ਕੀਰਤਪੁਰ ਸਾਹਿਬ: ਨਹਿਰ 'ਚ ਨਹਾਉਣ ਸਮੇਂ ਪਾਣੀ ਦੇ ਵਹਾਅ 'ਚ ਰੁੜ੍ਹੇ 2 ਨੌਜਵਾਨ, ਇੱਕ ਦਾ ਹੋਇਆ ਬਚਾਅ

FaridKot Youth Drowned : ਜਾਣਕਾਰੀ ਅਨੁਸਾਰ ਇਹ ਸਾਰੇ ਨੌਜਵਾਨ ਰੂਪਨਗਰ ਦੀ ਕਿਸੇ ਪ੍ਰਾਈਵੇਟ ਫੈਕਟਰੀ ਵਿੱਚ ਕੰਮ ਕਰਦੇ ਹਨ। ਡੁੱਬਣ ਵਾਲੇ ਨੌਜਵਾਨ ਦਾ ਨਾਮ ਸਤਨਾਮ ਸਿੰਘ ਵਾਸੀ ਫਰੀਦਕੋਟ ਦੱਸਿਆ ਜਾ ਰਿਹਾ ਹੈ।

By  KRISHAN KUMAR SHARMA June 8th 2024 09:09 PM

FaridKot Youth Drowned : ਕੀਰਤਪੁਰ ਸਾਹਿਬ ਵਿਖੇ ਨਹਿਰ 'ਚ ਨਹਾਉਣ ਸਮੇਂ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਜਾਣ ਕਾਰਨ ਦੋ ਨੌਜਵਾਨਾਂ ਦੇ ਡੁੱਬਣ ਦੀ ਖ਼ਬਰ ਹੈ। ਹਾਲਾਂਕਿ ਇੱਕ ਨੌਜਵਾਨ ਨੂੰ ਉਸ ਦੇ ਨਾਲ ਸਾਥੀਆਂ ਨੇ ਮੌਕੇ 'ਤੇ ਬਚਾ ਲਿਆ। ਸੂਚਨਾ ਮਿਲਣ 'ਤੇ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਹੋਈ ਸੀ ਅਤੇ ਦੂਜੇ ਨੌਜਵਾਨ ਦੀ ਭਾਲ ਲਈ ਕੋਸ਼ਿਸ਼ਾਂ ਜਾਰੀ ਸਨ। 

ਜਾਣਕਾਰੀ ਅਨੁਸਾਰ ਕੀਰਤਪੁਰ ਸਾਹਿਬ ਦੇ ਨਜ਼ਦੀਕ ਲਾਹੁੰਡ ਖੱਡ ਦਾ ਮਾਮਲਾ ਹੈ, ਜਿੱਥੇ ਰੂਪਨਗਰ ਤੋਂ ਕੁਝ ਨੌਜਵਾਨ ਆਪਣੇ ਕੰਮ ਤੋਂ ਛੁੱਟੀ ਹੋਣ ਦੇ ਚਲਦਿਆਂ ਨਹਾਉਣ ਦੇ ਲਈ ਆਏ ਸੀ ਪਰੰਤੂ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ਵਿੱਚ ਇਨ੍ਹਾਂ ਵਿੱਚੋਂ ਦੋ ਨੌਜਵਾਨ ਆ ਗਏ। ਹਾਲਾਂਕਿ ਡੁੱਬ ਰਹੇ ਇੱਕ ਨੌਜਵਾਨ ਨੂੰ ਉਸ ਦੇ ਸਾਥੀ ਬਾਹਰ ਕੱਢਣ ਵਿੱਚ ਕਾਮਯਾਬ ਰਹੇ।

ਜਾਣਕਾਰੀ ਅਨੁਸਾਰ ਇਹ ਸਾਰੇ ਨੌਜਵਾਨ ਰੂਪਨਗਰ ਦੀ ਕਿਸੇ ਪ੍ਰਾਈਵੇਟ ਫੈਕਟਰੀ ਵਿੱਚ ਕੰਮ ਕਰਦੇ ਹਨ। ਡੁੱਬਣ ਵਾਲੇ ਨੌਜਵਾਨ ਦਾ ਨਾਮ ਸਤਨਾਮ ਸਿੰਘ ਵਾਸੀ ਫਰੀਦਕੋਟ ਦੱਸਿਆ ਜਾ ਰਿਹਾ ਹੈ।

ਪੁਲਿਸ ਦੇ ਦੱਸਣ ਅਨੁਸਾਰ ਦੂਜਾ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿੱਚ ਡੁੱਬ ਗਿਆ, ਜਿਸ ਨੌਜਵਾਨ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ ਉਸ ਨੂੰ ਉਸ ਦੇ ਸਾਥੀਆਂ ਵੱਲੋਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

Related Post