Sukma Naxal Encounter : ਛੱਤੀਸਗੜ੍ਹ ਚ ਐਨਕਾਊਂਟਰ ਚ 16 ਨਕਸਲੀਆਂ ਦੀ ਮੌਤ, ਦੋ ਜਵਾਨ ਜ਼ਖ਼ਮੀ, ਭਾਰੀ ਮਾਤਰਾ ਚ ਗੋਲਾ-ਬਾਰੂਦ ਬਰਾਮਦ

Chhattisgarh News : ਛੱਤੀਸਗੜ੍ਹ ਬਸਤਰ ਜ਼ੋਨ ਦੇ ਆਈਜੀ ਪੀ ਸੁੰਦਰਰਾਜ ਦੇ ਅਨੁਸਾਰ, ਇਹ ਮੁਕਾਬਲਾ ਸੁਕਮਾ-ਦਾਂਤੇਵਾੜਾ ਸਰਹੱਦ 'ਤੇ ਉਪਮਪੱਲੀ ਕੇਰਲਪਾਲ ਖੇਤਰ ਦੇ ਜੰਗਲ ਵਿੱਚ ਹੋਇਆ। ਕਈ ਘੰਟਿਆਂ ਤੱਕ ਚੱਲੇ ਇਸ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਦੇ ਦੋ ਜਵਾਨ ਵੀ ਜ਼ਖ਼ਮੀ ਹੋ ਗਏ।

By  KRISHAN KUMAR SHARMA March 29th 2025 11:36 AM -- Updated: March 29th 2025 11:38 AM

Chhattisgarh Encounter News : ਛੱਤੀਸਗੜ੍ਹ ਦੇ ਸੁਕਮਾ 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ 16 ਨਕਸਲੀ ਮਾਰੇ ਗਏ ਹਨ। ਇਸ ਮੁਕਾਬਲੇ 'ਚ ਦੋ ਜਵਾਨਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਸੁਰੱਖਿਆ ਬਲਾਂ ਨੇ ਜੰਗਲ 'ਚੋਂ ਨਕਸਲੀਆਂ ਦੀਆਂ ਲਾਸ਼ਾਂ ਵੀ ਬਰਾਮਦ ਕੀਤੀਆਂ ਹਨ।

ਛੱਤੀਸਗੜ੍ਹ ਬਸਤਰ ਜ਼ੋਨ ਦੇ ਆਈਜੀ ਪੀ ਸੁੰਦਰਰਾਜ ਦੇ ਅਨੁਸਾਰ, ਇਹ ਮੁਕਾਬਲਾ ਸੁਕਮਾ-ਦਾਂਤੇਵਾੜਾ ਸਰਹੱਦ 'ਤੇ ਉਪਮਪੱਲੀ ਕੇਰਲਪਾਲ ਖੇਤਰ ਦੇ ਜੰਗਲ ਵਿੱਚ ਹੋਇਆ। ਕਈ ਘੰਟਿਆਂ ਤੱਕ ਚੱਲੇ ਇਸ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਦੇ ਦੋ ਜਵਾਨ ਵੀ ਜ਼ਖ਼ਮੀ ਹੋ ਗਏ।

ਮੁਕਾਬਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। AK-47, SLR, INSAS ਰਾਈਫਲ, .303 ਰਾਈਫਲ, ਰਾਕੇਟ ਲਾਂਚਰ, BGL ਲਾਂਚਰ ਅਤੇ ਵਿਸਫੋਟਕ ਸਮੇਤ ਭਾਰੀ ਮਾਤਰਾ ਵਿੱਚ ਹਥਿਆਰ ਜ਼ਬਤ ਕੀਤੇ ਗਏ ਹਨ।

Related Post