2 Army Jawans Abducted : ਚੋਣ ਨਤੀਜਿਆਂ ਮਗਰੋਂ ਜੰਮੂ-ਕਸ਼ਮੀਰ ’ਚ ਵਾਪਰੀ ਵੱਡੀ ਵਾਰਦਾਤ, ਅੱਤਵਾਦੀਆਂ ਨੇ ਫੌਜ ਦੇ ਦੋ ਜਵਾਨਾਂ ਨੂੰ ਕੀਤਾ ਅਗਵਾ

ਭਾਰਤੀ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੀ ਇੱਕ ਸਾਂਝੀ ਟੀਮ ਇਲਾਕੇ ਵਿੱਚ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਫੌਜੀ ਬਾਰੇ ਕੋਈ ਸੁਰਾਗ ਮਿਲਣ ਲਈ ਆਸਪਾਸ ਦੇ ਇਲਾਕਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।

By  Aarti October 9th 2024 09:13 AM

2 Army Jawans Abducted : ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਅੱਤਵਾਦੀਆਂ ਦੀ ਕਾਇਰਤਾ ਭਰੀ ਵਾਰਦਾਤ ਸਾਹਮਣੇ ਆਈ ਹੈ। ਅੱਤਵਾਦੀਆਂ ਨੇ ਕੋਕਰਨਾਗ ਇਲਾਕੇ ਦੇ ਸ਼ਾਂਗਾਸ ਤੋਂ ਟੈਰੀਟੋਰੀਅਲ ਆਰਮੀ ਦੇ ਦੋ ਜਵਾਨਾਂ ਨੂੰ ਅਗਵਾ ਕਰ ਲਿਆ ਗਿਆ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਬਲਾਂ ਨੇ ਇਕ ਫੌਜੀ ਦੇ ਸੁਰੱਖਿਅਤ ਵਾਪਸ ਆਉਣ ਦੀ ਪੁਸ਼ਟੀ ਕੀਤੀ ਹੈ, ਜਦਕਿ ਦੂਜਾ ਫੌਜੀ ਅਜੇ ਲਾਪਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅਗਵਾ ਕੀਤੇ ਇੱਕ ਹੋਰ ਟੈਰੀਟੋਰੀਅਲ ਆਰਮੀ ਦਾ ਸਿਪਾਹੀ ਅਗਵਾ ਹੋਣ ਤੋਂ ਬਾਅਦ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ।

ਭਾਰਤੀ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੀ ਇੱਕ ਸਾਂਝੀ ਟੀਮ ਇਲਾਕੇ ਵਿੱਚ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਫੌਜੀ ਬਾਰੇ ਕੋਈ ਸੁਰਾਗ ਮਿਲਣ ਲਈ ਆਸਪਾਸ ਦੇ ਇਲਾਕਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।

ਸਾਲ 2020 'ਚ ਵੀ ਅੱਤਵਾਦੀਆਂ ਨੇ ਅਜਿਹੀ ਹੀ ਕਾਇਰਤਾ ਭਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਫਿਰ ਟੈਰੀਟੋਰੀਅਲ ਆਰਮੀ ਦੇ ਸਿਪਾਹੀ ਸ਼ਾਕਿਰ ਮਨਜ਼ੂਰ ਵੇਜ ਨੂੰ ਕਸ਼ਮੀਰ ਵਿੱਚ ਅਗਵਾ ਕਰ ਲਿਆ ਗਿਆ ਸੀ। ਇਸ ਘਟਨਾ ਦੇ ਪੰਜ ਦਿਨ ਬਾਅਦ ਪਰਿਵਾਰ ਨੂੰ ਸ਼ਾਕਿਰ ਦੇ ਕੱਪੜੇ ਘਰ ਨੇੜਿਓਂ ਮਿਲੇ। ਇਹ ਘਟਨਾ 2 ਅਗਸਤ ਦੀ ਹੈ। ਉਦੋਂ 24 ਸਾਲਾ ਸ਼ਾਕਿਰ ਵੇਜ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਦੇ ਹਰਮਨ ਸਥਿਤ ਆਪਣੇ ਘਰ ਦੇ ਨੇੜੇ ਲਾਪਤਾ ਹੋ ਗਿਆ ਸੀ।

ਅੱਤਵਾਦੀਆਂ ਨੇ ਉਸ ਨੂੰ ਅਗਵਾ ਕਰ ਲਿਆ ਸੀ। ਸ਼ਾਕਿਰ ਬਕਰੀਦ 'ਤੇ ਆਪਣੇ ਘਰ ਗਿਆ ਹੋਇਆ ਸੀ। ਅਗਵਾ ਕਰਨ ਦੇ ਨਾਲ ਹੀ ਅੱਤਵਾਦੀਆਂ ਨੇ ਸਿਪਾਹੀ ਦੀ ਕਾਰ ਨੂੰ ਵੀ ਸਾੜ ਦਿੱਤਾ। ਸ਼ਾਕਿਰ ਦੱਖਣੀ ਕਸ਼ਮੀਰ ਦੇ ਬਾਲਾਪੁਰ ਵਿੱਚ 162-ਟੀਏ ਵਿੱਚ ਤਾਇਨਾਤ ਸੀ। ਕਾਫੀ ਭਾਲ ਤੋਂ ਬਾਅਦ ਵੀ ਉਸ ਦਾ ਸੁਰਾਗ ਨਹੀਂ ਮਿਲ ਸਕਿਆ। ਸ਼ਾਕਿਰ ਦੀ ਲਾਸ਼ ਇੱਕ ਸਾਲ ਬਾਅਦ ਸਤੰਬਰ ਵਿੱਚ ਮਿਲੀ ਸੀ।

ਇਹ ਵੀ ਪੜ੍ਹੋ : Rain Alert Updates : ਪੰਜਾਬ ਦੇ ਇਨ੍ਹਾਂ 11 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ; ਅਲਰਟ ਵੀ ਕੀਤਾ ਗਿਆ ਜਾਰੀ

Related Post