ਵਿਦਿਆਰਥਣ ਜੈਸਮੀਨ ਵੱਲੋਂ ਖੁਦਕੁਸ਼ੀ ਮਾਮਲੇ ’ਚ ਨਵਾਂ ਮੋੜ, ਢਾਈ ਸਾਲ ਬਾਅਦ ਹੋਇਆ ਵੱਡਾ ਖੁਲਾਸਾ !

9ਵੀਂ ਜਮਾਤ ਦੀ ਵਿਦਿਆਰਥਣ ਜੈਸਮੀਨ ਕੌਰ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਸਕੂਲ ਅਧਿਆਪਕ ਅਮਨਦੀਪ ਕੌਰ ਖਿਲਾਫ ਮਾਮਲਾ ਦਰਜ ਕਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

By  Dhalwinder Sandhu June 11th 2024 11:29 AM -- Updated: June 11th 2024 12:08 PM

ਹੁਸ਼ਿਆਰਪੁਰ: ਢਾਈ ਸਾਲ ਪਹਿਲਾਂ 9ਵੀਂ ਜਮਾਤ ਦੀ ਵਿਦਿਆਰਥਣ ਜੈਸਮੀਨ ਕੌਰ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। ਮਾਮਲੇ ਸਬੰਧੀ ਹੁਣ ਮ੍ਰਿਤਕ ਜੈਸਮੀਨ ਕੌਰ ਦੀ ਮਾਂ ਜਗਦੀਸ਼ ਕੌਰ ਨੇ ਪੁਲਿਸ ਕੋਲ ਦੁਬਾਰਾ ਸ਼ਿਕਾਇਤ ਦਰਜ ਕਰਵਾਈ ਹੈ।

ਸਕੂਲ ਅਧਿਆਪਕ ਉੱਤੇ ਲਾਏ ਇਲਜ਼ਾਮ

ਮ੍ਰਿਤਕ ਜੈਸਮੀਨ ਕੌਰ ਦੀ ਮਾਂ ਜਗਦੀਸ਼ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਜਦੋਂ ਉਸ ਨੂੰ ਆਪਣੀ ਧੀ ਦੀ ਯਾਦ ਆਈ ਤਾਂ ਉਸ ਦੀਆਂ ਕਿਤਾਬਾਂ ਦੇਖੀਆ, ਇੱਕ ਕਿਤਾਬ ਵਿੱਚੋਂ ਜੈਸਮੀਨ ਦਾ ਹੱਥ ਲਿਖਤ ਸੁਸਾਈਡ ਨੋਟ ਸੀ। ਜਿਸ 'ਚ ਉਸ ਨੇ ਆਪਣੇ ਸਕੂਲ ਅਧਿਆਪਕ ਅਮਨਦੀਪ ਕੌਰ 'ਤੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ।

ਇਸ ਤਰ੍ਹਾਂ ਹੈ ਪੂਰਾ ਮਾਮਲਾ 

ਮਾਮਲੇ ਸਬੰਧੀ ਥਾਣਾ ਮੇਹਟੀਆਣਾ ਦੀ ਇੰਚਾਰਜ ਊਸ਼ਾ ਰਾਣੀ ਨੇ ਦੱਸਿਆ ਕਿ ਜੈਸਮੀਨ ਕੌਰ ਦੇ ਮਾਤਾ ਨੇ ਆਪਣੇ ਬਿਆਨਾਂ 'ਚ ਦੱਸਿਆ ਹੈ ਕਿ ਉਸ ਦੀ ਧੀ ਜੋ ਕਿ ਇੱਕ ਨਿੱਜੀ ਸਕੂਲ 'ਚ ਨੌਵੀਂ ਜਮਾਤ ਵਿੱਚ ਪੜ੍ਹਦੀ ਸੀ। ਇਸੇ ਦੌਰਾਨ ਸਕੂਲ ਅਧਿਆਪਕ ਅਮਨਦੀਪ ਕੌਰ ਉਰਫ਼ ਅਮਨ ਉਸ ਦੀ ਧੀ ਜੈਸਮੀਨ ਨੂੰ ਤੰਗ ਪਰੇਸ਼ਾਨ ਕਰਦੀ ਸੀ, ਜਿਸ ਤੋਂ ਦੁਖੀ ਹੋ ਕੇ ਜੈਸਮੀਨ ਨੇ 2022 'ਚ ਖੁਦਕੁਸ਼ੀ ਕਰ ਲਈ। 


ਪੁਲਿਸ ਨੇ ਅਧਿਆਪਕ ਉੱਤੇ ਮਾਮਲਾ ਕੀਤਾ ਦਰਜ

2022 ਵਿੱਚ ਜਦੋਂ ਜੈਸਮੀਨ ਕੌਰ ਨੇ ਖੁਦਕੁਸ਼ੀ ਕੀਤੀ ਸੀ ਤਾਂ ਉਸ ਸਮੇਂ ਪੁਲਿਸ ਨੇ ਧਾਰਾ 174 ਦੇ ਤਹਿਤ ਮਾਮਲਾ ਦਰਜ ਕੀਤਾ ਸੀ, ਪਰ ਹੁਣ ਮ੍ਰਿਤਕ ਦੀਆਂ ਕਿਤਾਬਾਂ ਵਿੱਚ ਸੁਸਾਈਡ ਨੋਟ ਮਿਲਣ ਤੋਂ ਬਾਅਦ ਪੁਲਿਸ ਨੇ ਅਧਿਆਪਕ ਅਮਨਦੀਪ ਕੌਰ ਖਿਲਾਫ ਧਾਰਾ 305 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ: Sidhu Moose Wala Birthday: ਕੁਝ ਇਸ ਤਰ੍ਹਾਂ ਦੀ ਸੀ ਮੂਸੇਵਾਲਾ ਦੀ ਜਿੰਦਗੀ, ਗੋਲੀਆਂ ਮਾਰ ਕੇ ਕਰ ਦਿੱਤਾ ਸੀ ਕਤਲ

Related Post