ILETS ਕਰਕੇ ਵਿਦੇਸ਼ ਜਾਣਾ ਚਾਹੁੰਦੀ ਸੀ 21 ਸਾਲਾਂ ਦੀ ਸਰਪੰਚਣੀ ਨਵਨੀਤ ਕੌਰ, ਪਰ ਪਿਤਾ ਦਾ ਸੁਪਨਾ ਪੂਰਾ ਕਰ ਵਧਾਇਆ ਘਰ ਦਾ ਮਾਣ

ਦਸ ਦਈਏ ਨਵਨੀਤ ਕੌਰ ਦੀ ਉਮਰ 21 ਸਾਲ ਦੀ ਹੈ ਅਤੇ ਉਸਨੇ 350 ਦੀ ਵੱਡੀ ਲੀਡ ਦੇ ਨਾਲ ਸਰਪੰਚੀ ਜਿੱਤ ਲਈ ਅਤੇ ਆਪਣੇ ਪਰਿਵਾਰ ਦਾ ਨਾਂਅ ਰੋਸ਼ਨ ਕਰ ਦਿੱਤਾ। ਨਵਨੀਤ ਦੇ ਪਿਤਾ ਦਾ ਸੁਪਨਾ ਸੀ ਕਿ ਉਨ੍ਹਾਂ ਦੀ ਧੀ ਸਰਪੰਚ ਬਣੇ।

By  Aarti October 18th 2024 02:06 PM

Sarpanch Navneet Kaur : ਪੂਰੇ ਪੰਜਾਬ ’ਚ ਸਰਪੰਚੀ ਦੀਆਂ ਚੋਣਾਂ ਮੁਕੰਮਲ ਹੋ ਗਈਆਂ ਹਨ। ਇਸ ਦੌਰਾਨ ਜਿੱਥੇ ਕਈ ਤਜ਼ੁਰਬੇਕਾਰ ਮੁੜ ਤੋਂ ਸਰਪੰਚ ਬਣੇ ਉੱਥੇ ਹੀ ਇਨ੍ਹਾਂ ਚੋਣਾਂ ਦੌਰਾਨ ਕਈ ਨੌਜਵਾਨ ਸਰਪੰਚੀ ਦੇ ਚੋਣਾਂ ’ਚ ਹਿੱਸਾ ਲਿਆ ਅਤੇ ਕਈਆਂ ਨੇ ਇਨ੍ਹਾਂ ਚੋਣਾਂ ’ਚ ਜਿੱਤ ਵੀ ਹਾਸਿਲ ਕੀਤੀ। ਇੱਕ ਪਾਸੇ ਜਿੱਥੇ ਪੰਜਾਬ ਦੇ ਨੌਜਵਾਨ ਵਿਦੇਸ਼ ਵੱਲ ਨੂੰ ਜਾ ਰਹੇ ਹਨ ਉੱਥੇ ਹੀ ਪੰਜਾਬ ਦੇ ਅਜਿਹੇ ਵੀ ਨੌਜਵਾਨ ਹਨ ਜੋ ਵਿਦੇਸ਼ ਜਾਣ ਦਾ ਸੁਪਨਾ ਠੁਕਰਾ ਕੇ ਪੰਜਾਬ ’ਚ ਰਹਿ ਕੇ ਆਮ ਲੋਕਾਂ ਦੀ ਸੇਵਾ ਕਰਨ ਦਾ ਸੁਪਨਾ ਦੇਖ ਰਹੇ ਹਨ ਅਤੇ ਉਸਨੂੰ ਪੂਰਾ ਵੀ ਕਰ ਰਹੇ ਹਨ। 

ਅਜਿਹਾ ਹੀ ਕੁਝ ਕਰ ਵਿਖਾਇਆ ਹੈ। ਜਿਲ੍ਹਾ ਸੰਗਰੂਰ ਬਲਾਕ ਭਵਾਨੀਗੜ੍ਹ ਦੇ ਪਿੰਡ ਹਰਕਿਸ਼ਨਪੁਰਾ ਦੀ ਰਹਿਣ ਵਾਲੀ ਨਵਨੀਤ ਕੌਰ ਨੇ। ਜਿਨ੍ਹਾਂ ਨੇ ਘੱਟ ਉਮਰ ’ਚ ਸਰਪੰਚੀ ਦੀ ਚੋਣ ਨੂੰ ਵੱਡੀ ਲੀਡ ਨਾਲ ਜਿੱਤੀ। ਪਿੰਡ ਹਰਕਿਸ਼ਨਪੁਰਾ ਵਿਖੇ 21 ਸਾਲਾਂ ਦੀ ਧੀ ਨਵਨੀਤ ਕੌਰ ਨੇ ਸਰਪੰਚੀ ਦੇ ਚੋਣ ਮੈਦਾਨ ’ਚ ਉੱਤਰ ਕੇ ਸਰਪੰਚ ਦਾ ਖਿਤਾਬ ਜਿੱਤਿਆ। ਉਨ੍ਹਾਂ ਦੀ ਇਸ ਜਿੱਤ ਨਾਲ ਜਿੱਥੇ ਪਰਿਵਾਰ ’ਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਪੂਰੇ ਪਿੰਡ ’ਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। 


ਅੱਜ ਕੁੜੀਆਂ ਹਰ ਖੇਤਰ ’ਚ ਅੱਗੇ ਵਧ ਰਹੀਆਂ ਹਨ- ਨਵਨੀਤ ਕੌਰ 

ਵੱਡੀ ਲੀਡ ਨਾਲ ਸਰਪੰਚੀ ਦੀ ਚੋਣ ’ਚ ਜੇਤੂ ਰਹੇ ਨਵਨੀਤ ਕੌਰ ਦਾ ਕਹਿਣਾ ਹੈ ਕਿ ਕੁੜੀਆਂ ਕਿਸੇ ਤੋਂ ਘੱਟ ਨਹੀਂ ਹਨ। ਕੁੜੀਆਂ ਸਰਪੰਚੀ ਛੱਡੋਂ ਵਿਧਾਇਕ ਛੱਡੋ ਕੁੜੀਆਂ ਮੁੱਖ ਮੰਤਰੀ ਤੱਕ ਬਣ ਸਕਦੀਆਂ ਹਨ। ਬੱਸ ਕਿਸੇ ਕੰਮ ਨੂੰ ਕਰਨ ਦੇ ਲਈ ਜਜਬਾ ਹੋਣਾ ਚਾਹੀਦਾ ਹੈ। 


ਆਈਲੈਟਸ ਕਰਕੇ ਬਾਹਰ ਜਾਣ ਦਾ ਸੀ ਇਰਾਦਾ 

ਦਸ ਦਈਏ ਨਵਨੀਤ ਕੌਰ ਦੀ ਉਮਰ 21 ਸਾਲ ਦੀ ਹੈ ਅਤੇ ਉਸਨੇ 350 ਦੀ ਵੱਡੀ ਲੀਡ ਦੇ ਨਾਲ ਸਰਪੰਚੀ ਜਿੱਤ ਲਈ ਅਤੇ ਆਪਣੇ ਪਰਿਵਾਰ ਦਾ ਨਾਂਅ ਰੋਸ਼ਨ ਕਰ ਦਿੱਤਾ। ਨਵਨੀਤ ਦੇ ਪਿਤਾ ਦਾ ਸੁਪਨਾ ਸੀ ਕਿ ਉਨ੍ਹਾਂ ਦੀ ਧੀ ਸਰਪੰਚ ਬਣੇ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਨਵਨੀਤ ਕੌਰ ਦਾ ਆਈਲੈਟਸ ਕਰਕੇ ਬਾਹਰ ਜਾਣ ਦਾ ਇਰਾਦਾ ਸੀ ਪਰ ਪਿਤਾ ਦਾ ਸਰਪੰਚੀ ਵਾਲਾ ਸੁਪਨਾ ਪੂਰਾ ਕਰਨ ਖਾਤਿਰ ਧੀ ਨੇ ਵਿਦੇਸ਼ ਜਾਣ ਦਾ ਸੁਪਨਾ ਠੁਕਰਾ ਦਿੱਤਾ। 


ਖੈਰ ਨਵਨੀਤ ਕੌਰ ਦੇ ਸਰਪੰਚ ਬਣਨ ਤੋਂ ਬਾਅਦ ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਖ਼ਾਸ ਤੌਰ ਨਾਲ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ ਅਤੇ ਵਧਾਈਆਂ ਦਿੰਦੇ ਹੋਏ ਨਵਨੀਤ ਨਾਲ ਖ਼ਾਸ ਤੌਰ ’ਤੇ ਸਿਆਸਤ ਨਾਲ ਸਬੰਧਿਤ ਚਰਚਾ ਕੀਤੀ। ਨਵਨੀਤ ਕੌਰ ਦੀ ਇਸ ਜਿੱਤ ਨਾਲ ਅੱਜ ਪੂਰਾ ਪਿੰਡ ਇਸ ਧੀ ’ਤੇ ਮਾਣ ਮਹਿਸੂਸ ਕਰ ਰਿਹਾ ਹੈ। 

ਇਹ ਵੀ ਪੜ੍ਹੋ : Farmers Protest Update : ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਵੱਲ ਕੂਚ ਕਰਦੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ, ਕਿਸਾਨ ਭਵਨ ’ਚ ਹੀ ਡਟੇ ਕਿਸਾਨ

Related Post