Amritsar News : ਗੁਰੂ ਨਗਰੀ ’ਚ 1 ਕਰੋੜ ਦੀ ਡਰੱਗ ਮਨੀ ਸਣੇ 2 ਗ੍ਰਿਫਤਾਰ, ਪਾਕਿਸਤਾਨ ਤਸਕਰਾਂ ਨਾਲ ਲਿੰਕ

ਅੰਮ੍ਰਿਤਸਰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ 1 ਕਰੋੜ ਦੀ ਡਰੱਗ ਮਨੀ ਸਮੇਤ ਦੋ ਵੱਡੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

By  Dhalwinder Sandhu July 28th 2024 02:30 PM

Amritsar News : ਅੰਮ੍ਰਿਤਸਰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਅੰਤਰਰਾਸ਼ਟਰੀ ਡਰੱਗ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਐਸਐਸਓਸੀ ਨੇ 1 ਕਰੋੜ ਦੀ ਡਰੱਗ ਮਨੀ ਸਮੇਤ ਦੋ ਵੱਡੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਦਿਲਬਾਗ ਸਿੰਘ ਤੇ ਕਮਲਦੀਪ ਸਿੰਘ ਵੱਜੋਂ ਹੋਈ ਹੈ। ਇਹ ਮੁਲਜ਼ਮ ਵਿਦੇਸ਼ ਬੈਠੇ ਗੁਰਜੰਟ ਸਿੰਘ ਭੋਲੂ ਅਤੇ ਕਿੰਦਰਬੀਰ ਸਿੰਘ ਦੇ ਲਈ ਕੰਮ ਕਰਦੇ ਸਨ।

ਡੀਜੀਪੀ ਨੇ ਜਾਣਕਾਰੀ ਕੀਤੀ ਸਾਂਝੀ

ਇਸ ਸਬੰਧੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਸਾਂਝੀ ਕੀਤੀ ਹੈ। ਕਥਿਤ ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਗੰਭੀਰਤਾ ਨਾਲ ਪੁੱਛਗਿੱਛ ਜਾਰੀ ਹੈ। 


ਡੀਜੀਪੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਉੱਤੇ ਲਿਖਿਆ ‘ਖੁਫੀਆ ਸੂਚਨਾ 'ਤੇ ਕਾਰਵਾਈ ਕਰਦਿਆਂ, ਪੰਜਾਬ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਡਰੱਗ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। 1 ਕਰੋੜ ਰੁਪਏ ਤੋਂ ਵੱਧ ਦੀ ਡਰੱਗ ਮਨੀ ਸਮੇਤ ਵਿਦੇਸ਼ੀ ਅਧਾਰਤ ਚੋਟੀ ਦੇ ਨਸ਼ਾ ਤਸਕਰ ਗੁਰਜੰਟ ਸਿੰਘ ਭੋਲੂ ਅਤੇ ਕਿੰਦਰਬੀਰ ਸਿੰਘ ਸੰਨੀ ਦਿਆਲ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅੰਮ੍ਰਿਤਸਰ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਵਿਦੇਸ਼ੀ ਹੈਂਡਲਰਾਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ ਅਤੇ ਇੱਕ ਸੰਗਠਿਤ ਅਪਰਾਧ ਰਿੰਗ ਚਲਾਉਣ ਲਈ 2 ਆਪਰੇਟਿਵਾਂ ਨੂੰ ਗ੍ਰਿਫਤਾਰ ਕੀਤਾ ਹੈ।

ਪਾਕਿਸਤਾਨੀ ਤਸਕਰਾਂ ਨਾਲ ਸਬੰਧ

ਦੱਸਿਆ ਜਾ ਰਿਹਾ ਹੈ ਕਿ ਇਹ ਆਪਰੇਸ਼ਨ ਕਈ ਘੰਟੇ ਚੱਲਿਆ, ਜਦੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਵਿਦੇਸ਼ ਬੈਠੇ ਦੋ ਵੱਡੇ ਸਮੱਗਲਰਾਂ ਦੇ ਨਾਵਾਂ ਦਾ ਖੁਲਾਸਾ ਕੀਤਾ। ਇਹਨਾਂ ਵਿੱਚੋਂ ਇੱਕ ਤਸਕਰ ਮੂਲ ਰੂਪ ਵਿੱਚ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਪਰ ਹੁਣ ਵਿਦੇਸ਼ ਤੋਂ ਆਪਣਾ ਨੈੱਟਵਰਕ ਚਲਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਸਰਹੱਦ ਪਾਰ ਤੋਂ ਆਏ ਵੱਡੇ ਤਸਕਰਾਂ ਨਾਲ ਵੀ ਸਬੰਧ ਹਨ।

ਇਹ ਵੀ ਪੜ੍ਹੋ: Delhi Coaching Centre Flooded : 10 ਮਿੰਟਾਂ 'ਚ ਪਾਣੀ ਨਾਲ ਭਰਿਆ ਬੇਸਮੈਂਟ, 3 ਵਿਦਿਆਰਥੀਆਂ ਦੀ ਲਈ ਜਾਨ, ਵੇਖੋ ਖ਼ੌਫਨਾਰ ਮੰਜ਼ਰ ਦੀ ਵੀਡੀਓ

Related Post