InderPreet Kaur Died: ਤੁਰਕੀ ’ਚ ਖਿਤਾਬ ਜਿੱਤਣ ਵਾਲੀ 18 ਸਾਲਾਂ ਇੰਦਰਪ੍ਰੀਤ ਕੌਰ ਦਾ ਅਚਨਚੇਤ ਹੋਇਆ ਦੇਹਾਂਤ, ਸੋਗ ’ਚ ਪਰਿਵਾਰ
InderPreet Kaur Death News: ਮੋਗਾ ਦੀ ਰਹਿਣ ਵਾਲੀ ਇੰਦਰਪ੍ਰੀਤ ਕੌਰ ਦਾ ਦੇਹਾਂਤ ਹੋ ਜਾਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ 18 ਸਾਲਾਂ ਇੰਦਰਪ੍ਰੀਤ ਤੌਰ ਦੀ ਬਲੱਡ ਪ੍ਰੈਸ਼ਰ ਵੱਧਣ ਕਾਰਨ ਜਾਨ ਚੱਲੀ ਗਈ ਹੈ। ਦੱਸ ਦਈਏ ਕਿ ਇੰਦਰਪ੍ਰੀਤ ਕੌਰ ਨੇ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਦਾ ਨਾਂਅ ਚਮਕਾਇਆ ਸੀ।
ਤੁਰਕੀ ’ਚ ਜਿੱਤਿਆ ਸੀ ਆਊਟ ਸਟੈਂਡਿੰਗ ਡਿਪਲੋਮੈਟਸ ਐਵਾਰਡ
ਦੱਸ ਦਈਏ ਕਿ 18 ਸਾਲਾਂ ਇੰਦਰਪ੍ਰੀਤ ਕੌਰ ਸਿੱਧੂ ਨੇ ਤੁਰਕੀ ਵਿੱਚ ਆਊਟ ਸਟੈਂਡਿੰਗ ਡਿਪਲੋਮੈਟਸ ਐਵਾਰਡ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਸੀ। ਉਸ ਸਮੇਂ 62 ਦੇਸ਼ਾਂ ਦੇ 117 ਨੁਮਾਇੰਦੇ ਤੁਰਕੀ ਪਹੁੰਚੇ ਸੀ। ਜਿਸ ਵਿੱਚ ਇੰਦਰਪ੍ਰੀਤ ਕੌਰ ਨੇ ਆਊਟ ਸਟੈਂਡਿੰਗ ਡਿਪਲੋਮੈਟਸ ਐਵਾਰਡ ਹਾਸਿਲ ਕੀਤਾ ਸੀ।
ਔਰਤਾਂ ਲਈ ਵੀ ਚੁੱਕੀ ਸੀ ਆਵਾਜ਼
ਤੁਹਾਨੂੰ ਇਹ ਵੀ ਦੱਸ ਦਈਏ ਕਿ ਇੰਦਰਪ੍ਰੀਤ ਕੌਰ ਨੂੰ ਸਭ ਤੋਂ ਘੱਟ ਉਮਰ 18 ਸਾਲ ਵਿਚ ਸੰਸਾਰ ਪੱਧਰ 'ਤੇ ਔਰਤਾਂ ਦੇ ਹੱਕ ਵਿਚ ਆਵਾਜ਼ ਚੁੱਕਣ ਵਾਲੀ ਪਹਿਲੀ ਭਾਰਤੀ ਲੜਕੀ ਹੋਣ ਦਾ ਮਾਣ ਪ੍ਰਾਪਤ ਹੋਇਆ ਸੀ। ਨਾਲ ਹੀ ਉਹ ਸੋਸ਼ਲ ਮੀਡੀਆ ’ਤੇ ਵੀ ਕਾਫੀ ਐਕਟਿਵ ਰਹਿੰਦੀ ਸੀ। ਖੈਰ ਹੁਣ ਇੰਦਰਪ੍ਰੀਤ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ ਹੈ।
ਸੋਗ ’ਚ ਪਰਿਵਾਰ
ਉਥੇ ਇੰਦਰਪ੍ਰੀਤ ਕੌਰ ਦੇ ਪਿਤਾ ਨੇ ਸਰਬਜੀਤ ਸਿੰਘ ਨੇ ਕਿਹਾ ਕਿ ਪਰਮਾਤਮਾ ਦੇ ਭਾਣੇ ਅਨੁਸਾਰ ਅੱਜ ਮੇਰੀ ਬੇਟੀ ਇਸ ਦੁਨੀਆ ਵਿੱਚ ਨਹੀਂ ਰਹੀ ਪਰ ਜਿਉਂਦੇ ਜੀ ਉਹ ਸਾਡਾ ਅਤੇ ਦੇਸ਼ ਦਾ ਨਾਂ ਰੋਸ਼ਨ ਕਰਕੇ ਗਈ। ਉਹਨਾਂ ਕਿਹਾ ਕਿ ਮੈਨੂੰ ਮਾਣ ਹੈ ਆਪਣੀ ਧੀ ’ਤੇ, ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਆਪਣੇ ਚਰਨਾਂ ਵਿੱਚ ਉਸ ਨੂੰ ਨਿਵਾਸ ਬਖਸ਼ਣ।
ਅੰਤਿਮ ਸਸਕਾਰ ’ਚ ਪਹੁੰਚੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ
ਉੱਥੇ ਹੀ ਹਲਕਾ ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਇੰਦਰਪ੍ਰੀਤ ਕੌਰ ਦੇ ਅੰਤਿਮ ਸਸਕਾਰ ’ਤੇ ਪੁੱਜੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਹ ਵੀ ਪੜ੍ਹੋ: Weather Latest Update: ਪੰਜਾਬ 'ਚ ਅਜੇ ਹੋਰ ਵਧੇਗਾ ਠੰਢ ਦਾ ਕਹਿਰ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ