100 ਕਰੋੜੀ ਸਾਈਬਰ ਸਕੈਮ ਮਾਮਲਾ : SIT ਕਰੇਗੀ ਮੰਤਰੀ ਹਰਜੋਤ ਬੈਂਸ ਅਤੇ ਉਨ੍ਹਾਂ ਪਤਨੀ ਜਯੋਤੀ ਯਾਦਵ 'ਤੇ ਲੱਗੇ ਦੋਸ਼ਾਂ ਦੀ ਜਾਂਚ

cyber scam case : ਜਾਣਕਾਰੀ ਅਨੁਸਾਰ ਹੁਣ ਇਹ ਜਾਂਚ ਟੀਮ ਪੰਜਾਬ ਦੇ ਕੈਬਨਿਟ ਮੰਤਰੀ ਖਿਲਾਫ਼ ਲੱਗੇ 100 ਕਰੋੜ ਰੁਪਏ ਦੇ ਘਪਲੇ ਦੀ ਜਾਂਚ ਕਰੇਗੀ। ਜਾਂਚ ਕਮੇਟੀ ਮਾਮਲੇ ਵਿੱਚ ਮੰਤਰੀ ਹਰਜੋਤ ਬੈਂਸ ਅਤੇ ਉਨ੍ਹਾਂ ਦੀ ਪਤਨੀ ਜਯੋਤੀ ਯਾਦਵ ਖਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਕਰੇਗੀ।

By  KRISHAN KUMAR SHARMA September 11th 2024 08:37 AM -- Updated: September 11th 2024 08:41 AM

100 crore cyber scam case : ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਤੇ ਉਨ੍ਹਾਂ ਦੀ ਪਤਨੀ ਜਯੋਤੀ ਯਾਦਵ 'ਤੇ ਲੱਗੇ 100 ਕਰੋੜ ਰੁਪਏ ਦੇ ਘਪਲੇ ਦੇ ਦੋਸ਼ਾਂ ਦੀ ਜਾਂਚ ਹੁਣ 3 ਮੈਂਬਰੀ ਐਸਆਈਟੀ ਕਰੇਗੀ। ਹਾਈ ਪ੍ਰੋਫਾਈਲ ਇਸ ਮਾਮਲੇ ਵਿੱਚ ਡੀਜੀਪੀ ਗੌਰਵ ਯਾਦਵ ਵੱਲੋਂ ADGP ਵੀ. ਨੀਰਜਾ, IGP ਧੰਨਪ੍ਰੀਤ ਕੌਰ ਅਤੇ SSP ਮੋਹਾਲੀ ਦੀਪਕ ਪਾਰਿਕ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਹੁਣ ਇਹ ਜਾਂਚ ਟੀਮ ਪੰਜਾਬ ਦੇ ਕੈਬਨਿਟ ਮੰਤਰੀ ਖਿਲਾਫ਼ ਲੱਗੇ 100 ਕਰੋੜ ਰੁਪਏ ਦੇ ਘਪਲੇ ਦੀ ਜਾਂਚ ਕਰੇਗੀ। ਜਾਂਚ ਕਮੇਟੀ ਮਾਮਲੇ ਵਿੱਚ ਮੰਤਰੀ ਹਰਜੋਤ ਬੈਂਸ ਅਤੇ ਉਨ੍ਹਾਂ ਦੀ ਪਤਨੀ ਜਯੋਤੀ ਯਾਦਵ ਖਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਕਰੇਗੀ। ਨਾਲ ਹੀ ਇੰਸਪੈਕਟਰ ਅਮਨਜੋਤ ਕੌਰ ਵੱਲੋਂ ਲਾਏ ਦੋਸ਼ ਕਿੰਨੇ ਸੱਚੇ ਹਨ, ਇਸ ਦੀ ਵੀ ਜਾਂਚ ਹੋਵੇਗੀ।


ਹਾਲਾਂਕਿ ਮੰਤਰੀ ਹਰਜੋਤ ਬੈਂਸ ਇਸ ਮਾਮਲੇ ਵਿੱਚ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਹੈ ਕਿ ਉਹ ਤੇ ਉਨ੍ਹਾਂ ਦੀ ਪਤਨੀ ਸਾਫ਼ ਹਨ। ਉਹ ਇਸ ਮਾਮਲੇ ਵਿੱਚ ਮਾਣਹਾਨੀ ਦਾ ਕੇਸ ਦਾਇਰ ਕਰੇਗਾ। 

ਕੀ ਹੈ ਪੂਰਾ ਮਾਮਲਾ

ਸਾਈਬਰ ਕ੍ਰਾਈਮ 'ਚ ਸੇਵਾ ਨਿਭਾਅ ਚੁੱਕੀ ਇੰਸਪੈਕਟਰ ਅਮਨਜੋਤ ਕੌਰ ਨੇ 100 ਕਰੋੜ ਰੁਪਏ ਦੇ ਵੱਡੇ ਸਾਈਬਰ ਘੁਟਾਲੇ ਦਾ ਪਰਦਾਫਾਸ਼ ਕੀਤਾ ਸੀ, ਜਿਸ ਦਾ 'ਆਪ' ਮੰਤਰੀ ਨਾਲ ਸਿੱਧਾ ਸਬੰਧ ਹੋਣ ਦਾ ਦਾਅਵਾ ਹਰਜੋਤ ਬੈਂਸ ਅਤੇ ਉਸ ਦੀ ਪਤਨੀ ਐਸਪੀ ਜੋਤੀ ਯਾਦਵ ਦੀ ਹੈ। RTI activist ਮਾਨਿਕ ਗੋਇਲ ਵੱਲੋਂ ਇਹ ਜਾਣਕਾਰੀ X 'ਤੇ ਸਾਂਝੀ ਕੀਤੀ ਗਈ ਸੀ।

ਅਮਨਦੀਪ ਕੌਰ ਨੇ ਆਰੋਪ ਲਾਏ ਹਨ ਕਿ ਮੋਹਾਲੀ ਦੇ ਇੱਕ ਬੇਸਮੈਂਟ ਤੋਂ ਚੱਲ ਰਿਹਾ ਫਰਜ਼ੀ ਕਾਲ ਸੈਂਟਰ ਵਿਦੇਸ਼ੀਆਂ ਨੂੰ 100 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰ ਰਿਹਾ ਹੈ। ਉਨ੍ਹਾਂ ਨੇ ਐੱਫ.ਆਈ.ਆਰ ਦਰਜ ਕਰ ਕੇ ਮਾਲਕ ਵਿਜੇ ਰਾਏ ਕਪੂਰੀਆ ਅਤੇ ਕਈ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ। ਪਰ ਇੱਥੇ ਹੀ ਮਾਮਲਾ ਉਲਝ ਗਿਆ।

DGP ਪੰਜਾਬ ਪੁਲਿਸ ਨੂੰ ਦਿੱਤੀ ਆਪਣੀ ਵਿਸਫੋਟਕ ਸ਼ਿਕਾਇਤ ਵਿੱਚ, ਉਸਨੇ ਦਾਅਵਾ ਕੀਤਾ ਹੈ ਕਿ ਕਾਲ ਸੈਂਟਰ ਦੇ ਮਾਲਕ ਦੇ ਮੰਤਰੀ ਹਰਜੋਤ ਬੈਂਸ ਨਾਲ ਡੂੰਘੇ ਸਬੰਧ ਹਨ। ਦੋਵੇਂ ਨੰਗਲ ਦੇ ਰਹਿਣ ਵਾਲੇ ਹਨ ਅਤੇ ਬੈਂਸ ਨੇ ਕਥਿਤ ਤੌਰ 'ਤੇ ਪਾਰਟੀ ਲਈ ਉਨ੍ਹਾਂ ਤੋਂ ਕਾਫੀ ਫੰਡ ਲਏ ਹਨ, ਉਨ੍ਹਾਂ ਨੇ ਦੋਸ਼ ਲਗਾਇਆ ਕਿ ਬੈਂਸ ਦੀ ਪਤਨੀ ਐਸਪੀ ਜੋਤੀ ਯਾਦਵ ਜਾਂਚ ਵਿਚ ਰੁਕਾਵਟ ਪਾ ਰਹੀ ਹੈ ਅਤੇ ਬਦਮਾਸ਼ਾਂ ਨੂੰ ਬਚਾ ਰਹੀ ਹੈ। ਉਸ ਦਾ ਦਾਅਵਾ ਹੈ ਕਿ ਯਾਦਵ ਨੇ ਉਸ 'ਤੇ ਕੇਸ ਵਾਪਸ ਲੈਣ ਲਈ ਦਬਾਅ ਪਾਇਆ। ਇੰਸਪੈਕਟਰ ਅਮਨਜੋਤ ਕੌਰ ਦਾ ਸ਼ਿਕਾਇਤ ਨੰਬਰ 549/R/ADGP/PGD, ਮਿਤੀ 28.8.24  ਹੈ।

Related Post