Jalandhar News : ਜਲੰਧਰ ਚ ਅੱਗ ਲੱਗਣ ਕਾਰਨ ਜਿਊਂਦਾ ਸੜਿਆ ਨੌਜਵਾਨ, ਮਾਨਸਿਕ ਤੌਰ ਤੋਂ ਸੀ ਪ੍ਰੇਸ਼ਾਨ

Jalandhar News : ਮ੍ਰਿਤਕ ਨੌਜਵਾਨ ਪਿੰਡ ਵਿੱਚ ਬਣੀਆਂ ਝੁੱਗੀਆਂ ਵਿੱਚ ਰਹਿੰਦਾ ਸੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ 'ਚ ਕੋਈ ਕਾਰਵਾਈ ਨਾ ਕਰਦੇ ਹੋਏ ਸਿਰਫ਼ ਰਿਪੋਰਟ ਦਰਜ ਕਰਵਾਈ ਗਈ ਹੈ।

By  KRISHAN KUMAR SHARMA April 7th 2025 12:36 PM -- Updated: April 7th 2025 12:38 PM
Jalandhar News : ਜਲੰਧਰ ਚ ਅੱਗ ਲੱਗਣ ਕਾਰਨ ਜਿਊਂਦਾ ਸੜਿਆ ਨੌਜਵਾਨ, ਮਾਨਸਿਕ ਤੌਰ ਤੋਂ ਸੀ ਪ੍ਰੇਸ਼ਾਨ

Jalandhar News : ਜਲੰਧਰ ਦੇ ਆਦਮਪੁਰ ਦੇ ਪਿੰਡ ਦਮੁੰਡਾ 'ਚ ਅੱਗ ਲੱਗਣ ਕਾਰਨ 18 ਸਾਲਾ ਨੌਜਵਾਨ ਦੀ ਬੁਰੀ ਤਰ੍ਹਾਂ ਨਾਲ ਝੁਲਸ ਕੇ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਪਿੰਡ ਵਿੱਚ ਬਣੀਆਂ ਝੁੱਗੀਆਂ ਵਿੱਚ ਰਹਿੰਦਾ ਸੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ 'ਚ ਕੋਈ ਕਾਰਵਾਈ ਨਾ ਕਰਦੇ ਹੋਏ ਸਿਰਫ਼ ਰਿਪੋਰਟ ਦਰਜ ਕਰਵਾਈ ਗਈ ਹੈ।

ਪੁਲਿਸ ਨੂੰ ਦਿੱਤੇ ਆਪਣੇ ਬਿਆਨ 'ਚ ਬਿਹਾਰ ਦੇ ਸਹਿਰਸਾ ਦੇ ਰਹਿਣ ਵਾਲੇ ਜਮੇਲੀ ਰਾਮ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਰਿਵਾਰ ਕਰੀਬ 15 ਸਾਲਾਂ ਤੋਂ ਪੰਜਾਬ 'ਚ ਮਜ਼ਦੂਰੀ ਦਾ ਕੰਮ ਕਰ ਰਹੇ ਹਨ। ਹੁਣ ਕਰੀਬ ਦੋ ਸਾਲਾਂ ਤੋਂ ਉਹ ਪਾਲ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਆਦਮਪੁਰ ਦੇ ਖੇਤ ਵਿੱਚ ਮੋਟਰ ’ਤੇ ਬਣੇ ਕਮਰੇ ਦੇ ਨਾਲ ਲੱਗਦੀ ਝੌਂਪੜੀ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਹੈ।

ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਮ੍ਰਿਤਕ ਬੱਚਾ

ਜਮੇਲੀ ਰਾਮ ਨੇ ਦੱਸਿਆ ਕਿ ਉਸ ਦੀਆਂ 4 ਧੀਆਂ ਅਤੇ 2 ਪੁੱਤਰ ਹਨ। ਵੱਡੀ ਧੀ ਦਾ ਵਿਆਹ ਹੋ ਚੁੱਕਾ ਹੈ। ਵੱਡਾ ਬੇਟਾ ਕ੍ਰਿਸ਼ਨਾ ਉਮਰ ਕਰੀਬ 18 ਸਾਲ ਦਾ ਸੀ ਅਤੇ ਦਿਮਾਗੀ ਤੌਰ 'ਤੇ ਬਿਮਾਰ ਹੋਣ ਕਾਰਨ ਕੰਮ ਨਹੀਂ ਕਰਦਾ ਸੀ। ਅੱਜ ਜਦੋਂ ਜਮੇਲੀ ਰਾਮ ਆਪਣੀ ਪਤਨੀ ਨਾਲ ਕੰਮ ਲਈ ਪਿੰਡ ਆਇਆ ਹੋਇਆ ਸੀ। ਇਸੇ ਦੌਰਾਨ ਉਸ ਨੂੰ ਉਸ ਦੇ ਜੀਜਾ ਵਿਜੇ ਕੁਮਾਰ ਦਾ ਫੋਨ ਆਇਆ ਕਿ ਉਸ ਦੇ ਮੁੰਡੇ ਦੀ ਉਸ ਦੀ ਝੌਂਪੜੀ ਵਿਚ ਅੱਗ ਲੱਗਣ ਨਾਲ ਮੌਤ ਹੋ ਗਈ ਹੈ।

ਜਦੋਂ ਜਮੇਲੀ ਰਾਮ ਆਪਣੀ ਪਤਨੀ ਨਾਲ ਤੁਰੰਤ ਘਰ ਆਇਆ ਤਾਂ ਦੇਖਿਆ ਕਿ ਝੁੱਗੀ ਸੜ ਚੁੱਕੀ ਸੀ ਅਤੇ ਪੁੱਤਰ ਦੀ ਅੱਗ 'ਚ ਝੁਲਸਣ ਕਾਰਨ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ। ਝੌਂਪੜੀ ਵਿੱਚ ਇੱਕ ਚੁੱਲ੍ਹਾ ਸੀ, ਜਿਸ 'ਤੇ ਮੇਰੀਆਂ 6 ਅਤੇ 8 ਸਾਲ ਦੀਆਂ ਛੋਟੀਆਂ ਬੇਟੀਆਂ ਚਾਹ ਬਣਾ ਰਹੀਆਂ ਸਨ। ਅਚਾਨਕ ਤੇਜ਼ ਹਵਾ ਕਾਰਨ ਚਾਹ ਬਣਾਉਂਦੇ ਸਮੇਂ ਸਟੋਵ ਨੂੰ ਅੱਗ ਲੱਗ ਗਈ। ਕੁੜੀਆਂ ਨੇ ਤੁਰੰਤ ਝੌਂਪੜੀ ਤੋਂ ਬਾਹਰ ਆ ਕੇ ਆਪਣੀ ਜਾਨ ਬਚਾਈ। ਪਰ 18 ਸਾਲ ਦਾ ਪੁੱਤਰ ਕ੍ਰਿਸ਼ਨ ਝੋਪੜੀ 'ਚ ਮੰਜੇ 'ਤੇ ਸੁੱਤਾ ਪਿਆ ਸੀ। ਝੌਂਪੜੀ ਵਿੱਚ ਪਈ ਅੱਠ ਹਜ਼ਾਰ ਰੁਪਏ ਦੀ ਨਕਦੀ ਸਮੇਤ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।

Related Post