K Shiva Prasad : ਪੰਜਾਬ ਦੇ ਇੱਕ ਹੋਰ IAS ਅਧਿਕਾਰੀ ਨੇ ਲਈ VRS, ਸਮੇਂ ਤੋਂ 5 ਸਾਲ ਪਹਿਲਾਂ ਹੀ ਨੌਕਰੀ ਛੱਡਣ ਪਿੱਛੇ ਵੱਡਾ ਕਾਰਨ
IAS K Shiva Parsad : ਪੰਜਾਬ ਦੇ ਇੱਕ ਹੋਰ ਆਈਏਐਸ ਅਧਿਕਾਰੀ ਜਲਦੀ ਹੀ ਸਮੇਂ ਤੋਂ ਪਹਿਲਾਂ ਸੇਵਾਮੁਕਤ ਹੋਣ ਜਾ ਰਹੇ ਹਨ। ਆਈਏਐਸ ਅਧਿਕਾਰੀ ਕੇ. ਸ਼ਿਵਾ ਪ੍ਰਸਾਦ ਇਸ ਸਮੇਂ ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਪ੍ਰਮੁੱਖ ਸਕੱਤਰ ਵੱਜੋਂ ਡਿਊਟੀ ਨਿਭਾਅ ਰਹੇ ਹਨ।

1993 ਬੈਚ ਦੇ ਅਧਿਕਾਰੀ ਹਨ ਪ੍ਰਸਾਦ
ਕੇ. ਸ਼ਿਵਾ ਪ੍ਰਸਾਦ ਪੰਜਾਬ ਦੇ 1993 ਬੈਚ ਦੇ ਅਧਿਕਾਰੀ ਹਨ, ਜਿਨ੍ਹਾਂ ਦੀ 2030 ਵਿੱਚ ਰਿਟਾਇਰਮੈਂਟ ਹੋਣੀ ਸੀ, ਪਰ ਉਨ੍ਹਾਂ ਨੇ ਕੁੱਝ ਕਾਰਨ ਦੱਸਦੇ ਹੋਏ ਸਮੇਂ ਤੋਂ 5 ਸਾਲ ਪਹਿਲਾਂ ਹੀ ਸੇਵਾਮੁਕਤੀ ਲਈ ਪੰਜਾਬ ਸਰਕਾਰ ਨੂੰ ਅਰਜ਼ੀ ਭੇਜ ਦਿੱਤੀ ਹੈ।
ਦੱਸ ਦਈਏ ਕਿ ਪ੍ਰਸਾਦ ਮੌਜੂਦਾ ਸਮੇਂ ਪੰਜਾਬ ਗਵਰਨਰ ਦੇ ਪ੍ਰਮੁੱਖ ਸਕੱਤਰ ਦੇ ਤੌਰ 'ਤੇ ਸੇਵਾਵਾਂ ਨਿਭਾਅ ਰਹੇ ਹਨ। ਇਸਤੋਂ ਪਹਿਲਾਂ ਉਹ ਪੰਜਾਬ ਦੇ ਕਈ ਵਿਭਾਗਾਂ ਵਿੱਚ ਵੀ ਨੌਕਰੀ ਕਰ ਚੁੱਕੇ ਹਨ।
ਇਹ ਦੱਸਿਆ ਅਗਾਊਂ ਸੇਵਾਮੁਕਤੀ ਪਿੱਛੇ ਕਾਰਨ ?
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਕੇ. ਸ਼ਿਵਾ ਪ੍ਰਸਾਦ ਦੀ VRS ਲਈ ਫਾਈਲ ਮਨਜੂਰੀ ਲਈ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੇ. ਸ਼ਿਵਾ ਪ੍ਰਸਾਦ ਧਾਰਮਿਕ ਰੁਚੀ ਰੱਖਣ ਵਾਲੇ ਵਿਅਕਤੀ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਇੱਕ ਕਿਤਾਬ ਵੀ ਲਿਖੀ ਸੀ, ਜਿਸ ਪਿੱਛੋਂ ਹੁਣ ਇਸ ਅਗਾਊਂ ਰਿਟਾਇਰਮੈਂਟ ਪਿੱਛੇ ਵੀ ਧਾਰਮਿਕ ਖੇਤਰ ਵਿੱਚ ਜਾਣ ਦਾ ਮੰਤਵ ਸਾਹਮਣੇ ਆ ਰਿਹਾ ਹੈ।