Amritsar: ਗਲਤ ਟੀਕਾ ਲੱਗਣ ਕਾਰਨ 2 ਸਾਲਾ ਬੱਚੇ ਦੀ ਮੌਤ, ਹਸਪਤਾਲ ਬਾਹਰ ਪਰਿਵਾਰ ਨੇ ਕੀਤਾ ਹੰਗਾਮਾ
ਅੰਮ੍ਰਿਤਸਰ ਜ਼ਿਲ੍ਹੇ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਬੱਚੇ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ।
ਅੰਮ੍ਰਿਤਸਰ: ਜ਼ਿਲ੍ਹੇ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਬੱਚੇ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਜਿਸ ਤੋਂ ਬਾਅਦ ਉਸਦੇ ਪਰਿਵਾਰਿਕ ਮੈਂਬਰਾਂ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ। ਉਨ੍ਹਾਂ ਨੇ ਹਸਪਤਾਲ ਦੇ ਡਾਕਟਰਾਂ ‘ਤੇ ਇਲਜ਼ਾਮ ਲਗਾਏ ਗਏ ਹਨ।
ਫੋਨ ‘ਤੇ ਵਿਅਸਤ ਸੀ ਨਰਸ- ਪੀੜਤ ਪਰਿਵਾਰ
ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਡਾਕਟਰਾਂ ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਗਲਤ ਟੀਕਾ ਲਗਾਉਣ ਕਾਰਨ 2 ਸਾਲਾਂ ਬੱਚੇ ਦੀ ਮੌਤ ਹੋਈ ਹੈ। ਫੋਨ ‘ਤੇ ਵਿਅਸਤ ਨੇ ਨਰਸ ਨੇ ਕਿਸੇ ਹੋਰ ਮਰੀਜ਼ ਦਾ ਟੀਕਾ ਬੱਚੇ ਨੂੰ ਲਗਾ ਦਿੱਤਾ ਸੀ। ਜਿਸ ਤੋਂ ਬਾਅਦ ਦੁਖੀ ਪਰਿਵਾਰ ਨੇ ਹਸਪਤਾਲ ਦੇ ਬਾਹਰ ਧਰਨਾ ਦਿੱਤਾ ਹੈ।
ਇਸ ਧਰਨੇ ਦੌਰਾਨ ਬੱਚੇ ਦੇ ਜ਼ਿੰਦਾ ਹੋਣ ਦੀ ਗਲਤਫਹਿਲੀ ਵੀ ਸਾਹਮਣੇ ਆਈ ਜਿਸ ਤੋਂ ਬਾਅਦ ਕਾਫੀ ਅਫਰਾਤਫਰੀ ਵੀ ਮਚ ਗਈ ਪਰ ਬਾਅਦ ‘ਚ ਆਖਿਰਕਾਰ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ।
ਇਨਫੈਕਸ਼ਨ ਕਰਵਾਇਆ ਗਿਆ ਸੀ ਬੱਚੇ ਨੂੰ ਭਰਤੀ
ਦੱਸ ਦਈਏ ਕਿ ਇਹ ਘਟਨਾ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੀ ਹੈ ਜਿੱਥੇ 3 ਜੂਨ 2023 ਨੂੰ ਇੱਕ 2 ਸਾਲਾ ਬੱਚੇ ਨੂੰ ਲੱਤ ਵਿੱਚ ਇਨਫੈਕਸ਼ਨ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਰਿਪੋਰਟਰ ਮਨਿੰਦਰ ਮੋਂਗਾ ਦੇ ਸਹਿਯੋਗ ਨਾਲ
ਇਹ ਵੀ ਪੜ੍ਹੋ: Punjab Governor: ਪੰਜਾਬ 'ਚ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਰਾਜਪਾਲ ਦਾ ਵੱਡਾ ਬਿਆਨ, ਕਿਹਾ- 'ਪਾਕਿਸਤਾਨ 'ਤੇ ਹੋਵੇ Surgical Strike'