ਰੂਪਨਗਰ ਦੇ ਸਵਾਮੀਪੁਰ ਬਾਗ 'ਚ ਪਿਟਬੁਲ ਦੇ ਵੱਢਣ ਕਾਰਨ 13 ਸਾਲਾ ਲੜਕੇ ਦੀ ਹੋਈ ਮੌਤ

Punjab News: ਰੂਪਨਗਰ ਦੇ ਪਿੰਡ ਸਵਾਮੀਪੁਰ 'ਚ ਕੁੱਤੇ ਦੇ ਕੱਟਣ ਨਾਲ 13 ਸਾਲਾ ਬੱਚੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ

By  Amritpal Singh September 20th 2023 08:00 PM

Punjab News: ਰੂਪਨਗਰ ਦੇ ਪਿੰਡ ਸਵਾਮੀਪੁਰ 'ਚ ਕੁੱਤੇ ਦੇ ਕੱਟਣ ਨਾਲ 13 ਸਾਲਾ ਬੱਚੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਹਾਲਾਂਕਿ ਕੁੱਤੇ ਦੇ ਕੱਟਣ ਦੀ ਘਟਨਾ 19 ਅਗਸਤ ਨੂੰ ਵਾਪਰੀ ਸੀ ਅਤੇ 11 ਸਤੰਬਰ ਨੂੰ ਚੰਡੀਗੜ੍ਹ ਦੇ ਪੀਜੀਆਈ ਵਿੱਚ ਬੱਚੇ ਦੀ ਮੌਤ ਹੋ ਗਈ ਸੀ।

ਪਰਿਵਾਰਕ ਮੈਂਬਰਾਂ ਅਨੁਸਾਰ ਕਾਂਤਾ ਦਾ 13 ਸਾਲਾ ਲੜਕਾ ਦਿਨੇਸ਼ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਨੇਹਲਾ ਦੇ ਸਰਕਾਰੀ ਸਕੂਲ ਤੋਂ ਪੜ੍ਹ ਕੇ ਘਰ ਪਰਤ ਰਿਹਾ ਸੀ ਕਿ ਪਿੰਡ ਹੰਦੋਲਾ ਨੇੜੇ ਕੁੱਤੇ ਨੇ ਉਸ 'ਤੇ ਹਮਲਾ ਕਰ ਦਿੱਤਾ। ਉਸ ਦੀ ਗਰਦਨ 'ਤੇ  ਹਮਲਾ ਕਰ ਦਿੱਤਾ, ਆਸ ਪਾਸ ਖੜ੍ਹੇ ਲੋਕਾਂ ਦਿਨੇਸ਼ ਨੂੰ ਕੁੱਤੇ ਤੋਂ ਛੁਡਵਾਇਆ ਤੇ ਜਦੋਂ ਦਿਨੇਸ਼ ਜ਼ਖਮੀ ਹਾਲਤ 'ਚ ਘਰ ਪਹੁੰਚਿਆ ਤਾਂ ਉਸ ਦੇ ਪਰਿਵਾਰ ਵਾਲੇ ਉਸ ਨੂੰ ਊਨਾ ਦੇ ਸਰਕਾਰੀ ਹਸਪਤਾਲ ਲੈ ਗਏ, ਜਿੱਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਅਤੇ 11 ਸਤੰਬਰ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਮ੍ਰਿਤਕ ਦੀ ਭੈਣ ਆਰਤੀ, ਅੰਨੂ ਦੇਵੀ, ਮ੍ਰਿਤਕ ਬੱਚੇ ਦੀ ਨਾਨੀ ਸ਼ੀਲਾ ਅਤੇ ਮ੍ਰਿਤਕ ਦੀ ਮਾਂ ਕਾਂਤਾ ਦੇਵੀ ਨੇ ਗੁੱਸੇ ਵਿੱਚ ਕਿਹਾ ਕਿ ਜਿਸ ਪਰਿਵਾਰ ਦੇ ਕੁੱਤੇ ਨੇ ਬੱਚੇ ਨੂੰ ਵੱਢਿਆ ਸੀ, ਉਹ ਪਰਿਵਾਰ ਵੀ ਬੱਚੇ ਦਾ ਹਾਲ-ਚਾਲ ਪੁੱਛਣ ਨਹੀਂ ਆਇਆ।

ਦੱਸ ਦੇਈਏ ਕਿ ਮ੍ਰਿਤਕ ਦਿਨੇਸ਼ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਉਹ ਆਪਣੀ ਮਾਂ ਅਤੇ ਇੱਕ ਭਰਾ ਨਾਲ ਆਪਣੀ ਦਾਦੀ ਦੇ ਘਰ ਰਹਿੰਦਾ ਸੀ ਪਰ ਗਰੀਬ ਪਰਿਵਾਰ ਹੋਣ ਕਾਰਨ ਉਨ੍ਹਾਂ ਨੇ ਇਸ ਮਾਮਲੇ ਸਬੰਧੀ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਨਹੀਂ ਕਰਵਾਈ ਸੀ।

ਦੂਜੇ ਪਾਸੇ ਜਦੋਂ ਇਹ ਮਾਮਲਾ ਪਿੰਡ ਵਿਭੋਰ ਸਾਹਿਬ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਪੱਤਰਕਾਰਾਂ ਦੀ ਟੀਮ ਨੂੰ ਬੁਲਾ ਕੇ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਕਿਹਾ ਜੋ ਬਣਦੀ ਕਾਰਵਾਈ ਉਹ ਹੋਂਣੀ ਚਾਹੀਦੀ ਹੈ।


Related Post