ਜਾਣੋ ਇੱਥੇ
ਆਬਕਾਰੀ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ, "30 ਦਸੰਬਰ ਨੂੰ 17 ਲੱਖ 79 ਹਜ਼ਾਰ 379 ਬੋਤਲਾਂ ਸ਼ਰਾਬ ਵੇਚੀ ਗਈ ਸੀ। ਪਿਛਲੇ ਸਾਲ ਦਸੰਬਰ ਮਹੀਨੇ ਦਿੱਲੀ ਦੀਆਂ 520 ਦੁਕਾਨਾਂ ਤੋਂ ਲਗਭਗ 4 ਕਰੋੜ ਬੋਤਲਾਂ ਵਿਕੀਆਂ ਸਨ। ਇਸ ਵਾਰ 635 ਦੁਕਾਨਾਂ ਤੋਂ 4 ਕਰੋੜ 97 ਲੱਖ ਸ਼ਰਾਬ ਦੀਆਂ ਬੋਤਲਾਂ ਵਿਕੀਆਂ ਹਨ। ਨਵੇਂ ਸਾਲ ਦੇ ਜਸ਼ਨਾਂ 'ਤੇ ਇਸ ਵਾਰ ਵਿਕਰੀ 'ਚ ਭਾਰੀ ਉਛਾਲ ਆਇਆ ਹੈ।''
ਇਹ ਵੀ ਪੜ੍ਹੋ: WhatsApp 'ਚ ਆ ਰਿਹਾ ਹੈ ਇਹ ਨਵਾਂ ਫੀਚਰ, ਤੁਸੀਂ ਹਾਈਡ ਕਰ ਸਕੋਗੇ ਫੋਨ ਨੰਬਰ
ਹਰ ਮਹੀਨੇ 14 ਫੀਸਦੀ ਦਾ ਵਾਧਾ ਦਰਜ
ਦੁਕਾਨਾਂ ਦਾ ਵਧਣਾ ਵੀ ਰਾਜਧਾਨੀ ਵਿੱਚ ਸ਼ਰਾਬ ਦੀ ਵਿਕਰੀ ਵਧਣ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਸਾਲ 2022 ਦੀਆਂ 520 ਦੁਕਾਨਾਂ ਦੇ ਮੁਕਾਬਲੇ ਇਸ ਵਾਰ 635 ਦੁਕਾਨਾਂ 'ਤੇ ਸ਼ਰਾਬ ਵਿਕ ਰਹੀ ਹੈ। ਵਿਭਿੰਨਤਾ ਅਤੇ ਹੋਰ ਬ੍ਰਾਂਡਾਂ ਕਾਰਨ ਵਿਕਰੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਸਾਲ 2023 ਵਿੱਚ ਹਰ ਮਹੀਨੇ 14 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।