Blind Love: ਸ਼ੇਰਨੀ ਦੇ ਪਿਆਰ ’ਚ ਪਾਗਲ ਹੋਏ 2 ਸ਼ੇਰ, ਪਾਰ ਕਰ ਗਏ ਦੁਨੀਆ ਦੀ ਸਭ ਤੋਂ ਖ਼ਤਰਨਾਕ ਨਦੀ !

ਸ਼ੇਰਨੀ ਦੇ ਪਿਆਰ ਦੀ ਭਾਲ 'ਚ 2 ਸ਼ੇਰ ਦੁਨੀਆ ਦੀ ਸਭ ਤੋਂ ਖ਼ਤਰਨਾਕ ਨਦੀ ਪਾਰ ਕਰ ਗਏ। ਪੜ੍ਹੋ ਪੂਰੀ ਖ਼ਬਰ...

By  Dhalwinder Sandhu July 13th 2024 11:30 AM -- Updated: July 13th 2024 11:51 AM

African Lions Crossed The Most Dangerous River: ਵੈਸੇ ਤਾਂ ਤੁਸੀਂ ਪਿਆਰ ਦੀਆਂ ਕਈ ਅਨੋਖੀਆਂ ਕਹਾਣੀਆਂ ਸੁਣੀਆਂ ਹੋਣਗੀਆਂ। ਜਿਸ 'ਚ ਕਿਸੇ ਨੇ ਪਿਆਰ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਅਤੇ ਕਿਸੇ ਨੇ ਪਹਾੜਾਂ ਨੂੰ ਪਾਰ ਕੀਤਾ। ਪਰ ਇਹ ਸਾਰੀਆਂ ਮਨੁੱਖੀ ਕਹਾਣੀਆਂ ਹਨ। ਅਜਿਹੇ 'ਚ ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਜਾਨਵਰ ਨੇ ਆਪਣੇ ਪਿਆਰੇ ਨੂੰ ਪ੍ਰਾਪਤ ਕਰਨ ਲਈ ਆਪਣੀ ਜਾਨ ਨੂੰ ਖ਼ਤਰੇ 'ਚ ਪਾਇਆ ਹੋਵੇ? ਜੇਕਰ ਨਹੀਂ ਤਾਂ ਇਹ ਸੱਚ ਹੈ ਕੀ ਦੋ ਸ਼ੇਰਾਂ ਨੇ ਅਜਿਹਾ ਖ਼ਤਰਾ ਲਿਆ ਹੈ ਤੇ ਖਾਸ ਗੱਲ ਇਹ ਹੈ ਕਿ ਇਹ ਸ਼ੇਰਾਂ ਦੀ ਦੁਰਲੱਭ ਪ੍ਰਜਾਤੀ ਹੈ। ਦੱਸ ਦਈਏ ਕਿ ਗੈਰ-ਕਾਨੂੰਨੀ ਸ਼ਿਕਾਰ ਕਾਰਨ ਪੈਂਥੇਰਾ ਪ੍ਰਜਾਤੀ ਦੇ ਸ਼ੇਰਾਂ ਦੀ ਆਬਾਦੀ ਸਿਰਫ਼ ਪੰਜ ਸਾਲਾਂ 'ਚ ਹੀ ਅੱਧੀ ਰਹਿ ਗਈ ਹੈ।

ਸ਼ੇਰਨੀ ਦੇ ਪਿਆਰ ਦੀ ਭਾਲ 'ਚ 2 ਸ਼ੇਰਾਂ ਨੇ ਨਾ ਸਿਰਫ਼ ਤੈਰ ਕੇ ਦੁਨੀਆ ਦੀ ਸਭ ਤੋਂ ਖ਼ਤਰਨਾਕ ਨਦੀ ਪਾਰ ਕੀਤੀ, ਸਗੋਂ ਸੰਘਣੇ ਜੰਗਲਾਂ ਅਤੇ ਉੱਚੇ ਪਹਾੜਾਂ ਨੂੰ ਵੀ ਪਾਰ ਕੀਤਾ। ਇਹ ਸ਼ੇਰ ਮਗਰਮੱਛਾਂ ਨਾਲ ਭਰੀ ਅਫ਼ਰੀਕੀ ਨਦੀ ਨੂੰ ਪਾਰ ਕਰਨ ਲਈ 1.3 ਕਿਲੋਮੀਟਰ ਤੈਰਦੇ ਰਹੇ। ਇਸ ਹਿੰਮਤ ਨਾਲ ਅਫਰੀਕੀ ਸ਼ੇਰਾਂ ਦੇ ਸਭ ਤੋਂ ਲੰਬੇ ਤੈਰਾਕੀ ਦਾ ਰਿਕਾਰਡ ਬਣ ਗਿਆ। ਵਿਗਿਆਨੀਆਂ ਨੇ ਉਨ੍ਹਾਂ ਦਾ ਨਾਂ ਜੈਕਬ ਰੱਖਿਆ ਅਤੇ ਇਸ ਸ਼ੇਰ ਨੂੰ ਹੀਰੋ ਕਿਹਾ ਹੈ।

ਜਰਨਲ 'ਇਕੋਲੋਜੀ ਅਤੇ ਈਵੋਲੂਸ਼ਨ' 'ਚ ਪ੍ਰਕਾਸ਼ਿਤ ਅਧਿਐਨ ਦੇ ਲੇਖਕਾਂ ਮੁਤਾਬਕ, ਦੋ ਸ਼ੇਰਾਂ ਨੇ ਸ਼ੇਰਨੀਆਂ ਲਈ ਖ਼ਤਰਨਾਕ ਰਸਤੇ ਦਾ ਸਾਹਮਣਾ ਕਰਨ ਅਤੇ ਤੈਰਾਕੀ ਤੋਂ ਕੁਝ ਘੰਟਿਆਂ ਪਹਿਲਾਂ ਮਾਦਾ ਦੇ ਪਿਆਰ ਦੀ ਲੜਾਈ ਹਾਰਨ ਤੋਂ ਬਾਅਦ ਖਤਰਨਾਕ ਯਾਤਰਾ 'ਤੇ ਜਾਣ ਦਾ ਫੈਸਲਾ ਕੀਤਾ। ਦੱਸ ਦਈਏ ਕਿ ਉਹ ਨਦੀ ਪਾਰ ਕਰਨ ਲਈ ਮਜ਼ਬੂਰ ਸਨ, ਕਿਉਂਕਿ ਦੂਜੇ ਪਾਸੇ ਸ਼ੇਰਨੀ ਮਿਲ ਜਾਣ ਦੀ ਸੰਭਾਵਨਾ ਸੀ। 

ਇਹ ਖੋਜ ਕਰਨ ਵਾਲੇ ਆਸਟ੍ਰੇਲੀਆ ਦੀ ਗ੍ਰਿਫਿਥ ਯੂਨੀਵਰਸਿਟੀ ਦੇ ਲੇਖਕ ਅਲੈਗਜ਼ੈਂਡਰ ਬ੍ਰੈਜ਼ਕੋਵਸਕੀ ਨੇ ਦੱਸਿਆ ਹੈ ਕਿ ਉਹ ਸਭ ਤੋਂ ਵੱਧ ਖਤਰੇ ਦਾ ਸਾਹਮਣਾ ਕਰ ਰਹੇ ਅਫਰੀਕੀ ਸ਼ੇਰ ਨੂੰ ਦੇਖ ਰਹੇ ਹਨ ਤਾਂ ਇਸੇ ਦੌਰਾਨ ਉਸ 'ਤੇ ਮੱਝ ਨੇ ਹਮਲਾ ਕਰ ਦਿੱਤਾ। ਖੋਜ ਨਾਲ ਸਬੰਧਤ ਵੀਡੀਓ ਫੁਟੇਜ ਵੀ ਹਨ।

ਦੋਵੇਂ ਸ਼ੇਰ ਪਾਣੀ ਦੇ ਕਿਨਾਰੇ ਨਾਲ ਤੁਰਨਾ ਸ਼ੁਰੂ ਕਰ ਦਿੰਦੇ ਹਨ ਅਤੇ 1 ਫਰਵਰੀ, 2024 ਨੂੰ ਪਾਣੀ 'ਚ ਦਾਖਲ ਹੁੰਦੇ ਹਨ। ਉਹ ਨਦੀ ਨੂੰ ਪਾਰ ਕਰਨ ਲਈ ਤਿੰਨ ਕੋਸ਼ਿਸ਼ਾਂ ਕਰਦੇ ਦੇਖੇ ਜਾ ਸਕਦੇ ਹਨ, ਪਰ ਹਰ ਵਾਰ ਕਿਸੇ ਖ਼ਤਰੇ, ਜਾਨਵਰ ਜਾਂ ਪਾਣੀ ਦੇ ਤੇਜ਼ ਵਹਾਅ ਕਾਰਨ ਉਹ ਫਿਰ ਵਾਪਿਸ ਕੰਢੇ 'ਤੇ ਆ ਜਾਂਦੇ ਹਨ। ਪਰ ਚੌਥੀ ਕੋਸ਼ਿਸ਼ 'ਚ ਦੋਵੇਂ ਭਰਾ ਤੈਰਦੇ ਹੋਏ ਨਦੀ ਪਾਰ ਕਰਨ 'ਚ ਸਫਲ ਹੋ ਗਏ ਅਤੇ 4 ਫਰਵਰੀ ਨੂੰ ਪਾਰਕ ਦੇ ਕਟੁੰਗਰੂ ਇਲਾਕੇ 'ਚ ਪਹੁੰਚ ਗਏ। ਸਾਥੀਆਂ ਅਤੇ ਆਸਰੇ ਦੀ ਭਾਲ 'ਚ ਸ਼ੇਰਾਂ ਦਾ ਇਹ ਤੈਰਾਕੀ ਉਨ੍ਹਾਂ ਦੀ ਆਬਾਦੀ ਦਾ ਇੱਕ ਵਧੀਆ ਉਦਾਹਰਣ ਹੈ।

ਇਹ ਵੀ ਪੜ੍ਹੋ: Banga News: ਲਾੜੀ ਸਾਹਮਣੇ ਹੀ ਹੋ ਗਈ ਲਾੜੇ ਦੀ ਮੌਤ, ਜੈ ਮਾਲਾ ਦੌਰਾਨ ਸਟੇਜ 'ਤੇ ਹੀ ਡਿੱਗਿਆ !

Related Post