ਗਣਤੰਤਰ ਦਿਵਸ ਮੌਕੇ ਆਪਣੇ ਨਜ਼ਦੀਕੀ ਅਤੇ ਪਿਆਰਿਆਂ ਨੂੰ ਭੇਜੋ ਇਹ 10 ਸ਼ੁਭਕਾਮਨਾਵਾਂ ਭਰੇ ਸੰਦੇਸ਼

ਡਾ: ਭੀਮ ਰਾਓ ਅੰਬੇਡਕਰ ਸਾਡੇ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਹਨ ਅਤੇ ਇਹ ਦੁਨੀਆ ਦਾ ਸਭ ਤੋਂ ਲੰਬਾ ਲਿਖਤੀ ਸੰਵਿਧਾਨ ਹੈ। ਦੇਸ਼ ਦਾ ਸੰਵਿਧਾਨ ਤਿਆਰ ਕਰਨ ਵਿੱਚ 2 ਸਾਲ, 11 ਮਹੀਨੇ ਅਤੇ 18 ਦਿਨ ਲੱਗੇ ਸਨ ਤੇ ਭਾਰਤ ਦੇ ਸਵਿੰਧਾਨ ਨੂੰ ਵਿਸ਼ਵ ਸਵਿੰਧਾਨਾਂ ਦੀ ਮਾਂ ਵੀ ਕਿਹਾ ਜਾਂਦਾ ਹੈ।

By  Jasmeet Singh January 25th 2023 09:30 PM

74th Republic Day: ਗਣਤੰਤਰ ਦਿਵਸ ਦੇ ਮੌਕੇ 'ਤੇ ਲੋਕ 26 ਜਨਵਰੀ ਨੂੰ ਆਪਣੇ ਜਾਣਕਾਰਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਨ ਅਤੇ ਇਹ ਗਣਤੰਤਰ ਦਿਵਸ ਹੋਰ ਵੀ ਖਾਸ ਹੈ ਕਿਉਂਕਿ ਇਸ ਸਾਲ ਦੇਸ਼ ਆਪਣਾ 74ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਦੱਸ ਦੇਈਏ ਕਿ 26 ਨਵੰਬਰ 1949 ਨੂੰ ਭਾਰਤ ਦਾ ਸੰਵਿਧਾਨ ਤਿਆਰ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ 26 ਜਨਵਰੀ 1950 ਨੂੰ ਪੂਰੇ ਦੇਸ਼ ਵਿੱਚ ਇਸਨੂੰ ਲਾਗੂ ਕਰ ਦਿੱਤਾ ਗਿਆ ਸੀ। 

ਡਾ: ਭੀਮ ਰਾਓ ਅੰਬੇਡਕਰ ਸਾਡੇ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਹਨ ਅਤੇ ਇਹ ਦੁਨੀਆ ਦਾ ਸਭ ਤੋਂ ਲੰਬਾ ਲਿਖਤੀ ਸੰਵਿਧਾਨ ਹੈ। ਦੇਸ਼ ਦਾ ਸੰਵਿਧਾਨ ਤਿਆਰ ਕਰਨ ਵਿੱਚ 2 ਸਾਲ, 11 ਮਹੀਨੇ ਅਤੇ 18 ਦਿਨ ਲੱਗੇ ਸਨ ਤੇ ਭਾਰਤ ਦੇ ਸਵਿੰਧਾਨ ਨੂੰ ਵਿਸ਼ਵ ਸਵਿੰਧਾਨਾਂ ਦੀ ਮਾਂ ਵੀ ਕਿਹਾ ਜਾਂਦਾ ਹੈ। 


1. ਭਾਰਤ ਮਾਤਾ ਤੇਰੀ ਕਥਾ ਨਿਰਾਲੀ, ਸਿਰ ਝੁਕਾ ਤੈਨੂੰ ਕਰਦੇ ਹਾਂ ਪ੍ਰਣਾਮ, ਸ਼ਹੀਦਾਂ ਦੀ ਕੁਰਬਾਨੀ ਵਸੇ ਮੇਰੇ ਹਿਰਦੇ ਮੇਰੀ ਭਾਰਤ ਮਾਂ। ਗਣਤੰਤਰ ਦਿਵਸ 2023 ਦੀ ਮੁਬਾਰਕਾਂ

2. ਤੁਹਾਨੂੰ ਗਣਤੰਤਰ ਦਿਵਸ 2023 ਦੀਆਂ ਬਹੁਤ ਬਹੁਤ ਮੁਬਾਰਕਾਂ! ਆਓ ਅੱਜ ਕੁਝ ਸਮਾਂ ਕੱਢ ਕੇ ਭਾਰਤ ਦੇ ਉਨ੍ਹਾਂ ਸੱਚੇ ਨਾਇਕਾਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਿਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਗਣਤੰਤਰ ਦਿਵਸ ਮੁਬਾਰਕ

3. ਆਓ ਅਸੀਂ ਆਪਣੀ ਭਾਰਤ ਮਾਤਾ ਨੂੰ ਸਹੁੰ ਚੁਕਾਈਏ ਕਿ ਅਸੀਂ ਆਪਣੇ ਦੇਸ਼ ਦੀ ਖੁਸ਼ਹਾਲੀ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਗਣਤੰਤਰ ਦਿਵਸ ਮੁਬਾਰਕ!

4. ਹਵਾਵਾਂ ਨੂੰ ਇਹ ਗੱਲ ਦੱਸ, ਰੋਸ਼ਨੀ ਹੋਵੇਗੀ, ਦੀਵੇ ਜਗਾ ਕੇ ਰੱਖੀਂ, ਜਿਸ ਦੀ ਰਾਖੀ ਅਸੀਂ ਲਹੂ ਦੇ ਕੇ ਕੀਤੀ, ਇਹੋ ਜਿਹਾ ਤਿਰੰਗਾ ਸਦਾ ਦਿਲ ਵਿੱਚ ਰੱਖੀਂ। ਗਣਤੰਤਰ ਦਿਵਸ ਮੁਬਾਰਕ

5. ਅਸੀਂ ਆਜ਼ਾਦੀ ਦੇ ਜਜ਼ਬੇ ਨੂੰ ਕਦੇ ਵੀ ਘੱਟ ਨਹੀਂ ਹੋਣ ਦੇਵਾਂਗੇ, ਜਦੋਂ ਵੀ ਲੋੜ ਪਵੇਗੀ, ਅਸੀਂ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦੇਵਾਂਗੇ, ਕਿਉਂਕਿ ਭਾਰਤ ਸਾਡਾ ਦੇਸ਼ ਹੈ, ਤੇ ਇਸਨੂੰ ਮੁੜ ਤੋਂ ਗੁਲਾਮੀ ਦੀਆਂ ਜ਼ੰਜੀਰਾਂ 'ਚ ਨਹੀਂ ਜਕੜਨ ਦਿਆਂਗੇ, ਜੈ ਹਿੰਦ!

6. ਹਰ ਭਾਰਤੀ ਨੂੰ ਅੱਜ ਭੁੱਲ ਜਾਣਾ ਚਾਹੀਦਾ ਹੈ ਕਿ ਉਹ ਹਿੰਦੂ, ਮੁਸਲਿਮ, ਸਿੱਖ ਜਾਂ ਈਸਾਈ ਹੈ। ਬੱਸ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਥੇ ਰਹਿਣ ਵਾਲਾ ਭਾਰਤੀ ਹੈ। ਗਣਤੰਤਰ ਦਿਵਸ ਮੁਬਾਰਕ

7. ਮਨ ਵਿੱਚ ਆਜ਼ਾਦੀ, ਸ਼ਬਦਾਂ ਵਿੱਚ ਤਾਕਤ, ਸਾਡੇ ਖੂਨ ਵਿੱਚ ਸ਼ੁੱਧਤਾ, ਸਾਡੀ ਰੂਹ ਵਿੱਚ ਮਾਣ, ਸਾਡੇ ਦਿਲਾਂ ਵਿੱਚ ਜੋਸ਼, ਆਓ ਗਣਤੰਤਰ ਦਿਵਸ 'ਤੇ ਆਪਣੇ ਭਾਰਤ ਨੂੰ ਸਲਾਮ ਕਰੀਏ ਤੇ ਸ਼ਹੀਦਾਂ ਨੂੰ ਯਾਦ ਕਰੀਏ। ਗਣਤੰਤਰ ਦਿਵਸ 2023 ਮੁਬਾਰਕ

8. ਦੁਨੀਆ ਭਰ ਵਿੱਚ ਕਈ ਪ੍ਰੇਮੀ ਮਿਲਦੇ ਹਨ, ਪਰ ਦੇਸ਼ ਨਾਲੋਂ ਸੋਹਣਾ ਪ੍ਰੇਮ ਕੋਈ ਨਹੀਂ। ਗਣਤੰਤਰ ਦਿਵਸ 2023 ਮੁਬਾਰਕ

9. ਧਰਮ ਦੇ ਨਾਮ ਤੇ ਨਾ ਜੀਓ, ਧਰਮ ਦੇ ਨਾਂ 'ਤੇ ਨਾ ਮਰੋ, ਮਨੁੱਖਤਾ ਦੇਸ਼ ਦਾ ਧਰਮ ਹੈ, ਬਸ ਦੇਸ਼ ਦੇ ਨਾਮ 'ਤੇ ਜੀਓ, ਗਣਤੰਤਰ ਦਿਵਸ ਮੁਬਾਰਕ!

10. ਆਓ ਇਹ ਵਾਅਦਾ ਕਰੀਏ ਕਿ ਅਸੀਂ ਆਪਣੇ ਬਹਾਦਰ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਅਜਾਈਂ ਨਹੀਂ ਜਾਣ ਦੇਵਾਂਗੇ। ਅਸੀਂ ਆਪਣੇ ਦੇਸ਼ ਨੂੰ ਦੁਨੀਆ ਵਿੱਚ ਸਭ ਤੋਂ ਵਧੀਆ ਬਣਾਉਣ ਲਈ ਸਖ਼ਤ ਮਿਹਨਤ ਕਰਾਂਗੇ। ਗਣਤੰਤਰ ਦਿਵਸ 2023 ਦੀਆਂ ਮੁਬਾਰਕਾਂ

Related Post