22 ਸਾਲਾ ਨੌਜਵਾਨ ਦੀ ਕੈਨੇਡਾ ਸੜਕ ਹਾਦਸੇ ’ਚ ਮੌਤ
Punjab News: ਕਸਬਾ ਹਠੂਰ ਦੇ 23 ਸਾਲਾ ਜੰਮਪਲ ਅਰਸ਼ਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਦੀ ਕੈਨੇਡਾ ਵਿਖੇ ਮੌਤ ਹੋ ਗਈ।
Amritpal Singh
January 25th 2025 12:47 PM
Punjab News: ਕਸਬਾ ਹਠੂਰ ਦੇ 23 ਸਾਲਾ ਜੰਮਪਲ ਅਰਸ਼ਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਦੀ ਕੈਨੇਡਾ ਵਿਖੇ ਮੌਤ ਹੋ ਗਈ। ਇਸ ਸਬੰਧੀ ਪਰਿਵਾਰਕ ਮੈਂਬਰਾ ਨੇ ਦੱਸਿਆ ਕਿ ਉਨ੍ਹਾਂ ਦਾ ਇਕਲੌਤਾ ਪੁੱਤ ਅਰਸ਼ਪ੍ਰੀਤ ਸਿੰਘ ਸਾਲ 2021 ਵਿਚ ਆਈਲੈਟਸ ਕਰ ਕੇ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ।
ਹੁਣ ਵਰਕ ਪਰਮਟ 'ਤੇ ਟਰੱਕ ਚਲਾ ਰਿਹਾ ਸੀ ਅਤੇ ਬੀਤੀ ਰਾਤ ਕੈਨੇਡਾ ਦੇ ਸ਼ਹਿਰ ਓਨਟਾਰੀਓ ਦੇ ਨਜ਼ਦੀਕ ਅਚਾਨਕ ਦੋ ਟਰੱਕਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ ਅਤੇ ਦੋਵੇਂ ਟਰੱਕਾਂ ਵਿਚ ਸਵਾਰ ਦੋ-ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕ ਅਰਸ਼ਪ੍ਰੀਤ ਸਿੰਘ ਦੀ ਲਾਸ਼ ਹਠੂਰ ਲਿਆਉਣ ਲਈ ਕੈਨੇਡਾ ਵਿਚ ਰਹਿੰਦੇ ਹਠੂਰ ਵਾਸੀ ਅਤੇ ਉਸ ਦੇ ਦੋਸਤ ਯਤਨ ਕਰ ਰਹੇ ਹਨ।