Patiala News : ਕੈਨੇਡਾ ਤੋਂ ਮੰਦਭਾਗੀ ਖ਼ਬਰ, 23 ਸਾਲਾ ਪੰਜਾਬਣ ਦੀ ਬ੍ਰੇਨ ਹੈਮਰੇਜ਼ ਕਾਰਨ ਮੌਤ

Punjabi Girl Death in Canada : 23 ਸਾਲਾ ਨਵਦੀਪ ਕੌਰ ਦੀਪੂ ਨੂੰ ਦੋ ਸਾਲ ਪਹਿਲਾਂ ਮਾਤਾ-ਪਿਤਾ ਨੇ ਆਪਣੀ ਧੀ ਨੂੰ ਬੇਟਾ ਬਣਾ ਕੇ ਬਾਹਰ ਭੇਜਿਆ ਸੀ ਕਿ ਉਹ ਆਪਣੇ ਪਰਿਵਾਰ ਦਾ ਸਹਾਰਾ ਬਣੇਗੀ। ਪਰ ਉਸ ਦੀ ਵਿਦੇਸ਼ੀ ਧਰਤੀ ਕੈਨੇਡਾ ਵਿਖੇ ਬਰੈਂਪਟਨ ਦੇ ਮੀਸਾਸਾਗਾ ਵਿੱਚ ਬ੍ਰੇਨ ਹੈਮਰਜ਼ ਦੇ ਨਾਲ ਮੌਤ ਹੋ ਗਈ ਹੈ।

By  KRISHAN KUMAR SHARMA September 22nd 2024 02:06 PM -- Updated: September 22nd 2024 02:37 PM

Nabha News : ਪੰਜਾਬ ਦੀ ਨੌਜਵਾਨ ਪੀੜੀ ਆਪਣੇ ਉਜਵਲ ਭਵਿੱਖ ਨੂੰ ਬਣਾਉਣ ਲਈ ਵਿਦੇਸ਼ਾਂ ਵੱਲ ਰੁੱਖ ਕਰ ਰਹੀ ਹੈ। ਪਰ ਦਿਨੋ-ਦਿਨ ਵਿਦੇਸ਼ੀ ਧਰਤੀ 'ਤੇ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ ਬਣ ਰਹੀਆਂ ਹਨ। ਇਸ ਤਰ੍ਹਾਂ ਦੀ ਘਟਨਾ ਵਾਪਰੀ ਨਾਭਾ ਬਲਾਕ ਦੇ ਪਿੰਡ ਪਾਲੀਆ ਖੁਰਦ ਦੀ ਰਹਿਣ ਵਾਲੀ 23 ਸਾਲਾ ਨਵਦੀਪ ਕੌਰ ਦੀਪੂ ਦੇ ਨਾਲ ਜਿੱਥੇ ਕਰੀਬ ਦੋ ਸਾਲ ਪਹਿਲਾਂ ਮਾਤਾ-ਪਿਤਾ ਨੇ ਆਪਣੀ ਧੀ ਨੂੰ ਬੇਟਾ ਬਣਾ ਕੇ ਬਾਹਰ ਭੇਜਿਆ ਸੀ ਕਿ ਉਹ ਆਪਣੇ ਪਰਿਵਾਰ ਦਾ ਸਹਾਰਾ ਬਣੇਗੀ। ਪਰ ਉਸ ਦੀ ਵਿਦੇਸ਼ੀ ਧਰਤੀ ਕੈਨੇਡਾ ਵਿਖੇ ਬਰੈਂਪਟਨ ਦੇ ਮੀਸਾਸਾਗਾ ਵਿੱਚ ਬ੍ਰੇਨ ਹੈਮਰਜ਼ ਦੇ ਨਾਲ ਮੌਤ ਹੋ ਗਈ ਹੈ।

ਪੀੜਤ ਪਰਿਵਾਰ ਦੀਆਂ ਦੋ ਬੇਟੀਆਂ ਹੀ ਸਨ। ਨਵਦੀਪ ਕੌਰ ਵੱਡੀ ਬੇਟੀ ਸੀ ਅਤੇ ਜਿਸ ਨੇ ਬੜੀ ਮਿਹਨਤ ਕਰਕੇ ਪਰਿਵਾਰ ਨੂੰ ਭਰੋਸਾ ਦਿੱਤਾ ਸੀ ਕਿ ਮੈਂ ਤੁਹਾਡਾ ਸਹਾਰਾ ਬਣਾਂਗੀ। ਪਰਿਵਾਰ ਵੱਲੋਂ ਵੀ ਕਰਜ਼ਾ ਚੁੱਕ ਕੇ ਕੁੜੀ ਨੂੰ ਬਾਹਰ ਭੇਜਿਆ ਸੀ ਅਤੇ ਪੜ੍ਹਾਈ ਕਰਨ ਤੋਂ ਬਾਅਦ ਹੁਣ ਉਸ ਨੂੰ ਵਰਕ ਪਰਮਿਟ ਹੀ ਮਿਲਿਆ ਸੀ ਅਤੇ 5 ਸਤੰਬਰ ਨੂੰ ਨਵਦੀਪ ਕੌਰ ਦਾ ਜਨਮਦਿਨ ਵੀ ਸੀ ਅਤੇ ਉਸ ਦਿਨ ਪਰਿਵਾਰ ਨਾਲ ਉਸ ਦੀ ਗੱਲ ਵੀ ਹੋਈ ਸੀ। ਉਸ ਤੋਂ ਬਾਅਦ ਹੁਣ ਇਹ ਮੰਦਭਾਗੀ ਖਬਰ ਸੁਣਨ ਨੂੰ ਮਿਲੀ ਹੈ।

ਮ੍ਰਿਤਕ ਨਵਦੀਪ ਕੌਰ ਦੇ ਪਿਤਾ ਨੇ ਕਿਹਾ ਕਿ ਨਵਦੀਪ ਕੌਰ ਮੇਰੀ ਵੱਡੀ ਲੜਕੀ ਸੀ ਅਤੇ ਇਸ ਤੋਂ ਇੱਕ ਛੋਟੀ ਲੜਕੀ ਹੈ। ਉਸ ਨੂੰ ਆਪਣੀ ਪੂੰਜੀ ਵੇਚ ਕੇ ਕੈਨੇਡਾ ਭੇਜਿਆ ਸੀ ਅਤੇ ਉਸ ਦੇ ਦਿਮਾਗ 'ਤੇ ਵੀ ਬੜਾ ਬੋਝ ਸੀ ਕਿ ਮੇਰੇ ਪਰਿਵਾਰ ਨੇ ਸਭ ਕੁੱਝ ਵੇਚ ਕੇ ਮੇਰੇ 'ਤੇ ਲਗਾ ਦਿੱਤਾ ਹੈ, ਪਰ ਉਸ ਨੂੰ ਅਸੀਂ ਹੌਸਲਾ ਦਿੰਦੇ ਸੀ ਕੋਈ ਨਹੀਂ ਅਸੀਂ ਤੇਰੇ ਲਈ ਸਭ ਕੁੱਝ ਹੀ ਕਰਾਂਗੇ ਅਤੇ ਕੈਨੇਡਾ ਵਿੱਚ ਕੰਮ ਨਾ ਮਿਲਣ ਕਰਕੇ ਅਸੀਂ 5 ਲੱਖ ਰੁਪਏ ਦਾ ਲੋਨ ਵੀ ਲਿਆ ਅਤੇ ਉੱਥੇ ਉਸ ਦੀ ਫੀਸ ਦਿੱਤੀ, ਪਰ ਇਕਦਮ ਸਾਨੂੰ ਫੋਨ ਆਇਆ ਕਿ ਤੁਹਾਡੀ ਲੜਕੀ ਨੂੰ ਬ੍ਰੇਨ ਹੈਮਰਜ਼ ਹੋ ਗਿਆ ਹੈ ਤੇ ਉਹ ਸੀਰੀਅਸ ਹੈ। ਫਿਰ ਸਾਨੂੰ ਫੋਨ ਆਇਆ ਕਿ ਉਸ ਦੀ ਮੌਤ ਹੋ ਚੁੱਕੀ ਹੈ। ਅਸੀਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਡੀ ਧੀ ਦੀ ਲਾਸ਼ ਪਿੰਡ ਲਿਆਂਦੀ ਜਾਵੇ ਤਾਂ ਜੋ ਅਸੀਂ ਅੰਤਿਮ ਰਸਮਾਂ ਅਦਾ ਕਰ ਸਕੀਏ।

Related Post