US Firing: ਕੈਲੀਫੋਰਨੀਆ ਦੇ ਗੁਰਦੁਆਰੇ 'ਚ ਫਾਈਰਿੰਗ, ਦੋ ਜ਼ਖ਼ਮੀ

ਅਮਰੀਕਾ ਦੇ ਕੈਲੀਫੋਰਨੀਆ ਸਥਿਤ ਸੈਕਰਾਮੈਂਟੋ ਕਾਊਂਟੀ 'ਚ ਐਤਵਾਰ ਦੇਰ ਰਾਤ ਇੱਕ ਗੁਰਦੁਆਰੇ 'ਚ ਫਾਈਰਿੰਗ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਮੀਡੀਆ ਰਿਪੋਰਟ ਮੁਤਾਬਕ ਇੱਥੇ ਤਿੰਨ ਲੋਕਾਂ ਦੇ ਵਿਚਕਾਰ ਗੋਲੀਬਾਰੀ ਹੋਈ, ਜਿਨ੍ਹਾਂ ਵਿੱਚੋਂ ਦੋ ਲੋਕਾਂ ਨੂੰ ਗੋਲੀ ਲੱਗੀ। ਇਨ੍ਹਾਂ ਦੋਵਾਂ ਦੀ ਹਾਲਤ ਗੰਭੀਰ ਹੈ।

By  Ramandeep Kaur March 27th 2023 08:44 AM -- Updated: March 27th 2023 08:57 AM

US Firing: ਅਮਰੀਕਾ ਦੇ ਕੈਲੀਫੋਰਨੀਆ ਸਥਿਤ ਸੈਕਰਾਮੈਂਟੋ ਕਾਊਂਟੀ 'ਚ ਐਤਵਾਰ ਦੇਰ ਰਾਤ ਇੱਕ ਗੁਰਦੁਆਰੇ 'ਚ ਫਾਈਰਿੰਗ ਦੀਆਂ ਖਬਰਾਂ ਸਾਹਮਣੇ ਆਈਆਂ ਹਨ।  ਮੀਡੀਆ ਰਿਪੋਰਟ ਮੁਤਾਬਕ ਇੱਥੇ ਤਿੰਨ ਲੋਕਾਂ ਦੇ ਵਿਚਕਾਰ ਗੋਲੀਬਾਰੀ ਹੋਈ,  ਜਿਨ੍ਹਾਂ ਵਿੱਚੋਂ ਦੋ ਲੋਕਾਂ ਨੂੰ ਗੋਲੀ ਲੱਗੀ। ਇਨ੍ਹਾਂ ਦੋਵਾਂ ਦੀ ਹਾਲਤ ਗੰਭੀਰ  ਹੈ।

ਕਾਊਂਟੀ ਦੇ ਸ਼ੈਰਿਫ ਦਫ਼ਤਰ ਦੇ ਵੱਲੋਂ ਦੱਸਿਆ ਗਿਆ ਹੈ ਕਿ ਇਹ ਗੋਲੀਬਾਰੀ ਤਿੰਨ ਲੋਕਾਂ ਵਿਚਕਾਰ ਹੋਈ ਹੈ। ਪੁਲਿਸ ਨੇ ਇਸਨੂੰ ਹੇਟ ਕ੍ਰਾਈਮ (ਨਫਰਤੀ ਦੋਸ਼)  ਦਾ ਕੇਸ ਨਹੀਂ ਮੰਨਿਆ ਹੈ। ਹਾਲਾਂਕਿ ਮਾਮਲੇ 'ਚ ਜਾਂਚ ਜਾਰੀ ਹੈ।

ਮੀਡੀਆ ਰਿਪੋਰਟ ਅਨੁਸਾਰ ਸੈਕਰਾਮੈਂਟੋ ਕਾਊਂਟੀ ਦੇ ਸ਼ੈਰਿਫ ਦੇ ਬੁਲਾਰੇ ਅਮਰ ਗਾਂਧੀ ਨੇ ਕਿਹਾ ਕਿ ਸ਼ੂਟਿੰਗ ਦੀ ਇਹ ਘਟਨਾ ਨਫ਼ਰਤੀ ਅਪਰਾਧ ਨਾਲ ਨਹੀਂ ਜੁੜੀ,  ਕਿਉਂਕਿ ਗੋਲੀਬਾਰੀ 'ਚ ਸ਼ਾਮਿਲ ਤਿੰਨੋਂ ਲੋਕ ਵਾਕਫ਼ ਸਨ। ਉਨ੍ਹਾਂ ਨੇ ਦੱਸਿਆ ਕਿ ਕਿਸੇ ਗੱਲ ਨੂੰ ਲੈ ਕੇ ਪਹਿਲਾਂ ਵਿਅਕਤੀਆਂ ਵਿਚਕਾਰ ਹੱਥੋਪਾਈ ਹੋਈ ਸੀ।

ਇਸਤੋਂ ਬਾਅਦ ਇੱਕ ਸ਼ੱਕੀ ਨੇ ਆਪਣੀ ਬੰਦੂਕ ਕੱਢ ਲਈ ਅਤੇ ਲੜਾਈ 'ਚ ਸ਼ਾਮਿਲ ਦੂਜੇ ਵਿਅਕਤੀ ਦੇ ਦੋਸਤ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਜਿਸ ਵਿਅਕਤੀ ਨੂੰ ਗੋਲੀ ਨਹੀਂ ਲੱਗੀ ਸੀ,  ਉਸਨੇ ਬੰਦੂਕ ਕੱਢ ਕੇ ਪਹਿਲਾਂ ਸ਼ੂਟਰ 'ਤੇ ਗੋਲੀਆਂ ਚਲਾ ਦਿੱਤੀ ਅਤੇ ਮੌਕੇ ਤੋਂ ਭੱਜ ਗਿਆ।  

ਮੀਡੀਆ ਰਿਪੋਰਟ ਮੁਤਾਬਕ ਇੱਕ ਇੰਸਟਾਗਰਾਮ ਪੋਸਟ ਦੇ ਅਨੁਸਾਰ ਐਤਵਾਰ ਨੂੰ ਗੁਰਦੁਆਰੇ ਵਿੱਚ ਨਗਰ ਕੀਰਤਨ ਦਾ ਪ੍ਰਬੰਧ ਹੋ ਰਿਹਾ ਸੀ।  ਇਸ ਦੌਰਾਨ ਹਜ਼ਾਰਾਂ ਲੋਕ ਗੁਰਦੁਵਾਰੇ 'ਚ ਇਕੱਠੇ ਸਨ। ਇੱਥੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਵੱਖ - ਵੱਖ ਪ੍ਰੋਗਰਾਮਾਂ ਦਾ ਪ੍ਰਬੰਧ ਕਰਵਾਇਆ ਗਿਆ ਸੀ।  

ਇਹ ਵੀ ਪੜ੍ਹੋ: Operation Amritpal: ਸਿੱਖ ਆਗੂ ਭਾਈ ਦਵਿੰਦਰ ਸਿੰਘ ਖਾਲਸਾ ਨੂੰ ਪੁਲਿਸ ਨੇ ਕੀਤਾ ਰਿਹਾਅ

Related Post