Fatehgarh Sahib News : ਧੁੰਦ ਦਾ ਕਹਿਰ, ਕੀਰਤਪੁਰ ਸਾਹਿਬ ਫੁੱਲ ਪਾਉਣ ਗਏ ਲੋਕਾਂ ਦੀ ਗੱਡੀ ਦਰੱਖਤ 'ਚ ਵੱਜੀ, 2 ਦੀ ਮੌਤ, 5 ਜ਼ਖ਼ਮੀ
Car Accident : ਸਹਾਇਕ ਥਾਣੇਦਾਰ ਜਸਮੇਰ ਸਿੰਘ ਨੇ ਦੱਸਿਆ ਕਿ ਸਰਹੰਦ ਦੇ ਨਜ਼ਦੀਕ ਸੌਂਢਾ ਪਿੰਡ ਦੇ ਕੋਲ ਧੁੰਦ ਦੇ ਕਾਰਨ ਇੱਕ ਕਾਰ ਦਾ ਦਰਖਤ ਦੇ ਨਾਲ ਟਕਰਾ ਗਈ ਹੈ, ਜਿਸ ਦੇ ਵਿੱਚ ਸਵਾਰ ਲੋਕਾਂ ਵਿੱਚੋਂ ਦੋ ਦੀ ਮੌਤ ਹੋ ਗਈ।
Mansa News : ਪਿਛਲੇ ਕਈ ਦਿਨਾਂ ਤੋਂ ਪੈ ਰਹੀ ਧੁੰਦ ਕਾਰਨ ਵੱਖ-ਵੱਖ ਥਾਵਾਂ ਤੇ ਜਿੱਥੇ ਸੜਕੀ ਹਾਦਸੇ ਵਾਪਰਦੇ ਦੇਖਣ ਨੂੰ ਮਿਲ ਰਹੇ ਹਨ, ਉੱਥੇ ਹੀ ਧੁੰਦ ਦਾ ਕਹਿਰ ਫਤਿਹਗੜ੍ਹ ਸਾਹਿਬ ਵਿਖੇ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਕੀਰਤਪੁਰ ਸਾਹਿਬ ਵਿਖੇ ਰਿਸ਼ਤੇਦਾਰ ਦੇ ਫੁੱਲ ਪਾਉਣ ਜਾਣ ਸਮੇਂ ਸਰਹੰਦ ਨਜ਼ਦੀਕ ਇੱਕ ਕਾਰ ਦਰੱਖਤ ਨਾਲ ਟਕਰਾ ਗਈ। ਧੁੰਦ ਦੇ ਕਾਰਨ ਵਾਪਰੇ ਇਸ ਸੜਕੀ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 5 ਜ਼ਖ਼ਮੀ ਹੋਏ ਹਨ।
ਜਾਣਕਾਰੀ ਦਿੰਦੇ ਹੋਏ ਥਾਣਾ ਸਰਹਿੰਦ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਸਮੇਰ ਸਿੰਘ ਨੇ ਦੱਸਿਆ ਕਿ ਸਰਹੰਦ ਦੇ ਨਜ਼ਦੀਕ ਸੌਂਢਾ ਪਿੰਡ ਦੇ ਕੋਲ ਧੁੰਦ ਦੇ ਕਾਰਨ ਇੱਕ ਕਾਰ ਦਾ ਦਰਖਤ ਦੇ ਨਾਲ ਟਕਰਾ ਗਈ ਹੈ, ਜਿਸ ਦੇ ਵਿੱਚ ਸਵਾਰ ਲੋਕਾਂ ਵਿੱਚੋਂ ਦੋ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕੀ ਕਾਰ ਵਿੱਚ ਸਵਾਰ ਲੋਕ ਆਪਣੀ ਰਿਸ਼ਤੇਦਾਰ ਦੇ ਕੀਰਤਪੁਰ ਸਾਹਿਬ ਦੇ ਲਈ ਫੁੱਲ ਪਾਉਣ ਲਈ ਜਾ ਰਹੇ ਸਨ।
ਉਨ੍ਹਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਿਲ ਹਸਪਤਾਲ ਫਤਿਹਗੜ੍ਹ ਸਾਹਿਬ ਦੀ ਮੋਰਚਰੀ ਵਿਖੇ ਰੱਖਿਆ ਗਿਆ ਹੈ, ਜਦੋਂਕਿ ਜਖਮੀਆਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਨ ਰਜਿੰਦਰ ਸਿੰਘ (65) ਅਤੇ ਬਲਵੀਰ ਸਿੰਘ (60) ਵਾਸੀ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ।