1992 ਦੇ ਫਰਜ਼ੀ ਐਨਕਾਊਂਟਰ ਮਾਮਲਾ: ਸਾਬਕਾ SP ਅਸ਼ੋਕ ਕੁਮਾਰ ਤੇ ਰਿਟਾ. SHO ਅਮਰਜੀਤ ਸਿੰਘ ਦੋਸ਼ੀ ਕਰਾਰ

By  Aarti March 30th 2024 07:23 PM

1992 Fake Police Encounter: ਸਾਲ 1992 ਵਿੱਚ ਇੱਕ ਫਰਜ਼ੀ ਮੁਕਾਬਲੇ ਦੇ ਕੇਸ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਮੁਲਜ਼ਮ ਸੇਵਾਮੁਕਤ ਐਸਐਚਓ ਅਮਰਜੀਤ ਸਿੰਘ ਅਤੇ ਮਰਹੂਮ ਸੇਵਾਮੁਕਤ ਐਸਪੀ ਅਸ਼ੋਕ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਮਾਮਲੇ ਸਬੰਧੀ ਸੀਬੀਆਈ ਵੱਲੋਂ ਇਹ ਵੱਡਾ ਫੈਸਲਾ ਸੁਣਾਇਆ ਹੈ। 

ਸੀਬੀਆਈ ਦੀ ਵਿਸ਼ੇਸ਼ ਜੱਜ ਮਨਜੋਤ ਕੌਰ ਨੇ ਮੁਲਜ਼ਮ, ਹੁਣ ਸੇਵਾਮੁਕਤ ਐਸਪੀ ਅਮਰਜੀਤ ਨੂੰ ਧਾਰਾ 120ਬੀ ਤਹਿਤ 10 ਸਾਲ ਦੀ ਸਜ਼ਾ ਅਤੇ ਧਾਰਾ 364 ਤਹਿਤ 10 ਸਾਲ ਦੀ ਵੱਖਰੀ ਸਜ਼ਾ ਸੁਣਾਈ ਅਤੇ 2 ਲੱਖ ਰੁਪਏ ਦਾ ਜੁਰਮਾਨਾ ਲਾਇਆ।

ਦੱਸ ਦਈਏ ਕਿ ਸਾਲ 1992 ’ਚ ਅੰਮ੍ਰਿਤਸਰ ਦੇ ਪਿੰਡ ਝੱਬਾਲ ਦਾ ਇਹ ਮਾਮਲਾ ਹੈ। 1997 ’ਚ ਬਲਵਿੰਦਰ ਸਿੰਘ ਦੀ ਨਜਾਇਜ ਹਿਰਾਸਤ ’ਚ ਤੇ ਐਫਆਈਆਰ ਦਰਜ ਹੋਈ ਸੀ। ਮਾਮਲੇ ਸਬੰਧੀ ਚਾਰਜਸ਼ੀਟ 1999 ਵਿੱਚ ਦਾਇਰ ਕੀਤੀ ਗਈ ਸੀ, ਪਹਿਲੀ ਗਵਾਹੀ 2001 ਵਿੱਚ ਹੋਈ ਸੀ ਅਤੇ ਆਖਰੀ ਗਵਾਹੀ 2023 ਵਿੱਚ ਹੋਈ ਸੀ।

ਦੱਸਣਯੋਗ ਹੈ ਕਿ ਇਸ ਮਾਮਲੇ ’ਚ 15 ਗਵਾਹ ਸਨ ਜਿਨ੍ਹਾਂ ’ਚ 13 ਨੇ ਗਵਾਹੀ ਦਿੱਤੀ ਸੀ। ਇਸ ਤੋ ਇਲਾਵਾ ਮਾਮਲੇ ਸਬੰਧੀ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ 2002 ਤੋਂ 2022 ਤੱਕ 20 ਸਾਲ ਸਟੇਅ ਰਿਹਾ ਅਤੇ ਸੁਪਰੀਮ ਕੋਰਟ ਵਿੱਚ ਵੀ ਸਟੇਅ ਰਿਹਾ।

ਕਾਬਿਲੇਗੌਰ ਹੈ ਕਿ 1992 ਵਿੱਚ ਪਿੰਡ ਝਬਾਲ, ਅੰਮ੍ਰਿਤਸਰ ਦੇ 25 ਸਾਲਾ ਬਲਵਿੰਦਰ ਸਿੰਘ ਨੂੰ ਅਣ-ਅਧਿਕਾਰਤ ਹਿਰਾਸਤ ਵਿੱਚ ਰੱਖਿਆ ਗਿਆ ਸੀ। ਇਸ ਮਾਮਲੇ 'ਚ ਮ੍ਰਿਤਕ ਹਰਜੀਤ ਸਿੰਘ ਦੇ ਪਿਤਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਦਾਇਰ ਕਰ ਕੇ ਇਲਜ਼ਾਮ ਲਾਇਆ ਸੀ  ਕਿ ਪਿੰਡ ਬੁੱਟਰ ਮਹਿਤਾ ਨੇੜੇ ਦੇ ਹਰਜੀਤ ਸਿੰਘ ਨੂੰ 29.4.1992 ਨੂੰ ਠੱਠੀਆਂ ਬੱਸ ਸਟੈਂਡ ਤੋਂ ਪੁਲਿਸ ਨੇ ਚੁੱਕ ਕੇ ਨਾਜਾਇਜ਼ ਹਿਰਾਸਤ ਵਿੱਚ ਰੱਖ ਕੇ ਦੋ ਹੋਰਨਾਂ ਨੌਜਵਾਨਾਂ ਜਸਪਿੰਦਰ ਸਿੰਘ ਜੱਸਾ ਵਾਸੀ ਸ਼ਹਿਜ਼ਾਦਾ ਅਤੇ ਲਖਵਿੰਦਰ ਸਿੰਘ ਲਖਾ ਵਾਸੀ ਚੱਕ ਕਮਾਲ ਖਾਂ ਨਾਲ ਫਰਜ਼ੀ ਮੁਕਾਬਲੇ ਵਿੱਚ ਮਾਰ ਦਿੱਤਾ ਸੀ।

ਇਹ ਵੀ ਪੜ੍ਹੋ: Himachal 'ਚ ਦੋ ਦਿਨ ਭਾਰੀ ਮੀਂਹ ਤੇ ਹਨ੍ਹੇਰੀ ਦਾ ਆਰੇਂਜ ਅਲਰਟ, ਜਾਣੋ 3 ਅਪ੍ਰੈਲ ਤੱਕ ਮੌਸਮ ਦੀ ਭਵਿੱਖਬਾਣੀ

Related Post