Mohali News : 17 ਸਾਲਾ ਨੌਜਵਾਨ ਨੇ ਮੋਹਾਲੀ ਦੇ Bestech Mall ਦੀ ਚੌਥੀ ਮੰਜ਼ਿਲ ਤੋਂ ਮਾਰੀ ਛਾਲ ,ਇਲਾਜ ਦੌਰਾਨ ਹੋਈ ਮੌਤ

Mohali News : 17 ਸਾਲਾ ਨੌਜਵਾਨ ਵੱਲੋਂ ਮੋਹਾਲੀ ਦੇ ਬੇਸਟੇਕ ਮਾਲ (Bestech Square Mall ) ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਅਭੀਜੀਤ ਵਜੋਂ ਹੋਈ ਹੈ, ਜੋ ਬਾਰਵੀਂ ਕਲਾਸ ਦਾ ਵਿਦਿਆਰਥੀ ਸੀ

By  Shanker Badra April 5th 2025 08:45 PM
Mohali News : 17 ਸਾਲਾ ਨੌਜਵਾਨ ਨੇ ਮੋਹਾਲੀ ਦੇ Bestech Mall ਦੀ ਚੌਥੀ ਮੰਜ਼ਿਲ ਤੋਂ ਮਾਰੀ ਛਾਲ ,ਇਲਾਜ ਦੌਰਾਨ ਹੋਈ ਮੌਤ

Mohali News : 17 ਸਾਲਾ ਨੌਜਵਾਨ ਵੱਲੋਂ ਮੋਹਾਲੀ ਦੇ ਬੇਸਟੇਕ ਮਾਲ (Bestech Square Mall ) ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਅਭੀਜੀਤ ਵਜੋਂ ਹੋਈ ਹੈ, ਜੋ ਬਾਰਵੀਂ ਕਲਾਸ ਦਾ ਵਿਦਿਆਰਥੀ ਸੀ। 

ਜਾਣਕਾਰੀ ਅਨੁਸਾਰ 17 ਸਾਲਾ ਨੌਜਵਾਨ ਨੇ ਮੋਹਾਲੀ ਦੇ ਫੇਜ਼-11 ਸਥਿਤ ਬੇਸਟੇਕ ਮਾਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਮੁਢਲੀ ਜਾਂਚ ਅਤੇ ਪੁੱਛਗਿੱਛ ਤੋਂ ਪਤਾ ਚੱਲਿਆ ਹੈ ਕਿ ਅਭੀਜੀਤ ਬਾਰਵੀਂ ਕਲਾਸ ਦਾ ਵਿਦਿਆਰਥੀ ਸੀ ਅਤੇ ਉਸ ਦੀ ਉਮਰ 17 ਸਾਲ ਹੈ, ਜੋ ਕਿ ਪਿਛਲੇ ਲੰਬੇ ਸਮੇਂ ਤੋਂ ਡਿਪਰੈਸ਼ਨ ਦਾ ਸ਼ਿਕਾਰ ਚੱਲ ਰਿਹਾ ਸੀ। 

ਇਹ ਵੀ ਪੜ੍ਹੋ : ਬਰਨਾਲਾ ਵਿਖੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਪ੍ਰਵਾਸੀ ਮਜ਼ਦੂਰ ਦਾ ਬੱਚਾ ਕੀਤਾ ਅਗਵਾ, ਲੱਭਣ 'ਚ ਜੁਟੀ ਪੁਲਿਸ

ਉਨ੍ਹਾਂ ਦੱਸਿਆ ਕਿ ਅਭੀਜੀਤ ਨੇ ਅੱਜ ਸਵੇਰੇ ਮੋਹਾਲੀ ਦੇ ਫੇਜ਼-11 ਸਥਿਤ ਬੇਸਟੇਕ ਮਾਲ ਵਿਖੇ ਜਾ ਤਕਰੀਬਨ ਸਾਢੇ 11 ਵਜੇ ਦੇ ਕਰੀਬ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਅਤੇ ਉਸ ਨੂੰ ਤੁਰੰਤ ਮੋਹਾਲੀ ਦੇ ਫੇਜ਼ -6 ਸਿਵਲ ਹਸਪਤਾਲ ਵਿੱਚ ਇਲਾਜ ਲਈ ਲੈ ਕੇ ਗਿਆ ,ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। 

 

Related Post