Special Trains : ਪੰਜਾਬ-ਹਰਿਆਣਾ 'ਚ ਚੱਲੀਆਂ 2 ਸਪੈਸ਼ਲ ਟਰੇਨਾਂ, ਸ਼੍ਰੀ ਮਾਤਾ ਵੈਸ਼ਨੋ ਦੇਵੀ ਤੋਂ ਹਰਿਦੁਆਰ ਤੱਕ ਰੂਟ

ਪੰਜਾਬ ਅਤੇ ਹਰਿਆਣਾ ਦੇ ਯਾਤਰੀਆਂ ਲਈ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਅਤੇ ਹਰਿਦੁਆਰ ਲਈ ਦੋ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂ ਹਨ। ਪੜ੍ਹੋ ਪੂਰੀ ਖਬਰ...

By  Dhalwinder Sandhu September 1st 2024 02:29 PM

2 Special Trains : ਅੱਜ ਤੋਂ ਪੰਜਾਬ ਅਤੇ ਹਰਿਆਣਾ ਦੇ ਯਾਤਰੀਆਂ ਲਈ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਅਤੇ ਹਰਿਦੁਆਰ ਲਈ ਦੋ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂ ਹਨ। ਜਾਣਕਾਰੀ ਮੁਤਾਬਕ ਇਹ ਫੈਸਲਾ ਸੋਮਵਤੀ ਅਮਾਵਸਿਆ ਦੇ ਮੱਦੇਨਜ਼ਰ ਲਿਆ ਗਿਆ ਹੈ। ਸਪੈਸ਼ਲ ਟਰੇਨ ਨੰਬਰ 04676 ਅਤੇ 04675 ਚਲਾਈਆਂ ਜਾ ਰਹੀਆਂ ਹਨ। ਜੋ ਪੰਜਾਬ, ਹਰਿਆਣਾ ਤੋਂ ਸ਼ੁਰੂ ਹੋ ਕੇ ਸ਼੍ਰੀ ਮਾਤਾ ਵੈਸ਼ਨੋ ਦੇਵੀ, ਜੰਮੂ ਤੋਂ ਹੁੰਦਾ ਹੋਇਆ ਹਰਿਦੁਆਰ ਪਹੁੰਚੇਗਾ। ਇਹ ਟਰੇਨ 1 ਅਤੇ 2 ਸਤੰਬਰ ਨੂੰ ਚੱਲੇਗੀ ਅਤੇ ਹਰਿਦੁਆਰ ਤੋਂ ਵੈਸ਼ਨੋ ਪਰਤੇਗੀ।

ਇਹ ਟਰੇਨ (04676) 1 ਅਤੇ 2 ਸਤੰਬਰ ਨੂੰ ਸਵੇਰੇ 6.10 ਵਜੇ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਰਵਾਨਾ ਹੋਵੇਗੀ। ਇਸ ਤੋਂ ਇਲਾਵਾ ਜੰਮੂਤਵੀ, ਕਠੂਆ, ਪਠਾਨਕੋਟ, ਜਲੰਧਰ ਕੈਂਟ, ਲੁਧਿਆਣਾ, ਸਰਹੰਦ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾਨਗਰ, ਜਗਾਧਰੀ, ਸਹਾਰਨਪੁਰ, ਰੁੜਕੀ ਤੋਂ ਹੁੰਦੇ ਹੋਏ ਅਗਲੇ ਦਿਨ ਸਵੇਰੇ 6.30 ਵਜੇ ਹਰਿਦੁਆਰ ਪਹੁੰਚੇਗੀ। ਇਹ ਯਾਤਰਾ ਕੁੱਲ ਮਿਲਾ ਕੇ ਕਰੀਬ ਸਾਢੇ 12 ਘੰਟੇ ਚੱਲੇਗੀ। ਜਿਸ ਵਿੱਚ ਇੱਕ ਏਸੀ ਕੋਚ, 8 ਜਨਰਲ, 2 ਐਸਐਲਆਰ ਅਤੇ ਥ੍ਰੀ-ਟੀਅਰ ਏਸੀ ਦੀਆਂ 6 ਬੋਗੀਆਂ ਹੋਣਗੀਆਂ।

ਅੱਜ ਸ਼ੁਰੂ ਹੋਈ ਟਰੇਨ ਰਾਤ 9 ਵਜੇ ਵਾਪਸ ਆਵੇਗੀ

ਜਾਣਕਾਰੀ ਮੁਤਾਬਕ 1 ਸਤੰਬਰ ਯਾਨੀ ਅੱਜ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਰਵਾਨਾ ਹੋਣ ਵਾਲੀ ਟਰੇਨ ਰਾਤ ਕਰੀਬ 9 ਵਜੇ ਵਾਪਸ ਪਰਤੇਗੀ। ਇਹ ਟਰੇਨ ਹਰਿਦੁਆਰ ਤੋਂ ਰਾਤ 9 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 11.30 ਵਜੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਪਹੁੰਚੇਗੀ। ਇਸ ਟਰੇਨ ਦਾ ਜੰਮੂ-ਕਸ਼ਮੀਰ ਦੇ ਲੋਕਾਂ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਦੇ ਯਾਤਰੀਆਂ ਨੂੰ ਵੀ ਫਾਇਦਾ ਹੋਵੇਗਾ।

Related Post